ਪਾਇਲ ਦੇ ਇਸ ਪਿੰਡ 'ਚ ਡੇਂਗੂ ਨਾਲ ਹੋਈਆਂ 40 ਤੋਂ ਵੱਧ ਮੌਤਾਂ (ਵੀਡੀਓ)

11/19/2019 2:25:44 PM

ਖੰਨਾ (ਵਿਪਨ ਬੀਜਾ) : ਵਿਧਾਨ ਸਭਾ ਹਲਕਾ ਪਾਇਲ 'ਚ ਡੇਂਗੂ ਹੁਣ ਜਾਨਲੇਵਾ ਹੁੰਦਾ ਜਾ ਰਿਹਾ ਹੈ। ਜੇਕਰ ਗੱਲ ਪਾਇਲ ਦੇ ਪਿੰਡ ਕੱਦੋ ਦੀ ਕਰੀਏ ਤਾਂ ਇਥੇ ਡੇਂਗੂ ਨਾਲ 40 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਪਿੰਡ 'ਚ ਚਾਰੇ ਪਾਸੇ ਗੰਦਗੀ ਹੋਣ ਕਾਰਨ ਬਿਮਾਰੀਆਂ ਫੈਲ ਰਹੀਆਂ ਹਨ।

PunjabKesari

ਆਪਣਿਆਂ ਨੂੰ ਗਵਾ ਚੁੱਕੇ ਪਿੰਡ ਵਾਸੀਆਂ ਨੇ ਐੱਮ. ਐੱਲ.ਏ. ਤੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕਰਦਿਆਂ ਜੰਮ ਕੇ ਭੜ੍ਹਾਸ ਕੱਢੀ। ਲੋਕਾਂ ਦਾ ਕਹਿਣਾ ਹੈ ਕਿ ਪਿੰਡ 'ਚ ਸਿਹਤ ਸਹੂਲਤਾਂ ਨਾਂਹ ਦੇ ਬਰਾਬਰ ਹਨ, ਜਿਸ ਕਾਰਨ ਉਨ੍ਹਾਂ ਨੂੰ ਪ੍ਰਾਈਵੇਟ ਹਸਪਤਾਲਾਂ 'ਚ ਜਾ ਕੇ ਇਲਾਜ ਕਰਵਾਉਣਾ ਪੈ ਰਿਹਾ ਹੈ ਤੇ ਕੁਝ ਲੋਕ ਅਜਿਹੇ ਵੀ ਹਨ ਜੋ ਮਹਿੰਗਾ ਇਲਾਜ ਕਰਵਾਉਣ ਦੇ ਸਮੱਰਥ ਨਹੀਂ ਹਨ, ਜਿਸ ਕਾਰਨ ਉਨ੍ਹਾਂ ਨੂੰ ਝੋਲਾ ਛਾਪ ਡਾਕਟਰਾਂ ਦੇ ਵੱਸ ਪੈਣਾ ਪੈਂਦਾ ਹੈ।

PunjabKesari

ਜਦੋਂ ਇਸ ਸਬੰਧੀ ਪਾਇਲ ਸਿਵਲ ਹਸਪਤਾਲ ਦੀ ਐੱਸ. ਐੱਮ. ਓ. ਤਜਿੰਦਰ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਸਰਕਾਰੀ ਹਸਪਤਾਲ 'ਚ ਡਾਕਟਰਾਂ ਤੇ ਦਵਾਈਆਂ ਦੀ ਕਮੀ ਹੋਣ ਦੀ ਗੱਲ ਨੂੰ ਮੰਨਿਆ। ਹਸਪਤਾਲ ਦੇ ਮੌਜੂਦਾ ਹਾਲਾਤਾਂ ਨੇ ਸਿਹਤ ਵਿਭਾਗ 'ਤੇ ਸਵਾਲੀਆਂ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਸੂਬੇ 'ਚ ਡੈਂਗੂ ਦਾ ਕਹਿਰ ਵੱਧਦਾ ਜਾ ਰਿਹਾ ਹੈ ਤੇ ਆਏ ਦਿਨ ਲੋਕ ਡੈਂਗੂ ਦੀ ਲਪੇਟ 'ਚ ਆ ਰਹੇ ਹਨ ਪਰ ਸਰਕਾਰੀ ਹਸਪਤਾਲਾਂ ਦੇ ਹਾਲਾਤ ਬਦ ਤੋਂ ਬਦਤਰ ਹੋ ਰਹੇ ਹਨ।


cherry

Content Editor

Related News