ਖੱਟਡ਼ਾ ’ਚ ਅੰਨ ਪੋਸ਼ਣ ਦਿਵਸ ਮਨਾਇਆ

03/26/2019 5:11:15 AM

ਖੰਨਾ (ਸੁਖਵਿੰਦਰ ਕੌਰ) -ਅੱਜ ਨਜ਼ਦੀਕੀ ਪਿੰਡ ਖੱਟਡ਼ਾ ਵਿਖੇ ਸੀ. ਡੀ. ਪੀ. ਓ. ਮੈਡਮ ਸਰਬਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਨਾਏ ਜਾ ਰਹੇ ਪੋਸ਼ਣ ਪਖਵਾਡ਼ੇ ਪ੍ਰ੍ਰੋਗਰਾਮ ਅਧੀਨ ਅੰਨ ਪੋਸ਼ਣ ਦਿਵਸ ਮਨਾਇਆ ਗਿਆ। ਇਸ ਮੌਕੇ ਆਂਗਣਵਾਡ਼ੀ ਵਰਕਰ ਚਰਨਜੀਤ ਕੌਰ ਨੇ ਬੱਚਿਆਂ ਦੀਆਂ ਮਾਵਾਂ ਨੂੰ ਬੱਚਿਆਂ ਦੀ ਖੁਰਾਕ ਸਬੰਧੀ ਅਤੇ ਸਾਫ਼-ਸਫਾਈ ਸਬੰਧੀ ਜਾਣਕਾਰੀ ਦਿੱਤੀ ਅਤੇ ਸਿਹਤ ਵਿਭਾਗ ਵਲੋਂ ਮਨਪ੍ਰੀਤ ਕੌਰ ਨੇ ਵੀ ਬੱਚਿਆਂ ਦੇ ਟੀਕਾਕਰਨ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਪੰਚ ਹਰਜੀਤ ਕੌਰ, ਆਂਗਣਵਾਡ਼ੀ ਹੈਲਪਰਾਂ, ਪਿੰਡ ਦੀਆਂ ਔਰਤਾਂ ਅਤੇ ਬੱਚੇ ਹਾਜ਼ਰ ਸਨ।

Related News