ਸੰਸਕ੍ਰਿਤ ਭÎਾਰਤੀ ਦੀ ਰਾਜ ਪੱਧਰੀ ਸਮੀਖਿਆ ਮੀਟਿੰਗ ਆਯੋਜਤ

03/26/2019 5:10:39 AM

ਖੰਨਾ (ਸੁਖਵਿੰਦਰ ਕੌਰ) - ਅੱਜ ਇਥੋਂ ਦੇ ਜੀ. ਟੀ. ਰੋਡ ਸਥਿਤ ਸ਼੍ਰੀ ਸਰਸਵਤੀ ਸੰਸਕ੍ਰਿਤ ਕਾਲਜ ’ਚ ਸੰਸਕ੍ਰਿਤ ਭਾਰਤੀ ਦੀ ਪੰਜਾਬ ਪ੍ਰਦੇਸ਼ ਦੀ ਸਮੀਖਿਆ ਮੀਟਿੰਗ ਹੋਈ, ਜਿਸ ਦੌਰਾਨ ਸਭ ਤੋਂ ਪਹਿਲਾਂ ਕਾਲਜ ਦੇ ਪ੍ਰਿੰਸੀਪਲ ਕਪਿਲ ਦੇਵ ਨੇ ਦੀਪ ਜਲਾ ਕੇ ਸਰਸਵਤੀ ਪੂਜਨ ਕਰਨ ਉਪਰੰਤ ਮੀਟਿੰਗ ’ਚ ਹਾਜ਼ਰ ਸਮੂਹ ਮੈਂਬਰਾਂ ਦਾ ਭਰਵਾਂ ਸੁਆਗਤ ਕੀਤਾ। ਇਸ ਮੌਕੇ ਸੰਸਕ੍ਰਿਤ ਭਾਰਤੀ ਦੇ ਸੁੂਬਾ ਪ੍ਰਧਾਨ ਡਾ. ਹਰਸ਼ ਮਹਿਤਾ, ਸਕੱਤਰ ਵਿਸ਼ਾਲ ਸ਼ਰਮਾ ਅਤੇ ਸੂਬੇ ਦੇ ਸੰਗਠਨ ਸਕੱਤਰ ਸੰਜੀਵ ਸ਼੍ਰੀਵਾਸਤਵ ਆਦਿ ਹਾਜ਼ਰ ਸਨ। ਇਸ ਪ੍ਰੋਗਰਾਮ ’ਚ ਸੰਸਕ੍ਰਿਤ ਭਾਰਤੀ ਦੇ ਪ੍ਰੋਗਰਾਮਾਂ ਦੀ ਸਮੀਖਿਆ ਕੀਤੀ ਗਈ ਅਤੇ ਆਗਾਮੀ ਪ੍ਰੋਗਰਾਮਾਂ ਦੀ ਜਾਣਕਾਰੀ ਪੇਸ਼ ਕੀਤੀ ਗਈ, ਜਿਸ ਦੌਰਾਨ ਅਗਲਾ ਪ੍ਰੋਗਰਾਮ 19 ਜੂਨ ਤੋਂ 29 ਜੂਨ ਤੱਕ ਭਾਸ਼ਾ ਪ੍ਰਬੋਧਨ ਵਰਗ ਦਾ ਪ੍ਰੋਗਰਾਮ ਸੰਸਕ੍ਰਿਤ ਕਾਲਜ ਸਰਹਿੰਦ ਵਿਚ ਆਯੋਜਤ ਕੀਤਾ ਜਾਵੇਗਾ। ਇਸ ਮੌਕੇ ਸੰਸਕ੍ਰਿਤ ਦੇ ਸੂਬਾ ਪੱਧਰੀ ਸਾਰੇ ਵਰਕਰ ਅਤੇ ਸੰਸਕ੍ਰਿਤ ਕਾਲਜ ਪ੍ਰਬੰਧਕ ਕਮੇਟੀ ਦੇ ਮੈਂਬਰਾਨ ਵੀ ਸ਼ਾਮਲ ਹੋਏ। ਅੰਤ ’ਚ ਸ਼ਾਂਤੀ ਮੰਤਰ ਨਾਲ ਸਾਰਿਆਂ ਦੇ ਵਿਸ਼ੇਸ਼ ਕਲਿਆਣ ਦੀ ਕਾਮਨਾ ਨਾਲ ਮੀਟਿੰਗ ਸੰਪੰਨ ਹੋਈ।

Related News