ਖੰਨਾ ’ਚ ਨਵੀਂ ਫੈਮਿਲੀ ਕੈਂਪ ਕੋਰਟ ਸਥਾਪਤ ਹੋਣ ’ਤੇ ਬਾਰ ਐਸੋ. ਨੇ ਪ੍ਰਗਟਾਈ ਖੁਸ਼ੀ

Wednesday, Feb 06, 2019 - 04:40 AM (IST)

ਖੰਨਾ ’ਚ ਨਵੀਂ ਫੈਮਿਲੀ ਕੈਂਪ ਕੋਰਟ ਸਥਾਪਤ ਹੋਣ ’ਤੇ ਬਾਰ ਐਸੋ. ਨੇ ਪ੍ਰਗਟਾਈ ਖੁਸ਼ੀ
ਖੰਨਾ (ਸੁਖਵਿੰਦਰ ਕੌਰ) -ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਨੋਟੀਫਿਕੇਸ਼ਨ ਤਹਿਤ ਖੰਨਾ ’ਚ ਫੈਮਿਲੀ ਕੈਂਪ ਕੋਰਟ ਦੀ ਸ਼ੁਰੂਆਤ ਹੋਣ ’ਤੇ ਮੈਂਬਰਾਂ ’ਚ ਖੁਸ਼ੀ ਪਾਈ ਜਾ ਰਹੀ ਹੈ, ਜਿਸ ’ਚ ਸਾਰੇ ਮੈਟਰੀਮੋਨੀਅਲ ਝਗਡ਼ਿਆਂ ਨਾਲ ਸਬੰਧਤ ਕੇਸਾਂ ਦਾ ਨਿਪਟਾਰਾ ਕੀਤਾ ਜਾਵੇਗਾ। ਕੋਰਟ ਦੇ ਮਾਣਯੋਗ ਪ੍ਰਿੰਸੀਪਲ ਜੱਜ ਸਹਿਬਾਨ ਕੁਲਦੀਪ ਕੁਮਾਰ ਕਰੀਰ (ਏ.ਡੀ.ਜੇ.) ਹਰ ਸ਼ੁੱਕਰਵਾਰ ਨੂੰ ਖੰਨਾ ਵਿਖੇ ਕੈਂਪ ਕੋਰਟ ਲਾਉਣਗੇ, ਜਿਸ ਵਿਚ ਵਿਆਹਾਂ ਦੇ ਝਗਡ਼ਿਆਂ ਸਮੇਤ ਹੋਰਨਾਂ ਮਾਮਲਿਆਂ ਦਾ ਨਿਪਟਾਰਾ ਕੀਤਾ ਜਾਵੇਗਾ ਤਾਂ ਜੋ ਪੀਡ਼ਤ ਲੋਕਾਂ ਨੂੰ ਜਲਦ ਤੋਂ ਜਲਦ ਇਨਸਾਫ਼ ਮਿਲ ਸਕੇ। ਖੰਨਾ ਬਾਰ ਰੂਮ ’ਚ ਹੋਏ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਮੁੱਚੀ ਬਾਰ ਐਸੋਸੀਏਸ਼ਨ ਖੰਨਾ ਵਲੋਂ ਮਾਣਯੋਗ ਜੱਜ ਸਾਹਿਬਾਨ ਦਾ ਭਰਵਾਂ ਸੁਆਗਤ ਕੀਤਾ ਗਿਆ ਅਤੇ ਮਾਣਯੋਗ ਹਾਈਕੋਰਟ ਦੇ ਇਸ ਫੈਸਲੇ ’ਤੇ ਖੁਸ਼ੀ ਪ੍ਰਗਟਾਈ ਗਈ। ਇਸ ਮੌਕੇ ਬਾਰ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਅਨਿਲ ਵਰਮਾ, ਸਕੱਤਰ ਸੁਮਿਤ ਲੂਥਰਾ, ਉਪ ਪ੍ਰਧਾਨ ਰਾਕੇਸ਼ ਖਟਾਨਾ, ਸਹਿ ਸਕੱਤਰ ਸੁਖਮਨਦੀਪ ਸਿੰਘ, ਵਿੱਤ ਸਕੱਤਰ ਸੰਜੀਵ ਸਹੋਤਾ ਸਮੇਤ ਵੱਡੀ ਗਿਣਤੀ ’ਚ ਬਾਰ ਐਸੋਸੀਏਸ਼ਨ ਦੇ ਮੈਂਬਰਾਨ ਹਾਜ਼ਰ ਸਨ।

Related News