ਪਾਵਰਕਾਮ ਪੈਨਸ਼ਰਨਜ਼ ਵਲੋਂ ਸਰਕਾਰ ਖਿਲਾਫ ਨਾਅਰੇਬਾਜ਼ੀ
Wednesday, Feb 06, 2019 - 04:40 AM (IST)
ਖੰਨਾ (ਭੱਲਾ)- ਪਾਵਰਕਾਮ ਦਫਤਰ ਵਿਖੇ ਰਿਟਾਇਰਮੈਂਟ ਕਰਮਚਾਰੀ ਬਿਜਲੀ ਪਾਵਰਕਾਮ ਐਸੋਸੀਏਸ਼ਨ ਸਬ-ਡਵੀਜਨ ਰਾਏਕੋਟ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਬਿੱਲੂ ਖਾਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਸਬ-ਡਵੀਜਨ ਰਾਏਕੋਟ ਨਾਲ ਸਬੰਧਿਤ ਸਮੂਹ ਪੈਨਸ਼ਨਰਜ਼ ਵਲੋਂ ਭਰਵੀ ਸ਼ਮੂਲੀਅਤ ਕੀਤੀ ਗਈ। ਮੀਟਿੰਗ ਦੌਰਾਨ ਪੈਨਸ਼ਨਰਜ਼ ਵਲੋਂ ਉਨ੍ਹਾਂ ਦੀਆਂ ਮੰਗਾਂ ਨਾ ਮੰਨੇ ਜਾਣ ’ਤੇ ਸਰਕਾਰ ਖਿਲਾਫ ਨਆਰੇਬਾਜ਼ੀ ਕੀਤੀ ਗਈ। ਇਸ ਦੌਰਾਨ ਪੈਨਸ਼ਰਨਜ਼ ਵਲੋਂ ਫੈਸਲਾ ਕੀਤਾ ਗਿਆ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਆਗਾਮੀ ਦੋਵਾਂ ਦੌਰਾਨ ਸਰਕਾਰ ਨੂੰ ਸਬਕ ਸਿਖਾਇਆ ਜਾਵੇਗਾ। ਇਸ ਮੌਕੇ ਮਹਿੰਦਰ ਸਿੰਘ, ਮੀਤ ਪ੍ਰਧਾਨ, ਚਮਕੌਰ ਸਿੰਘ ਸੀਨੀਅਰ ਮੀਤ ਪ੍ਰਧਾਨ, ਸਤਪਾਲ ਸਿੰਘ ਗਰੇਵਾਲ ਸੈਕਟਰੀ, ਭਗਵਾਨ ਸਿੰਘ ਬੱਸੀਆ ਪ੍ਰੈੱਸ ਸਕੱਤਰ, ਨਿਰਮਲ ਦਾਸ ਜੁਆਇੰਟ ਸਕੱਤਰ, ਬਹਾਦਰ ਸਿੰਘ ਕੈਸ਼ੀਅਰ, ਅਮਰ ਸਿੰਘ , ਕੇਵਲ ਸਿੰਘ, ਬੂਟਾ ਸਿੰਘ ਬਿੰਜਲ, ਬਲਵਿੰਦਰ ਸਿੰਘ ਤਾਜਪੁਰ ਆਦਿ ਹਾਜ਼ਰ ਸਨ.
