ਟੇਬਲ ਟੈਨਿਸ ਤੇ ਬੈਡਮਿੰਟਨ ਮੁਕਾਬਲੇ 16 ਤੋਂ

Wednesday, Feb 06, 2019 - 04:38 AM (IST)

ਟੇਬਲ ਟੈਨਿਸ ਤੇ ਬੈਡਮਿੰਟਨ ਮੁਕਾਬਲੇ 16 ਤੋਂ
ਖੰਨਾ (ਸੁਖਵਿੰਦਰ ਕੌਰ)-ਇਥੋਂ ਦੇ ਗਗਨ ਸਪੋਰਟਸ ਐਂਡ ਫਿਟਨੈੱਸ ਸੈਂਟਰ ਵਲੋਂ ਆਪਣੀਆਂ ਸਰਗਰਮੀਆਂ ਨੂੰ ਅੱਗੇ ਵਧਾਉਂਦਿਆਂ 16 ਤੇ 17 ਫਰਵਰੀ ਨੂੰ ਟੇਬਲ ਟੈਨਿਸ ਅਤੇ ਬੈਡਮਿੰਟਨ ਮੁਕਾਬਲੇ ਕਰਵਾਏ ਜਾ ਰਹੇ ਹਨ। ਇਨ੍ਹਾਂ ਮੁਕਾਬਲਿਆਂ ਸਬੰਧੀ ਅੱਜ ਇੱਥੇ ਇਕ ਸਮਾਗਮ ਦੌਰਾਨ ਬਾਰ ਐਂਡ ਟੈਕਸੇਸ਼ਨ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਪ੍ਰਕਾਸ਼ ਖੁੱਲਰ ਵਲੋਂ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਮੌਕੇ ਪ੍ਰਧਾਨ ਪ੍ਰਕਾਸ਼ ਖੁੱਲਰ ਨੇ ਮੁਕਾਬਲਿਆਂ ਦੇ ਪ੍ਰਬੰਧਕ ਕੋਚ ਗਗਨਦੀਪ ਸਿੰਘ ਤੇ ਸੰਚਾਲਕ ਮੁਨੀਸ਼ ਥਾਪਰ ਐਡਵੋਕੇਟ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਤੋਂ ਪਹਿਲਾਂ ਤਣਾਅ ’ਚੋਂ ਕੱਢਣ ਲਈ ਇਹ ਸ਼ਲਾਘਾਯੋਗ ਕਦਮ ਹੈ। ਇਸ ਮੌਕੇ ਐਡਵੋਕੇਟ ਰੁਪੇਸ਼ ਭਾਰਦਵਾਜ, ਹਰਸ਼ਿਤ ਸਿੰਗਲਾ, ਆਦਰਸ਼ ਕੁਮਾਰ ਭਾਂਬਰੀ, ਅਨਿਲ ਕੇਹਰਾ, ਗਗਨਦੀਪ ਸਿੰਘ, ਮੁਨੀਸ਼ ਥਾਪਰ, ਰਮੇਸ਼ ਵਰਮਾ, ਗੁੰਜਨ ਗੁਪਤਾ, ਜਤਿਨ ਮਿੱਤਲ, ਗੌਰਵ ਗੋਇਲ ਮੌਜੂਦ ਸਨ।

Related News