ਖਮਾਣੋਂ ਚ 4 ਹੋਰ ਕੋਰੋਨਾ ਪਾਜ਼ੇਟਿਵ ਮਾਮਲੇ ਆਏ ਸਾਹਮਣੇ

Wednesday, Aug 19, 2020 - 02:20 PM (IST)

ਖਮਾਣੋਂ ਚ 4 ਹੋਰ ਕੋਰੋਨਾ ਪਾਜ਼ੇਟਿਵ ਮਾਮਲੇ ਆਏ ਸਾਹਮਣੇ

ਖਮਾਣੋਂ (ਅਰੋੜਾ) : ਖਮਾਣੋਂ ਸਬ ਡਵੀਜ਼ਨ 'ਚ ਕੋਰੋਨਾ ਮਹਾਮਾਰੀ ਦੇ ਮਾਮਲੇ ਦਿਨ-ਬ-ਦਿਨ ਵੱਧਦੇ ਜਾ ਰਹੇ ਹਨ। ਅੱਜ ਖਮਾਣੋਂ 'ਚ 4 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ 'ਚ 3 ਮਰਦਾਂ ਅਤੇ ਇਕ ਬੀਬੀ ਸ਼ਾਮਿਲ ਹੈ। ਸੀਨੀਅਰ ਮੈਡੀਕਲ ਅਫਸਰ ਖਮਾਣੋਂ ਡਾਕਟਰ ਹਰਭਜਨ ਰਾਮ ਅਤੇ ਡਾ. ਨਰੇਸ਼ ਚੌਹਾਨ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਸ਼ਹਿਰ ਦੇ ਇਕ ਜਰਨਲ ਸਟੋਰ ਦੇ ਮਾਲਕ ਦੀ ਲੁਧਿਆਣਾ ਵਿਖੇ ਸਥਿਤ ਸੀ.ਐਮ.ਸੀ ਹਸਪਤਾਲ 'ਚ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਜਿਥੇ ਉਹ ਸਾਹ ਲੈਣ ਦੀ ਤਕਲੀਫ਼ ਦੇ ਚੱਲਦਿਆਂ ਇਲਾਜ ਲਈ ਭਰਤੀ ਹੈ ।ਜਦੋਂਕਿ ਉਸਦੇ ਸੰਪਰਕ 'ਚ ਰਹੇ ਉਸ ਦੀ ਦੁਕਾਨ 'ਤੇ ਕੰਮ ਕਰਦੇ ਇਕ ਲੜਕਾ (21) ਅਤੇ ਲੜਕੀ (20) ਤੋਂ ਬਿਨਾਂ ਉਸ ਦੇ ਪਿਤਾ (88) ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ। 

ਇਸ ਤੋਂ ਇਲਾਵਾ ਨੇੜਲੇ ਇਕ ਬੈਂਕ ਮੈਨੇਜਰ ਵੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ 88 ਸਾਲ ਦਾ ਵਿਅਕਤੀ ਲੁਧਿਆਣਾ ਦੇ ਅਪੋਲੋ ਹਸਪਤਾਲ ਆਪਣੇ ਵਲੋਂ ਇਲਾਜ ਲਈ ਦਾਖਲ ਹੋ ਗਿਆ ਹੈ। ਜਦੋਂਕਿ ਬਾਕੀ ਆਪੋ-ਆਪਣੇ ਘਰਾਂ ਅੰਦਰ ਇਕਾਂਤਵਾਸ ਹੋ ਰਹੇ ਹਨ।


author

Gurminder Singh

Content Editor

Related News