... ਜਦੋਂ ਵੋਟ ਪਾਉਣ ਗਏ ਮਜੀਠੀਆ ਦੇ ਸੱਜੇ ਹੱਥ ਦੀ ਉਂਗਲ 'ਤੇ ਲਾ ਦਿੱਤੀ ਸਿਆਹੀ

05/20/2019 12:38:56 PM

ਖਮਾਣੋਂ (ਜਟਾਣਾ) : ਹਰ ਵੋਟਰ ਦੇ ਵੋਟ ਪਾਉਣ ਤੋਂ ਪਹਿਲਾਂ ਖੱਬੇ ਹੱਥ ਦੀ ਉਂਗਲ 'ਤੇ ਸਿਆਹੀ ਦਾ ਨਿਸ਼ਾਨ ਲਾਇਆ ਜਾਂਦਾ ਹੈ ਪਰ ਸਾਬਕਾ ਕੈਬਨਿਟ ਮੰਤਰੀ ਪੰਜਾਬ ਬਿਕਰਮ ਸਿੰਘ ਮਜੀਠੀਆ ਦੇ ਸੱਜੇ ਹੱਥ ਦੀ ਉਂਗਲ 'ਤੇ ਸਿਆਹੀ ਦਾ ਨਿਸ਼ਾਨ ਲਾਇਆ ਗਿਆ। ਉਕਤ ਗੱਲ ਬੁਝਾਰਤ ਬਣੀ ਹੋਈ ਹੈ ਕਿ ਆਖਿਰ ਚੋਣ ਅਮਲੇ ਵਲੋਂ ਸਿਰਫ ਮਜੀਠੀਆਂ ਨਾਲ ਹੀ ਇਹ ਕਿਉਂ ਕੀਤਾ ਗਿਆ। ਜ਼ਿਕਰਯੋਗ ਹੈ ਕਿ ਜਦੋਂ ਵੀ ਕੋਈ ਵੋਟਰ ਵੋਟ ਪਾਉਣ ਜਾਂਦਾ ਹੈ ਤਾਂ ਪੋਲਿਗ ਬੂਥ 'ਤੇ ਬੈਠਾ ਅਮਲਾ ਹਰ ਇਕ ਵੋਟਰ ਨੂੰ ਖੱਬਾ ਹੱਥ ਅੱਗੇ ਕਰਨ ਲਈ ਕਹਿੰਦਾ ਹੈ ਪਰ ਇਹ ਪਹਿਲੀ ਵਾਰ ਹੋਇਆ ਹੋਵੇਗਾ ਕਿ ਬਿਕਰਮ ਸਿੰਘ ਮਜੀਠੀਆ ਦੇ ਸੱਜੇ ਹੱਥ ਦੀ ਉਂਗਲ 'ਤੇ ਵੋਟ ਪਾਉਣ ਤੋਂ ਪਹਿਲਾਂ ਸਿਆਹੀ ਲਾਈ ਗਈ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਲੰਮੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਕੈਪਟਨ ਨੇ ਗੁਟਕਾ ਸਾਹਿਬ ਹੱਥ 'ਚ ਫੜ੍ਹ ਕੇ ਕਈ ਵਾਅਦੇ ਕੀਤੇ ਪਰ ਇਕ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਗੁਰਦਾਸਪੁਰ ਤੋਂ ਜਾਖੜ ਹਾਰੇਗਾ ਤਾਂ ਕੈਪਟਨ ਨੂੰ ਵੀ ਅਸਤੀਫਾ ਦੇਣਾ ਪਵੇਗਾ। ਇਸ ਦੇ ਨਾਲ ਹੀ ਉਨ੍ਹਾਂ ਸਿੱਧੂ ਬਾਰੇ ਬੋਲਦਿਆਂ ਕਿਹਾ ਕਿ ਸਿੱਧੂ ਨੇ ਚੋਣ ਪ੍ਰਚਾਰ ਨਹੀਂ ਕੀਤਾ ਸਗੋਂ ਉਹ ਲੋਕਾਂ ਸਾਹਮਣੇ ਨੱਚਿਆ ਹੈ। ਉਨ੍ਹਾਂ ਕਿਹਾ ਕਿ ਸਿੱਧੂ ਰਾਧੇ ਮਾਂ ਦਾ ਚੇਲਾ ਤੇ ਨਾਚਾ ਹੈ। ਮਜੀਠੀਆ ਨੇ ਕਿਹਾ ਕਿ ਕਾਂਗਰਸ ਤਾਂ ਬਿਨਾਂ ਲਾੜੇ ਵਾਲੀ ਬਰਾਤ ਹੈ। ਇਸ ਉਪਰੰਤ ਉਨ੍ਹਾਂ ਨੇ ਭਾਈ ਦਾਦੂਵਾਲ ਤੇ ਭਾਈ ਮੰਡ 'ਤੇ ਵੀ ਨਿਸ਼ਾਨਾ ਵਿੰਨ੍ਹਿਆ।


Baljeet Kaur

Content Editor

Related News