ਖਾਲੜਾ ਮੰਡੀ ''ਚ ਇਕੋ ਰਾਤ 2 ਦੁਕਾਨਾਂ ''ਚ ਚੋਰੀ

Monday, Jan 27, 2020 - 01:18 PM (IST)

ਖਾਲੜਾ ਮੰਡੀ ''ਚ ਇਕੋ ਰਾਤ 2 ਦੁਕਾਨਾਂ ''ਚ ਚੋਰੀ

ਖਾਲੜਾ/ਭਿੱਖੀਵਿੰਡ (ਰਜੀਵ, ਸੁਖਚੈਨ, ਬੱਬੂ, ਅਮਨ) : ਕਸਬਾ ਖਾਲੜਾ ਦੇ ਮੇਨ ਬਾਜ਼ਾਰ ਅੰਦਰ ਬੀਤੀ ਰਾਤ ਚੋਰਾਂ ਵਲੋਂ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਕੁਲਦੀਪ ਸਿੰਘ ਸੋਢੀ ਨੇ ਦੱਸਿਆ ਕਿ ਉਹ ਖਾਲੜਾ ਮੰਡੀ ਦੇ ਮੇਨ ਬਾਜ਼ਾਰ 'ਚ ਮਨਿਆਰੀ ਦੀ ਦੁਕਾਨ ਕਰਦਾ ਹੈ ਅਤੇ ਬੀਤੀ ਰਾਤ ਚੋਰਾਂ ਵਲੋਂ ਉਸ ਦੀ ਦੁਕਾਨ ਦਾ ਤਾਲਾ ਤੋੜ ਕੇ ਉਸ 'ਚੋਂ ਕੌਸਮੈਟਿਕ, ਰੈਡੀਮੇਡ ਬੂਟ ਅਤੇ ਗੱਲੇ 'ਚੋਂ 2000 ਰੁਪਏ ਕੈਸ਼ ਚੋਰੀ ਕਰ ਲਿਆ ਗਿਆ ਹੈ। ਪੀੜਤ ਮੁਤਾਬਕ ਉਸ ਦਾ 30 ਤੋਂ 35 ਹਜ਼ਾਰ ਦਾ ਨੁਕਸਾਨ ਹੋਇਆ ਹੈ।

ਇਸੇ ਤਰ੍ਹਾਂ ਹੀ ਦੂਸਰੇ ਪੀੜਤ ਹੀਰਾ ਲਾਲ ਨੇ ਦੱਸਿਆ ਕਿ ਉਹ ਕਸਬੇ ਅੰਦਰ ਕਰਿਆਨੇ ਦੀ ਦੁਕਾਨ ਕਰਦਾ ਹੈ ਅਤੇ ਚੋਰਾਂ ਵਲੋਂ ਉਸ ਦੀ ਦੁਕਾਨ ਦਾ ਤਾਲਾ ਤੋੜ ਕੇ ਕੇ ਉਸ 'ਚੋਂ 1500 ਕੈਸ਼ ਤੋਂ ਇਲਾਵਾ ਦੇਸੀ ਘਿਓ ਦੇ ਡੱਬੇ, 1 ਕਿਲੋ ਹਰੀਆਂ ਲਾਚੀਆਂ ਅਤੇ ਹੋਰ ਕਰਿਆਨੇ ਦਾ ਸਾਮਾਨ ਚੋਰੀ ਕਰਕੇ ਲੈ ਗਏ ਹਨ ਅਤੇ ਉਨ੍ਹਾਂ ਦਾ 8 ਤੋਂ 10 ਹਜ਼ਾਰ ਦਾ ਨੁਕਸਾਨ ਹੋਇਆ ਹੈ। ਉਕਤ ਦੋਵਾਂ ਪੀੜਤਾਂ ਨੇ ਦੱਸਿਆ ਕਿ ਉਨ੍ਹਾਂ ਇਸ ਸਬੰਧੀ ਥਾਣਾ ਖਾਲੜਾ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਚੋਰਾਂ ਨੂੰ ਛੇਤੀ ਕਾਬੂ ਕਰਕੇ ਉਨ੍ਹਾਂ ਦੀ ਚੋਰੀ ਟਰੇਸ ਕਰਵਾਈ ਜਾਵੇ।


author

Baljeet Kaur

Content Editor

Related News