ਦੁਕਾਨਾਂ ਦੇ ਬਾਹਰ ਲਿਖਿਆ ''ਖਾਲਿਸਤਾਨ ਜ਼ਿੰਦਾਬਾਦ''

Friday, Sep 29, 2017 - 01:42 AM (IST)

ਦੁਕਾਨਾਂ ਦੇ ਬਾਹਰ ਲਿਖਿਆ ''ਖਾਲਿਸਤਾਨ ਜ਼ਿੰਦਾਬਾਦ''

ਮੱਲਾਂਵਾਲਾ,  (ਜਸਪਾਲ)-  ਮੱਲਾਂਵਾਲਾ ਦੇ ਬਾਜ਼ਾਰ 'ਚ ਦੋ ਦੁਕਾਨਾਂ ਦੇ ਬਾਹਰ 'ਖਾਲਿਸਤਾਨ ਜ਼ਿੰਦਾਬਾਦ' ਦੇ ਨਾਅਰੇ ਲਿਖੇ ਹੋਏ ਮਿਲੇ। ਜ਼ਿਕਰਯੋਗ ਹੈ ਕਿ ਬੀਤੀ ਰਾਤ ਕਿਸੇ ਵਿਅਕਤੀ ਵੱਲੋਂ ਇਕ ਬੇਕਰੀ ਦੀ ਦੁਕਾਨ ਤੇ ਇਕ ਕਟਿੰਗ ਦੀ ਦੁਕਾਨ ਦੇ ਬਾਹਰ ਤਿੰਨ ਥਾਵਾਂ 'ਤੇ 'ਖਾਲਿਸਤਾਨ ਜ਼ਿੰਦਾਬਾਦ' ਦੇ ਨਾਅਰੇ ਲਿਖੇ ਹੋਏ ਮਿਲੇ। ਇਸ ਦੀ ਇਲਾਕੇ 'ਚ ਕਾਫੀ ਚਰਚਾ ਹੈ। ਸੂਚਨਾ ਮਿਲਦੇ ਹੀ ਥਾਣਾ ਮੱਲਾਂਵਾਲਾ ਦੀ ਪੁਲਸ ਮੌਕੇ 'ਤੇ ਪਹੁੰਚ ਗਈ ਤੇ ਜਾਂਚ ਸ਼ੁਰੂ ਕਰ ਦਿੱਤੀ।


Related News