ਮੰਤਰੀ ਬਾਜਵਾ ਦੇ ਖਾਲਿਸਤਾਨ ਹਮਾਇਤੀਆਂ ਨਾਲ ਸਬੰਧਾਂ ਬਾਰੇ ਹੋਵੇ ਉੱਚ ਪੱਧਰੀ ਜਾਂਚ : ਰਵੀਕਰਨ ਕਾਹਲੋਂ
Wednesday, Jul 08, 2020 - 05:07 PM (IST)
ਅੰਮ੍ਰਿਤਸਰ (ਛੀਨਾ)— ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਖਾਲਿਸਤਾਨ ਹਮਾਇਤੀ ਗੁਰਪਤਵੰਤ ਸਿੰਘ ਪੰਨੂ ਅਤੇ ਅਵਤਾਰ ਸਿੰਘ ਤਾਰੀ ਨਾਲ ਸਬੰਧਾਂ ਬਾਰੇ ਡੂੰਘਾਈ ਨਾਲ ਜਾਂਚ ਕਰਵਾ ਕੇ ਸਾਰੀ ਸਚਾਈ ਸਾਹਮਣੇ ਲਿਆਉਣੀ ਚਾਹੀਦੀ ਹੈ। ਇਹ ਵਿਚਾਰ ਯੂਥ ਅਕਾਲੀ ਦਲ ਬਾਦਲ ਮਾਝਾ ਜ਼ੋਨ ਦੇ ਸਾਬਕਾ ਪ੍ਰਧਾਨ ਅਤੇ ਹਲਕਾ ਫਤਿਹਗੜ੍ਹ ਚੂੜੀਆ ਦੇ ਇੰਚਾਰਜ ਰਵੀਕਰਨ ਸਿੰਘ ਕਾਹਲੋਂ ਨੇ ਅੱਜ ਇਥੇ ਪ੍ਰੈਸ ਕਾਨਫਰੰਸ ਦੌਰਾਨ ਗੱਲਬਾਤ ਕਰਦੇ ਪ੍ਰਗਟਾਏ।
ਉਨ੍ਹਾਂ ਕਿਹਾ ਕਿ ਤ੍ਰਿਪਤ ਬਾਜਵਾ 2018 'ਚ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਸੂਚਨਾ ਦਿੱਤੇ ਬਿਨਾਂ ਹੀ ਇੰਗਲੈਂਡ ਗਿਆ ਸੀ ਅਤੇ ਉਥੇ ਗੁਰਪਾਲ ਸਿੰਘ ਪੱਡਾ ਨਾਮ ਦੇ ਵਿਅਕਤੀ ਘਰ ਉਸ ਨੇ ਗੁਰਪਤਵੰਤ ਸਿੰਘ ਪਨੂੰ ਨਾਲ ਮੁਲਾਕਾਤ ਕੀਤੀ ਸੀ, ਜਿਸ ਤੋਂ ਬਾਅਦ ਪੰਨੂ ਨੇ ਪੂਰੇ ਜ਼ੋਰ-ਸ਼ੋਰ ਨਾਲ ਖਾਲਿਸਤਾਨ ਦਾ ਮੁੱਦਾ ਚੁੱਕਿਆ ਸੀ। ਸ. ਕਾਹਲੋਂ ਨੇ ਆਖਿਆ ਕਿ ਮਾਰਕੀਟ ਕਮੇਟੀ ਬਟਾਲਾ ਦਾ ਸਾਬਕਾ ਚੇਅਰਮੈਨ ਬਲਵਿੰਦਰ ਸਿੰਘ ਬਿੱਲਾ ਕੋਟਲਾ ਬਾਮਾ ਮੰਤਰੀ ਤ੍ਰਿਪਤ ਬਾਜਵਾ ਦੀ ਸੱਜੀ ਬਾਂਹ ਮੰਨਿਆ ਜਾਦਾਂ ਹੈ, ਜਿਸ ਕਾਰਨ ਬਾਜਵਾ ਵੱਲੋਂ ਬਿੱਲਾ ਦੇ ਸਕੇ ਭਰਾ ਖਾਲਿਸਤਾਨ ਹਮਾਇਤੀ ਅਵਤਾਰ ਸਿੰਘ ਤਾਰੀ ਦੀ ਅੰਦਰਖਾਤੇ ਹਰ ਸੰਭਵ ਮਦਦ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ: ਬਰਾਤ ਬੂਹੇ 'ਤੇ ਪੁੱਜਣ ਸਮੇਂ ਲਾੜੀ ਹੋਈ ਘਰੋਂ ਫ਼ਰਾਰ, ਟੁੱਟੇ ਲਾੜੇ ਦੇ ਸਾਰੇ ਸੁਫ਼ਨੇ
ਸ. ਕਾਹਲੋਂ ਨੇ ਆਖਿਆ ਕਿ ਰੈਫਰੈਂਡਮ 2020 ਦੀ ਮੁਹਿੰਮ ਚਲਾਉਣ ਵਾਲੇ ਪੰਨੂ ਨੂੰ ਜੇਕਰ ਸਰਕਾਰ ਅੱਤਵਾਦੀ ਐਲਾਨ ਸਕਦੀ ਹੈ, ਇਸ ਮੁਹਿੰਮ ਦੇ ਪੇਜ ਨੂੰ ਫੇਸਬੁੱਕ 'ਤੇ ਜੇ ਕੋਈ ਅਨਜਾਣੇ 'ਚ ਵੀ ਲਾਇਕ ਕਰ ਦੇਵੇ ਤਾਂ ਉਸ 'ਤੇ ਪਰਚਾ ਦਰਜ ਹੋ ਸਦਕਾ ਹੈ ਤਾਂ ਕਿੰਨੀ ਹੈਰਾਨਗੀ ਵਾਲੀ ਗੱਲ ਹੈ ਕਿ ਖਾਲਿਸਤਾਨ ਹਮਾਇਤੀ ਅਵਤਾਰ ਸਿੰਘ ਤਾਰੀ ਨੂੰ ਅਜੇ ਤੱਕ ਅੱਤਵਾਦੀ ਕਿਉਂ ਨਹੀਂ ਐਲਾਨਿਆ ਗਿਆ। ਸ. ਕਾਹਲੋਂ ਨੇ ਕਿਹਾ ਕਿ ਕਾਂਗਰਸ ਸਰਕਾਰ 'ਚ ਮੰਤਰੀ ਹੋਣ ਦਾ ਬਾਜਵਾ ਖਾਲਿਸਤਾਨ ਹਮਾਇਤੀਆਂ ਨੂੰ ਪੂਰਾ ਫਾਇਦਾ ਦੇ ਰਿਹਾ ਹੈ, ਜਿਸ ਕਾਰਨ ਉਸ ਨੂੰ ਮੰਤਰੀ ਮੰਡਲ 'ਚੋਂ ਬਰਖ਼ਾਸਤ ਕਰਕੇ ਇਸ ਸਾਰੇ ਮਾਮਲੇ ਦੀ ਸੀ. ਬੀ.ਆਈ. ਤੋਂ ਉੱਚ ਪੱਧਰੀ ਜਾਂਚ ਹੋਣੀ ਬੇਹੱਦ ਜ਼ਰੂਰੀ ਹੈ।
ਇਹ ਵੀ ਪੜ੍ਹੋ: ਦੁੱਖਭਰੀ ਖਬਰ: ਪਿਓ-ਪੁੱਤ ਨੇ ਇਕੋ ਹੀ ਰਾਤ ਨੂੰ ਕੀਤੀ ਖ਼ੁਦਕੁਸ਼ੀ, ਸੋਗ 'ਚ ਡੁੱਬਾ ਪਰਿਵਾਰ
ਸ. ਕਾਹਲੋਂ ਨੇ ਕਿਹਾ ਕਿ ਬਹਿਬਲ ਕਲਾਂ ਕਾਂਡ 'ਚ ਸ਼ਾਮਲ ਇਕ ਐੱਸ. ਪੀ. ਅਤੇ ਡੀ. ਐੱਸ. ਪੀ. ਖ਼ਿਲਾਫ਼ ਵੀ ਬਾਜਵਾ ਨੇ ਇਸੇ ਲਈ ਹੀ ਕਾਨੂੰਨੀ ਕਾਰਵਾਈ ਨਹੀ ਹੋਣ ਦਿੱਤੀ ਕਿਉਂਕਿ ਉਹ ਦੋਵੇਂ ਹੀ ਅਵਤਾਰ ਸਿੰਘ ਤਾਰੀ ਦੇ ਖਾਸ ਰਿਸ਼ਤੇਦਾਰ ਹਨ। ਇਸ ਮੌਕੇ 'ਤੇ ਰਵੀਕਰਨ ਸਿੰਘ ਕਾਹਲੋਂ ਨੇ ਖਾਲਿਸਤਾਨ ਹਮਾਇਤੀ ਅਵਤਾਰ ਸਿੰਘ ਤਾਰੀ ਦੇ ਸਕੇ ਭਰਾ ਬਿੱਲਾ ਕੋਟਲਾ ਬਾਮਾ ਦੀਆ ਤ੍ਰਿਪਤ ਬਾਜਵਾ ਸਮੇਤ ਵੱਖ-ਵੱਖ ਕਾਂਗਰਸੀ ਲੀਡਰਾਂ ਨਾਲ ਤਸਵੀਰਾਂ ਪੱਤਰਕਾਰਾਂ ਨੂੰ ਦਿਖਾਉਂਦਿਆਂ ਆਖਿਆ ਕਿ ਖਾਲਿਸਤਾਨ ਦੇ ਮੁੱਦੇ 'ਤੇ ਲੋਕ ਵਿਖਾਵੇ ਲਈ ਡਰਾਮੇਬਾਜ਼ੀ ਕਰਨ ਵਾਲੇ ਕਾਂਗਰਸੀ ਲੀਡਰਾਂ ਵੱਲੋਂ ਅਸਲ 'ਚ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਅੰਦਰ ਖਾਤੇ ਡੂੰਘੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ ਪਰ ਇਨ੍ਹਾਂ ਸਾਜਿਸ਼ਾਂ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਕਦੇ ਵੀ ਸਫਲ ਨਹੀਂ ਹੋਣ ਦੇਵੇਗਾ ਕਿਉਂਕਿ ਅਣਗਿਣਤ ਕੁਰਬਾਨੀਆਂ ਦੇਣ ਤੋਂ ਬਾਅਦ ਪੰਜਾਬ 'ਚ ਸ਼ਾਂਤੀ ਕਾਇਮ ਕੀਤੀ ਗਈ ਹੈ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਦੇ ਸ਼ਗਨ ਦਾ ਇੰਤਜ਼ਾਰ ਕਰ ਰਹੀਆਂ ਨੇ ਜਲੰਧਰ ਜ਼ਿਲ੍ਹੇ ਦੀਆਂ 2074 ਲਾੜੀਆਂ