ਸ਼ਿਵਸੈਨਾ ਨੇਤਾ ਦੇ ਘਰ ਦੇ ਬਾਹਰ ਲੱਗੇ ਖਾਲਿਸਤਾਨ ਦੇ ਪੋਸਟਰ, ਦਿੱਤੀ ਜਾਨੋਂ ਮਾਰਨ ਦੀ ਧਮਕੀ (ਤਸਵੀਰਾਂ)

Saturday, Aug 11, 2018 - 06:41 PM (IST)

ਸ਼ਿਵਸੈਨਾ ਨੇਤਾ ਦੇ ਘਰ ਦੇ ਬਾਹਰ ਲੱਗੇ ਖਾਲਿਸਤਾਨ ਦੇ ਪੋਸਟਰ, ਦਿੱਤੀ ਜਾਨੋਂ ਮਾਰਨ ਦੀ ਧਮਕੀ (ਤਸਵੀਰਾਂ)

ਜਲੰਧਰ (ਸੋਨੂੰ)— ਸ਼ਿਵਸੈਨਾ ਸਮਾਜ ਪਾਰਟੀ ਨੇਤਾ ਨਰਿੰਦਰ ਥਾਪਰ ਦੇ ਘਰ ਦੇ ਬਾਹਰ ਖਾਲਿਸਤਾਨ ਦੇ ਪੋਸਟਰ ਲੱਗੇ ਮਿਲੇ ਹਨ। ਇਸ 'ਚ ਰੈਫਰੈਂਡਮ-2020 ਦਾ ਸਮਰਥਨ ਕਰਦੇ ਹੋਏ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਸ 'ਚ ਲਿਖਿਆ ਹੈ, ''ਨਰਿੰਦਰ ਥਾਪਰ ਕੁਝ ਬੋਲਣ ਤੋਂ ਪਹਿਲਾਂ ਸੋਚ ਲਈ। ਸਿੰਘਾਂ ਨਾਲ ਟਕਰਾਉਣਾ ਤੇਰੇ ਵੱਸ ਦੀ ਗੱਲ ਨਹੀਂ, ਮਾਰਿਆ ਜਾਵੇਗਾ। ਇਸ ਲਈ ਸਾਡੀਆਂ ਗੱਲਾਂ ਥਾਨੇ 'ਚ ਪਾ ਲਈ ਅਤੇ ਟਿੱਕ ਕੇ ਬੈਠ ਜਾ ਹਾਲ ਨਹੀਂ ਤਾਂ ਬਹੁਤ ਬੁਰਾ ਹੋਣਾ ਹੈ ਤੇਰਾ ਅਤੇ ਅੱਜ ਦੇ ਬਾਅਦ ਜੇ ਤੂੰ ਸਾਡੇ ਬਾਰੇ ਕੁਝ ਬੋਲਿਆ ਤਾਂ ਠੁੱਕ ਜਾਵੇਗਾ ਜ਼ਰਾਂ ਸੋਚ ਵਿਚਾਰ ਕੇ ਚੱਲੀ।'' 

PunjabKesari
ਇਸ ਤੋਂ ਇਲਾਵਾ ਇਹ ਵੀ ਲਿਖਿਆ ਹੈ, ''ਨਰਿੰਦਰ ਥਾਪਰ, ਕਮਲੇਸ਼ ਭਾਰਦਵਾਜ, ਹਨੀ ਭਾਰਦਵਾਜ ਬੰਦੇ ਬਣ ਜਾਓ, ਨਹੀਂ ਤਾਂ ਇਹੋ ਜਿਹਾ ਹਾਲ ਕਰਾਂਗੇ ਕਿ ਦੁਨੀਆ ਯਾਦ ਕਰੂ, ਇਹ ਧਮਕੀ ਨਾ ਸਝਮੀ ਸਾਡੀ ਸਲਾਹ ਹੀ ਸਮਝੀ, ਸੁਧਰ ਜਾਓਗੇ ਤਾਂ ਬੱਚ ਜਾਓਗੇ, ਨਹੀਂ ਤਾਂ ਨਤੀਜਾ ਸਭ ਨੂੰ ਪਤਾ ਹੈ ਕਿ ਕੀ ਹਾਲ ਹੋਊ।'' ਮੌਕੇ 'ਤੇ ਪਹੁੰਚੀ ਥਾਣਾ ਨੰਬਰ-4 ਦੀ ਪੁਲਸ ਨੇ ਪੋਸਟਰ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

PunjabKesari


Related News