ਕਈ ਥਾਵਾਂ ’ਤੇ ਲੱਗੇ ਖਾਲਿਸਤਾਨ ਦੇ ਬੈਨਰ, ਕਿੱਥੇ ਹੈ ਪੁਲਸ ਤੇ ਖ਼ੁਫੀਆ ਤੰਤਰ: ਹਿੰਦੂ ਸੰਘਰਸ਼ ਕਮੇਟੀ
Monday, Apr 18, 2022 - 10:47 AM (IST)
ਅੰਮ੍ਰਿਤਸਰ (ਕੱਕੜ) - ਆਲ ਇੰਡੀਆ ਹਿੰਦੂ ਸੰਘਰਸ਼ ਕਮੇਟੀ ਦੀ ਬੈਠਕ ਕਮੇਟੀ ਦੇ ਸੰਯੋਜਕ ਜੈ ਗੋਪਾਲ ਲਾਲੀ ਅਤੇ ਪ੍ਰਧਾਨ ਸਚਿਨ ਮਹਿਰਾ ਦੀ ਪ੍ਰਧਾਨਗੀ ਵਿਚ ਆਯੋਜਿਤ ਕੀਤੀ ਗਈ, ਜਿਸ ਵਿਚ ਯਸ਼ਪਾਲ ਅਤੇ ਮਹਿੰਦਰ ਪਾਲ ਵੀ ਸ਼ਾਮਲ ਹੋਏ। ਕਮੇਟੀ ਦੇ ਉਪਰੋਕਤ ਅਹੁਦੇਦਾਰਾਂ ਨੇ ਸੰਯੁਕਤ ਰੂਪ ਤੋਂ ਸਥਾਨਕ ਰੂਪਨਗਰ ਜ਼ਿਲ੍ਹੇ ਵਿਚ ਖਾਲਿਸਤਾਨ ਸਮਰਥਕਾਂ ਵਲੋਂ ਖਾਲਿਸਤਾਨ ਦੇ ਲਗਾਏ ਗਏ ਬੈਨਰ ਦੇ ਘਟਨਾਕਰਮ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕੀਤੀ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: 1 ਜੁਲਾਈ ਤੋਂ ਮਿਲੇਗੀ 300 ਯੂਨਿਟ ਮੁਫ਼ਤ ਬਿਜਲੀ
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਖਾਲਿਸਤਾਨ ਸਮਰਥਕ ਸਰਗਰਮ ਰੂਪ ’ਤੇ ਖੁਲ੍ਹੇਆਮ ਖਾਲਿਸਤਾਨ ਦਾ ਪ੍ਰਚਾਰ-ਪ੍ਰਸਾਰ ਕਰ ਰਹੇ ਹਨ ਪਰ ਇਸ ਵਿਸ਼ੇ ’ਤੇ ਸੂਬੇ ਦਾ ਕਨੂੰਨ ਅਤੇ ਸਰਕਾਰ ਅੱਖ ਕੰਨ ਬੰਦ ਕੀਤੇ ਹੋਏ ਬੈਠਾ ਹੈ। ਇਸ ਨਾਲ ਉਪਰੋਕਤ ਅਸਾਮਾਜਿਕ ਅਨਸਰਾਂ ਦੇ ਹੌਂਸਲੇ ਬੁਲੰਦ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਰੂਪਨਗਰ ਦੇ ਡੀ. ਸੀ. ਅਤੇ ਐੱਸ. ਐੱਸ. ਪੀ. ਦਫ਼ਤਰ ਦੇ ਬਾਹਰ ਖਾਲਿਸਤਾਨ ਦੇ ਬੈਨਰ ਲਗਾਏ ਗਏ ਹਨ। ਇਹ ਬੈਨਰ ਇਸ ਗੱਲ ਦਾ ਪ੍ਰਮਾਣ ਹਨ ਕਿ ਜੇਕਰ ਪੁਲਸ ਪ੍ਰਸ਼ਾਸਨ ਦੇ ਦਫ਼ਤਰਾਂ ਦੇ ਬਾਹਰ ਖਾਲਿਸਤਾਨ ਦੇ ਪ੍ਰਚਾਰ ਦੇ ਬੈਨਰ ਸਾਹਮਣੇ ਆ ਰਹੇ ਹਨ ਤਾਂ ਫਿਰ ਸੂਬੇ ਦੇ ਕਿਸੇ ਇਲਾਕੇ ਵਿਚ ਖਾਲਿਸਤਾਨ ਸਮਰਥਕ ਵਰਗ ਦੇ ਲੋਕ ਖਾਲਿਸਤਾਨ ਦੇ ਪ੍ਰਚਾਰ-ਪ੍ਰਸਾਰ ਨੂੰ ਖੁਲ੍ਹੇਆਮ ਅੰਜਾਮ ਦੇ ਸਕਦੇ ਹਨ।
ਪੜ੍ਹੋ ਇਹ ਵੀ ਖ਼ਬਰ - ਬੰਦ ਡੱਬੇ ’ਚ ਦੁਬਈ ਤੋਂ ਪੰਜਾਬ ਪੁੱਜੀ ਜਗਤਾਰ ਦੀ ਮ੍ਰਿਤਕ ਦੇਹ, ਇਸ ਕਾਰਨ ਡੇਢ ਮਹੀਨਾ ਪਹਿਲਾਂ ਕੀਤੀ ਸੀ ਖ਼ੁਦਕੁਸ਼ੀ
ਉਪਰੋਕਤ ਹਿੰਦੂ ਨੇਤਾਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਸ ਪ੍ਰਸ਼ਾਸਨ ਦੇ ਇਲਾਵਾ ਸੂਬਾ ਖੂਫੀਆ ਤੰਤਰ ਪੂਰੀ ਤਰ੍ਹਾਂ ਇਸ ਮਾਮਲੇ ਵਿਚ ਅਸਫਲ ਸਾਬਤ ਹੋ ਰਿਹਾ ਹੈ। ਆਏ ਦਿਨ ਹਿੰਦੂ ਨੇਤਾਵਾਂ ਨੂੰ ਧਮਕੀਆਂ ਅਤੇ ਖਾਲਿਸਤਾਨ ਦੇ ਪ੍ਰਚਾਰ ਪ੍ਰਸਾਰ ਦੀਆਂ ਘਟਨਾਵਾਂ ਵਿਚ ਵਾਧਾ ਹੋ ਰਿਹਾ ਹੈ, ਜੋ ਸੂਬੇ ਦੇ ਪੁਲਸ ਅਤੇ ਖੂਫੀਆ ਤੰਤਰ ਦੀ ਕਾਰਜ਼ ਸ਼ੈਲੀ ’ਤੇ ਸਵਾਲੀਆ ਨਿਸ਼ਾਨ ਹੈ। ਜੇਕਰ ਸਰਕਾਰ, ਪੁਲਸ ਅਤੇ ਖ਼ੁਫੀਆ ਤੰਤਰ ਨੇ ਪੰਜਾਬ ਵਿੱਚ ਇਸ ਪ੍ਰਕਾਰ ਦੀਆਂ ਘਟਨਾਵਾਂ ਨੂੰ ਨਹੀਂ ਰੋਕਿਆ ਤਾਂ ਪੂਰੇ ਪੰਜਾਬ ਵਿੱਚ ਹਿੰਦੂ ਸੰਗਠਨ ਵਲੋਂ ਸੰਘਰਸ਼ ਤੇਜ਼ ਕੀਤਾ ਜਾਵੇਗਾ।
ਪੜ੍ਹੋ ਇਹ ਵੀ ਖ਼ਬਰ - ਵਿਸਾਖੀ ’ਤੇ ਪਾਕਿ ਗਏ ਸ਼ਰਧਾਲੂ ਦੀ ਦਿਲ ਦਾ ਦੌਰਾ ਪੈਣ ਕਾਰਣ ਮੌਤ, ਗੁਰਦੁਆਰਾ ਪੰਜਾ ਸਾਹਿਬ ਹੋਣਾ ਸੀ ਨਤਮਸਤਕ