...ਤੇ ਨਹੀਂ ਹੋ ਸਕਿਆ ''ਖਹਿਰਾ-ਮਾਨਸ਼ਾਹੀਆ'' ਦੇ ਅਸਤੀਫੇ ''ਤੇ ਫੈਸਲਾ
Tuesday, Jul 30, 2019 - 06:36 PM (IST)

ਚੰਡੀਗੜ੍ਹ (ਵਰੁਣ) : 'ਆਮ ਆਦਮੀ ਪਾਰਟੀ' ਛੱਡਣ ਤੋਂ ਬਾਅਦ ਵਿਧਾਇਕੀ ਛੱਡ ਚੁੱਕੇ ਸੁਖਪਾਲ ਸਿੰਘ ਖਹਿਰਾ ਅਤੇ ਨਾਜਰ ਸਿੰਘ ਮਾਨਸ਼ਾਹੀਆ ਮੰਗਲਵਾਰ ਨੂੰ ਸਪੀਕਰ ਰਾਣਾ ਕੇ. ਪੀ. ਸਾਹਮਣੇ ਪੇਸ਼ ਨਹੀਂ ਹੋਏ। ਰਾਣਾ ਕੇ. ਪੀ. ਸਿੰਘ ਵਲੋਂ ਦੋਹਾਂ ਦੇ ਅਸਤੀਫਿਆਂ ਸਬੰਧੀ ਫੈਸਲਾ ਸੁਣਾਉਣਾ ਸੀ ਪਰ ਸੁਖਪਾਲ ਖਹਿਰਾ ਨੇ ਜਿੱਥੇ ਮੈਡੀਕਲ ਕਾਰਨਾਂ ਦਾ ਹਵਾਲਾ ਦੇ ਕੇ ਇਕ ਚਿੱਠੀ ਸਪੀਕਰ ਦੇ ਨਾਂ 'ਤੇ ਭੇਜ ਦਿੱਤੀ, ਉੱਥੇ ਹੀ ਨਾਜਰ ਸਿੰਘ ਮਾਨਸ਼ਾਹੀਆ ਨੇ ਵੀ ਜ਼ਰੂਰੀ ਕੰਮ ਦਾ ਹਵਾਲਾ ਦਿੰਦੇ ਹੋਏ ਸਪੀਕਰ ਦੇ ਨਾਂ 'ਤੇ ਇਕ ਮੇਲ ਕਰ ਦਿੱਤੀ ਹੈ। ਇਸ ਬਾਰੇ ਰਾਣਾ ਕੇ. ਪੀ. ਸਿੰਘ ਦਾ ਕਹਿਣਾ ਹੈ ਕਿ ਦੋਹਾਂ ਨੂੰ ਅਗਲੀ ਤਰੀਕ ਦਿੱਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਵਾਰ-ਵਾਰ ਵੀ ਬੁਲਾਉਣ 'ਤੇ ਦੋਵੇਂ ਨਹੀਂ ਆਉਂਦੇ ਤਾਂ ਫਿਰ ਸਮੇਂ ਦੇ ਮੁਤਾਬਕ ਕਾਰਵਾਈ ਕੀਤੀ ਜਾ ਸਕਦੀ ਹੈ।