ਖਡੂਰ ਸਾਹਿਬ 'ਚ ਡਿੰਪਾ ਨੇ ਮਾਰੀ ਬਾਜ਼ੀ, 'ਦੋਹਾਂ ਬੀਬੀਆਂ' ਨੂੰ ਮਿਲੀ ਹਾਰ

05/23/2019 5:27:43 PM

ਖਡੂਰ ਸਾਹਿਬ (ਰਮਨ) : ਲੋਕ ਸਭਾ ਹਲਕਾ ਖਡੂਰ ਸਾਹਿਬ ਦੀਆਂ ਚੋਣਾਂ ਤੋਂ ਬਾਅਦ ਅੱਜ ਹੋਈ ਗਿਣਤੀ 'ਚ ਅਕਾਲੀਆਂ ਦੇ ਗੜ੍ਹ ਕਹੇ ਜਾਣ ਵਾਲੇ ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਪੰਥਕ ਸੀਟ ਨੂੰ 1,40,573 ਵੋਟਾਂ ਦੀ ਲੀਡ ਨਾਲ ਜਿੱਤਦੇ ਹੋਏ ਜਸਵੀਰ ਸਿੰਘ ਡਿੰਪਾ ਨੇ ਇਤਿਹਾਸ ਬਣਾ ਦਿੱਤਾ ਹੈ ਜਿੱਥੇ ਕਾਂਗਰਸ ਪਾਰਟੀ ਦਾ ਕਈ ਸਾਲਾਂ ਤੋਂ ਬਾਅਦ ਰਾਜ ਹੋਵੇਗਾ। ਇਸ ਜਿੱਤ ਤੋਂ ਬਾਅਦ ਸਮੂਹ 9 ਵਿਧਾਨ ਸਭਾ ਹਲਕਿਆਂ ਦੇ ਕਾਂਗਰਸੀ ਵਿਧਾਇਕਾਂ ਅਤੇ ਵਰਕਰਾਂ 'ਚ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ ਜਦੋਂ ਉਨ੍ਹਾਂ ਨੂੰ ਡਿੰਪਾ ਦੀ ਯਕੀਨੀ ਜਿੱਤ ਦਾ ਪਤਾ ਲੱਗਾ। ਇਸ ਖਬਰ ਨੂੰ ਸੁਣ ਕਾਂਗਰਸੀਆਂ ਨੇ ਜਿੱਥੇ ਸੜਕਾਂ 'ਤੇ ਹੀ ਭੰਗੜੇ ਪਾਏ ਉੱਥੇ ਆਤਿਸ਼ਬਾਜ਼ੀ ਵੀ ਜੰਮ ਕੇ ਚਲਾਈ। ਇਸ ਜਿੱਤ ਤੋਂ ਬਾਅਦ ਨਵੇਂ ਬਣੇ ਸੰਸਦ ਜਸਬੀਰ ਸਿੰਘ ਡਿੰਪਾ ਨੇ ਹਲਕੇ ਦੇ ਸਮੂਹ ਵੋਟਰਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।

ਪੂਰੀ ਸਖਤੀ ਦਰਮਿਆਨ ਹੋਈ ਗਿਣਤੀ-ਜ਼ਿਲਾ ਪ੍ਰਬੰਧਕੀ ਕੰਪਲੈਕਸ ਨਜ਼ਦੀਕ ਮਾਈ ਭਾਗੋ ਨਰਸਿੰਗ ਕਾਲਜ ਵਿਖੇ ਜ਼ਿਲੇ ਦੇ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਵੋਟਾਂ ਦੀ ਗਿਣਤੀ ਦਾ ਕੰਮ ਸਵੇਰੇ 8 ਵਜੇ ਸ਼ੁਰੂ ਕਰ ਦਿੱਤਾ ਗਿਆ। ਇਸ ਕੇਂਦਰ ਦੇ ਅੰਦਰ ਅਤੇ ਬਾਹਰ ਪੂਰੀ ਸਖਤੀ ਨਾਲ ਪ੍ਰਸ਼ਾਸਨ ਆਪਣਾ ਕੰਮ ਕਰਦਾ ਨਜ਼ਰ ਆਇਆ। ਪ੍ਰੈੱਸ ਲਈ ਬਣਾਏ ਗਏ ਮੀਡੀਆ ਸੈਂਟਰ 'ਚ ਸਮੂਹ ਪੱਤਰਕਾਰ ਆਪਣੀ ਲਾਈਵ ਕਵਰੇਜ ਕਰਦੇ ਨਜ਼ਰ ਆਏ। ਕੇਂਦਰ ਦੇ ਮੁੱਖ ਗੇਟ ਤੋਂ ਲੈ ਕੇ ਅੰਦਰ ਤੱਕ ਦੇ ਸਾਰੇ ਗੇਟਾਂ ਉੱਪਰ ਮੈਟਲ ਡਿਟੈਕਟਰ ਰਾਹੀਂ ਪੁਲਸ ਮੁਲਾਜ਼ਮਾਂ ਵਲੋਂ ਪੂਰੀ ਸਖਤੀ ਨਾਲ ਡਿਊਟੀ ਕੀਤੀ ਗਈ। ਇਸ ਦੌਰਾਨ ਪੂਰਾ ਪੁਲਸ ਪ੍ਰਸ਼ਾਸਨ ਮੌਕੇ 'ਤੇ ਹਾਜ਼ਰ ਨਜ਼ਰ ਆਇਆ ਜਿਨ੍ਹਾਂ ਵਲੋਂ ਹਰ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਸਬੰਧੀ ਇੰਤਜ਼ਾਮ ਕੀਤੇ ਗਏ ਸਨ।

ਨਹੀਂ ਟੁੱਟੀ ਡਿੰਪਾ ਦੀ ਲੀਡ-ਅੱਜ ਸਵੇਰੇ ਜਦੋਂ 8 ਵਜੇ ਤੋਂ ਬਾਅਦ ਪਹਿਲੇ ਰਾਊਂਡ ਦੇ ਰੁਝਾਨ ਆਉਣੇ ਸ਼ੁਰੂ ਹੋਏ ਤਾਂ ਕਾਂਗਰਸੀ ਉਮੀਦਵਾਰ ਜਸਬੀਰ ਸਿੰਘ ਡਿੰਪਾ ਦੀ ਲੀਡ ਸ਼ਾਮ ਤੱਕ ਵਧਦੀ ਹੀ ਨਜ਼ਰ ਆਈ। ਸਵੇਰੇ 9 ਵਜੇ ਦੇ ਰੁਝਾਨ 'ਚ ਜਸਬੀਰ ਸਿੰਘ ਡਿੰਪਾ ਨੇ 5874 ਦੀ ਲੀਡ ਲਈ, 9.07 ਵਜੇ 10,309 ਦੀ ਲੀਡ, 09.25 ਵਜੇ 12352, 9.30 ਵਜੇ 12521, 9.36 ਵਜੇ 13738 , 9.40 ਵਜੇ 14,979, 10 ਵਜੇ 21,643, 10.12 ਵਜੇ 34,665, 10.24 ਵਜੇ 36,200 , 10.29 ਵਜੇ 38,028, 11.04 ਵਜੇ 50,278, 11.15 ਵਜੇ 55864, 11.48 ਵਜੇ 73,042 ਅਤੇ 11.56 ਵਜੇ 76,421 ਦੀ ਲੀਡ ਮਿਲਦੀ ਨਜ਼ਰ ਆਈ। ਇਹ ਲੀਡ ਸਾਰਾ ਦਿਨ ਹੌਲੀ ਹੌਲੀ ਵਧਦੀ ਹੋਈ 3.48 ਵਜੇ ਤੱਕ 1,39,970 'ਤੇ ਜਾ ਪੁੱਜੀ ਅਤੇ ਸ਼ਾਮ 6 ਵਜੇ ਤੱਕ 1,40,300 ਦੇ ਆਂਕੜੇ 'ਤੇ ਜਾ ਪੁੱਜੀ। ਇਸ ਲੀਡ ਦੌਰਾਨ ਸਵੇਰ ਤੋਂ ਸ਼ਾਮ ਤੱਕ ਬੀਬੀ ਪਰਮਜੀਤ ਕੌਰ ਖਾਲੜਾ ਜਿੱਥੇ ਅਕਾਲੀ ਦਲ ਉਮੀਦਵਾਰ ਬੀਬੀ ਜਗੀਰ ਕੌਰ ਦੀ ਲੀਡ ਨੂੰ ਪਾਰ ਨਾ ਕਰ ਸਕੀ ਉੱਥੇ ਆਪ ਉਮੀਦਵਾਰ ਮਨਜਿੰਦਰ ਸਿੰਘ ਸਿੱਧੂ ਬੀਬੀ ਪਰਮਜੀਤ ਕੌਰ ਦੀ ਲੀਡ ਨੂੰ ਪਾਰ ਨਾ ਕਰ ਸਕੇ, ਜਿਸ ਦੇ ਚੱਲਦਿਆਂ ਡਿੰਪਾ ਨੇ ਵੱਡੀ ਲੀਡ ਹਾਸਲ ਕਰਦਿਆਂ ਜਿੱਤ ਹਾਸਲ ਕੀਤੀ।

ਦੱਸ ਦੇਈਏ ਕਿ 2014 'ਚ ਖਡੂਰ ਸਾਹਿਬ ਸੀਟ ਤੋਂ ਰਣਜੀਤ ਸਿੰਘ ਬ੍ਰਹਮਪੁਰਾ ਨੇ ਵੱਡੀ ਲੀਡ ਨਾਲ ਜਿੱਤ ਹਾਸਲ ਕੀਤੀ। ਜਿਸ ਤੋਂ ਕਰੀਬ ਤਿੰਨ ਸਾਲ ਬਾਅਦ ਬ੍ਰਹਮਪੁਰਾ ਤੇ ਅਕਾਲੀ ਦਲ 'ਚ ਦਰਾਰ ਆ ਗਈ ਤੇ ਆਖਿਰਕਾਰ ਉਨ੍ਹਾਂ ਨੇ ਆਪਣਾ ਰਸਤਾ ਅਕਾਲੀਆਂ ਤੋਂ ਵੱਖ ਕਰ ਲਿਆ। ਅਕਾਲੀ ਦਲ ਨੇ ਬ੍ਰਹਮਪੁਰਾ ਦੀ ਥਾਂ ਤੇ ਜਾਗੀਰ ਕੌਰ ਨੂੰ ਮੈਦਾਨ 'ਚ ਉਤਾਰਿਆ ਹੈ। 2014 'ਚ ਰਣਜੀਤ ਸਿੰਘ ਬ੍ਰਹਮਪੁਰਾ ਨੇ 4,67,332 ਵੋਟਾਂ ਨਾਲ ਵੱਡੀ ਲੀਡ ਲੈਂਦਿਆ ਜਿੱਤ ਹਾਸਲ ਕੀਤੀ ਸੀ ਜਦਕਿ ਹਰਮਿੰਦਰ ਗਿੱਲ (ਕਾਂਗਰਸ) ਨੂੰ 3,66,763 ਵੋਟਾਂ, ਬਲਦੀਪ ਸਿੰਘ (ਆਪ) 1,44,531 ਵੋਟਾਂ ਹਾਸਲ ਹੋਈਆਂ ਸਨ।   ਆਪ ਉਮੀਦਵਾਰ  ਮਨਜਿੰਦਰ ਸਿੱਧੂ 76 ਵੋਟਾਂ ਤੇ  
 


Baljeet Kaur

Content Editor

Related News