ਖਡੂਰ ਸਾਹਿਬ ਤੋਂ ਸਾਂਸਦ ਮੈਂਬਰ ਜਸਬੀਰ ਸਿੰਘ ਗਿੱਲ ਨੂੰ ਲੱਗਾ ਗਹਿਰਾ ਸਦਮਾ, ਹੋਇਆ ਮਾਤਾ ਜੀ ਦਾ ਦਿਹਾਂਤ

Friday, May 28, 2021 - 11:30 AM (IST)

ਖਡੂਰ ਸਾਹਿਬ ਤੋਂ ਸਾਂਸਦ ਮੈਂਬਰ ਜਸਬੀਰ ਸਿੰਘ ਗਿੱਲ ਨੂੰ ਲੱਗਾ ਗਹਿਰਾ ਸਦਮਾ, ਹੋਇਆ ਮਾਤਾ ਜੀ ਦਾ ਦਿਹਾਂਤ

ਤਰਨਤਾਰਨ (ਬਿਊਰੋ) - ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸਾਂਸਦ ਮੈਂਬਰ ਜਸਬੀਰ ਸਿੰਘ ਗਿੱਲ ਡਿੰਪਾ ਨੂੰ ਅੱਜ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਸਤਿਕਾਰ ਯੋਗ ਮਾਤਾ ਜੀ ਦਾ ਦਿਹਾਂਤ ਹੋ ਗਿਆ। ਇਸ ਗੱਲ ਦੀ ਸੂਚਨਾ ਉਨ੍ਹਾਂ ਨੇ ਆਪਣੇ ਸਾਕ-ਸਬੰਧੀਆਂ ਅਤੇ ਦੋਸਤਾਂ ਨੂੰ ਫੇਸਬੁੱਕ ’ਤੇ ਪੋਸਟ ਸ਼ੇਅਰ ਕਰਕੇ ਕੀਤੀ। ਫੇਸਬੁੱਕ ਪੇਜ਼ ’ਤੇ ਸ਼ੇਅਰ ਕੀਤੀ ਪੋਸਟ ’ਚ ਜਸਬੀਰ ਸਿੰਘ ਗਿੱਲ ਡਿੰਪਾ ਨੇ ਲਿਖਿਆ ਹੈ ਕਿ  ‘ਮੇਰੇ ਬਹੁਤ ਸਤਿਕਾਰ ਯੋਗ ਮਾਤਾ ਜੀ ਸਰਦਾਰਨੀ ਸਤਵਿੰਦਰ ਕੌਰ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਮਹਾਰਾਜ ਜੀ ਦੇ ਚਰਨਾ ਵਿੱਚ ਜਾ ਬਿਰਾਜੇ ਹਨ।’ 

ਦੱਸ ਦੇਈਏ ਕਿ ਜਸਬੀਰ ਸਿੰਘ ਗਿੱਲ ਡਿੰਪਾ ਜੀ ਦੀ ਮਾਤਾ ਜੀ ਦਾ ਅੰਤਿਮ ਸਸਕਾਰ ਪਿੰਡ ਲਿੱਦੜ ਵਿਖੇ ਅੱਜ ਦੁਪਹਿਰ 1 ਵਜੇ ਕੀਤਾ ਜਾਵੇਗਾ। 
 


author

rajwinder kaur

Content Editor

Related News