ਭਾਜਪਾ ਪ੍ਰਦੇਸ਼ ਪ੍ਰਧਾਨ ਕੇਵਲ ਢਿੱਲੋਂ ਨੇ ਰਾਜਿੰਦਰ ਗੁਪਤਾ ਨਾਲ ਕੀਤੀ ਮੁਲਾਕਾਤ

Thursday, Jun 11, 2026 - 11:37 AM (IST)

ਭਾਜਪਾ ਪ੍ਰਦੇਸ਼ ਪ੍ਰਧਾਨ ਕੇਵਲ ਢਿੱਲੋਂ ਨੇ ਰਾਜਿੰਦਰ ਗੁਪਤਾ ਨਾਲ ਕੀਤੀ ਮੁਲਾਕਾਤ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)- ਪੰਜਾਬ ਦੀ ਰਾਜਨੀਤੀ ਅਤੇ ਉਦਯੋਗ ਜਗਤ ’ਚ ਇਨ੍ਹੀਂ ਦਿਨੀਂ ਭਾਜਪਾ ਦੇ ਨਵ-ਨਿਯੁਕਤ ਪ੍ਰਦੇਸ਼ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਟ੍ਰਾਈਡੈਂਟ ਗਰੁੱਪ ਦੇ ਸੰਸਥਾਪਕ ਤੇ ਸਾਬਕਾ ਰਾਜਸਭਾ ਮੈਂਬਰ ਰਾਜਿੰਦਰ ਗੁਪਤਾ ਦੀ ਮੁਲਾਕਾਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦੋਵਾਂ ਆਗੂਆਂ ਦੀ ਇਹ ਮੁਲਾਕਾਤ ਭਾਵੇਂ ਹੀ ਰਸਮੀ ਤੌਰ ’ਤੇ ਸ਼ਿਸ਼ਟਾਚਾਰ ਭੇਟ ਤੇ ਸਿਹਤ ਸਬੰਧੀ ਕੁਸ਼ਲ-ਖੇਮ ਜਾਣਨ ਲਈ ਦੱਸੀ ਜਾ ਰਹੀ ਹੋਵ ਪਰ ਰਾਜਨੀਤਕ ਅਤੇ ਉਦਯੋਗਿਕ ਹਲਕਿਆਂ ’ਚ ਇਸ ਦੇ ਵੱਖ-ਵੱਖ ਮਾਅਨੇ ਕੱਢੇ ਜਾ ਰਹੇ ਹਨ।

ਹਾਲ ਹੀ ’ਚ ਕੇਵਲ ਸਿੰਘ ਢਿੱਲੋਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਰਾਜਿੰਦਰ ਗੁਪਤਾ ਨਾਲ ਮੁਲਾਕਾਤ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਉਨ੍ਹਾਂ ਦੀ ਉੱਤਮ ਸਿਹਤ ਤੇ ਲੰਬੀ ਉਮਰ ਦੀ ਕਾਮਨਾ ਕੀਤੀ। ਤਸਵੀਰਾਂ ’ਚ ਦੋਵਾਂ ਆਗੂਆਂ ਵਿਚਾਲੇ ਨਿੱਘ ਅਤੇ ਸੁਹਾਰਦ ਸਪੱਸ਼ਟ ਦਿਖਾਈ ਦਿੱਤਾ, ਜਿਸ ਨਾਲ ਰਾਜਨੀਤਕ ਗਲਿਆਰਿਆਂ ’ਚ ਕਈ ਤਰ੍ਹਾਂ ਦੀਆਂ ਚਰਚਾਵਾਂ ਨੂੰ ਬਲ ਮਿਲਿਆ ਹੈ।

ਰਾਜਨੀਤਿਕ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਮੁਲਾਕਾਤ ਭਾਜਪਾ ਦੇ ਅੰਦਰ ਇਕਜੁੱਟਤਾ ਦਾ ਸੰਦੇਸ਼ ਦੇਣ ਦੇ ਨਾਲ-ਨਾਲ ਉਦਯੋਗ ਅਤੇ ਰਾਜਨੀਤੀ ਦੇ ਵਿਚਕਾਰ ਬਿਹਤਰ ਤਾਲਮੇਲ ਵੱਲ ਵੀ ਇਸ਼ਾਰਾ ਕਰਦੀ ਹੈ। ਰਾਜਿੰਦਰ ਗੁਪਤਾ ਨਾ ਸਿਰਫ ਇਕ ਵੱਕਾਰੀ ਉਦਯੋਗਪਤੀ ਹਨ, ਬਲਕਿ ਮਾਲਵਾ ਖੇਤਰ ਦੇ ਆਰਥਿਕ ਵਿਕਾਸ ਅਤੇ ਰੋਜ਼ਗਾਰ ਪੈਦਾ ਕਰਨ ’ਚ ਵੀ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ। ਅਜਿਹੇ ’ਚ ਉਨ੍ਹਾਂ ਦੀ ਅਤੇ ਕੇਵਲ ਸਿੰਘ ਢਿੱਲੋਂ ਦੀ ਨਜ਼ਦੀਕੀ ਭਵਿੱਖ ’ਚ ਭਾਜਪਾ ਲਈ ਫਾਇਦੇਮੰਦ ਸਾਬਿਤ ਹੋ ਸਕਦੀ ਹੈ। ਇਸ ਮੁਲਾਕਾਤ ਨੇ ਉਨ੍ਹਾਂ ਅਟਕਲਾਂ ਨੂੰ ਵੀ ਵਿਰਾਮ ਦਿੱਤਾ ਹੈ, ਜਿਨ੍ਹਾਂ ਵਿਚ ਦੋਵਾਂ ਆਗੂਆਂ ਵਿਚਾਲੇ ਮਤਭੇਦਾਂ ਦੀ ਚਰਚਾ ਕੀਤੀ ਜਾ ਰਹੀ ਸੀ।


author

Anmol Tagra

Content Editor

Related News