ਕੇਸ਼ੋਪੁਰ ਛੰਭ ’ਚ ਪੁੱਜੇ 63 ਪ੍ਰਜਾਤੀਆਂ ਦੇ 29 ਹਜ਼ਾਰ ਤੋਂ ਵੱਧ ਪ੍ਰਵਾਸੀ ਪੰਛੀ, ਤੋੜਿਆ 25 ਸਾਲਾਂ ਦਾ ਰਿਕਾਰਡ

Wednesday, Feb 23, 2022 - 10:46 AM (IST)

ਗੁਰਦਾਸਪੁਰ (ਜੀਤ ਮਠਾਰੂ)- ਦੇਸ਼ ’ਚ ਸਾਲ 2007 ਵਿਚ ਐਲਾਨੇ ਗਏ ਪਹਿਲੇ ਕਮਿਊਨਿਟੀ ਰਿਜ਼ਰਵ ਕੇਸ਼ੋਪੁਰ ਛੰਭ ਵਿਚ ਪ੍ਰਵਾਸੀ ਪੰਛੀਆਂ ਦੀ ਆਮਦ ਨੇ ਇਸ ਸਾਲ ਪਿਛਲੇ 25 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। 850 ਏਕੜ ਰਕਬੇ ਵਿਚ ਫੈਲੇ ਇਸ ਛੰਭ ਵਿਚ ਹੁਣ ਤੱਕ ਵੱਖ-ਵੱਖ ਦੇਸ਼ਾਂ ਤੋਂ 29 ਹਜ਼ਾਰ 280 ਪ੍ਰਵਾਸੀ ਪੰਛੀ ਪਹੁੰਚ ਚੁੱਕੇ ਹਨ, ਜੋ ਇਕ ਨਵਾਂ ਰਿਕਾਰਡ ਹੈ। ਇਸ ਤੋਂ ਪਹਿਲਾਂ ਇਸ ਛੰਭ ਵਿਚ ਕਦੇ ਵੀ ਇੰਨੀ ਵੱਡੀ ਗਿਣਤੀ ਵਿਚ ਪੰਛੀਆਂ ਦੀ ਆਮਦ ਨਹੀਂ ਹੋਈ। ਇਨ੍ਹਾਂ ਸੁੰਦਰ ਪੰਛੀਆਂ ਦੀ ਚਹਿਕ ਕਾਰਨ ਇਸ ਛੰਭ ਵਿਚ ਕੁਦਰਤ ਦੇ ਨਜ਼ਾਰੇ ਹੋਰ ਵੀ ਮਨਮੋਹਕ ਹੋ ਗਏ ਹਨ।

ਪੜ੍ਹੋ ਇਹ ਵੀ ਖ਼ਬਰ - ਦੇਸੀ ਗੁੜ ਤਿਆਰ ਕਰ 1.50 ਲੱਖ ਰੁਪਏ ਮਹੀਨਾ ਕਮਾ ਰਿਹੈ ਗੁਰਦਾਸਪੁਰ ਦਾ ਇਹ ਕਿਸਾਨ (ਤਸਵੀਰਾਂ)

ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਵੱਡੀ ਮਹੱਤਤਾ ਰੱਖਦੈ ਕੇਸ਼ੋਪੁਰ ਛੰਭ
ਜਾਣਕਾਰੀ ਦਿੰਦੇ ਹੋਏ ਜੰਗਲੀ ਜੀਵ ਤੇ ਵਣ ਸੁਰੱਖਿਆ ਵਿਭਾਗ ਦੇ ਡੀ. ਐੱਫ. ਓ. ਰਾਜੇਸ਼ ਮਹਾਜਨ ਨੇ ਦੱਸਿਆ ਕਿ ਕੇਸ਼ੋਪੁਰ ਛੰਭ ਕਰੀਬ 850 ਏਕੜ ਵਿਚ ਫੈਲਿਆ ਹੋਇਆ ਹੈ। ਇਸ ਨੂੰ ਭਾਰਤ ਸਰਕਾਰ ਨੇ 2007 ਵਿਚ ਦੇਸ਼ ਦਾ ਪਹਿਲਾ ਕਮਿਊਨਿਟੀ ਰਿਜ਼ਰਵ ਐਲਾਨਿਆ ਸੀ ਅਤੇ 2019 ਵਿਚ ਇਸ ਨੂੰ ਇੰਟਰਨੈਸ਼ਨਲ ਰਾਮਸਰ ਸਾਈਟ ਵੀ ਐਲਾਨਿਆ ਗਿਆ ਹੈ, ਜੋ ਇਸ ਖੇਤਰ ਲਈ ਬਹੁਤ ਫਖਰ ਵਾਲੀ ਗੱਲ ਹੈ।

ਪੜ੍ਹੋ ਇਹ ਵੀ ਖ਼ਬਰ - ਚੋਣਾਂ ਵਾਲੇ ਦਿਨ ਵੱਡੀ ਵਾਰਦਾਤ: ਨਸ਼ੇੜੀ ਵਿਅਕਤੀ ਨੇ ਪੁਜਾਰੀ ਦਾ ਰਾਡ ਮਾਰ ਕੀਤਾ ਕਤਲ

ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਦੌਰ ਵਿਚ ਇਸ ਕੁਦਰਤੀ ਛੰਭ ਵਿਚ ਕਈ ਸਮੱਸਿਆਵਾਂ ਸਨ, ਜਿਸ ਕਾਰਨ ਇਥੇ ਪੰਛੀਆ ਦੀ ਆਮਦ ਵੀ ਘੱਟ ਸੀ। ਜੰਗਲੀ ਬੂਟੀਆਂ ਕਾਰਨ ਪਾਣੀ ਦਾ ਪੱਧਰ ਘੱਟ ਰਿਹਾ ਸੀ ਅਤੇ ਪਾਣੀ ਸੁੱਕਣ ਕਾਰਨ ਇਸ ਦੀ ਜ਼ਮੀਨ ’ਤੇ ਕਬਜ਼ੇ ਵੀ ਹੋਣ ਲੱਗ ਪਏ ਸਨ ਪਰ ਵਿਭਾਗ ਵੱਲੋਂ ਇਥੇ ਦੀ ਸਾਫ ਸਫਾਈ ਕਰਵਾ ਕੇ ਛੰਭ ਦੇ ਅੰਦਰ ਜਾਣ ਲਈ ਕਰੀਬ 9 ਕਿਲੋਮੀਟਰ ਕੱਚੇ ਰਸਤੇ ਤਿਆਰ ਕਰਵਾ ਅਤੇ ਇਸ ਦੀ ਸਾਫ-ਸਫਾਈ ਵੱਲ ਵਿਸ਼ੇਸ਼ ਧਿਆਨ ਦੇਣਾ ਸ਼ੁਰੂ ਕੀਤਾ। ਖ਼ਾਸ ਤੌਰ ’ਤੇ ਪਾਣੀ ਵਿਚ ਉਗਣ ਵਾਲੀ ਹਰੀ ਬੂਟੀ ਨੂੰ ਹਟਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਅਤੇ ਕੁਦਰਤ ਪ੍ਰੇਮੀਆ ਨੂੰ ਛੰਭ ਦੇ ਨਜ਼ਾਰੇ ਦਿਖਾਉਣ ਲਈ ਇਥੇ ਤਿੰਨ ਉਚੇ ਟਾਵਰ ਵੀ ਬਣਾਏ ਗਏ।

ਪੜ੍ਹੋ ਇਹ ਵੀ ਖ਼ਬਰ - ਬਟਾਲਾ ’ਚ ਵੱਡੀ ਵਾਰਦਾਤ: ਪਹਿਲਾਂ ਟਰੈਕਟਰ ਹੇਠ ਦਿੱਤਾ, ਫਿਰ ਦਾਤਰ ਮਾਰ-ਮਾਰ ਕੀਤਾ ਵੱਡੇ ਭਰਾ ਦਾ ਕਤਲ

ਹਰੇਕ ਸਾਲ ਪਹੁੰਚਦੇ ਹਨ 63 ਪ੍ਰਜਾਤੀਆਂ ਦੇ ਪੰਛੀ
ਰਾਜੇਸ਼ ਮਹਾਜਨ ਨੇ ਦੱਸਿਆ ਕਿ ਸਾਇਬੇਰੀਆ, ਤਿੱਬਤ, ਚੀਨ ਵਰਗੇ ਅਨੇਕਾਂ ਦੇਸ਼ਾਂ ਵਿਚ ਜਦੋਂ ਠੰਡ ਜ਼ਿਆਦਾ ਹੋ ਜਾਂਦੀ ਹੈ ਤਾਂ ਉਨ੍ਹਾਂ ਦੇਸ਼ਾਂ ਵਿਚ ਪੰਛੀ ਹਜ਼ਾਰਾਂ ਕਿਲੋਮੀਟਰ ਦਾ ਸਫਰ ਤੈਅ ਕਰ ਕੇ ਕੇਸ਼ੋਪੁਰ ਛੰਭ ਸਣੇ ਭਾਰਤ ਅੰਦਰ ਅਜਿਹੇ ਹੋਰ ਸਥਾਨਾਂ ’ਤੇ ਪਹੁੰਚਦੇ ਹਨ। ਆਮ ਤੌਰ ’ਤੇ ਇਨ੍ਹਾਂ ਦੀ ਆਮਦ ਅਕਤੂਬਰ-ਨਵੰਬਰ ਮਹੀਨੇ ਹੁੰਦੀ ਹੈ। ਮਾਰਚ ਮਹੀਨੇ ਤੋਂ ਜਦੋਂ ਤਾਪਮਾਨ ਵਧਣਾ ਸ਼ੁਰੂ ਹੁੰਦਾ ਹੈ ਤਾਂ ਇਹ ਪੰਛੀ ਵਾਪਸ ਪਰਤਣੇ ਸ਼ੁਰੂ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਉਤਰੀ ਪਿਨਟੇਲ, ਉਤਰੀ ਸ਼ਾਵਲਰ, ਕਾਮਨਟੀਲ, ਗ੍ਰਲੈਕ ਕੋਸ, ਕਾਮਨ ਕੂਟਸ, ਕਾਮਨ ਕ੍ਰੇਨ, ਰੋਡੀ ਸ਼ੈਲਡਕ, ਸਪਾਟ ਬਿਲਟ ਟਕ ਅਤੇ ਸਾਰਸ ਕ੍ਰੇਨ ਆਦਿ ਜਾਤੀਆਂ ਦੇ ਪੰਛੀ ਇਸ ਛੰਭ ਵਿਚ ਪਹੁੰਚਦੇ ਹਨ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਪਿੰਡ ਵਣੀਏਕੇ ਵਿਖੇ ਕਾਂਗਰਸੀ ਅਤੇ ਅਕਾਲੀਆਂ ’ਚ ਹੋਈ ਝੜਪ, ਲੱਥੀਆਂ ਪੱਗਾਂ

ਕਿਹੜੇ ਪ੍ਰਵਾਸੀ ਪੰਛੀ ਪਹੁੰਚੇ
ਰਾਜੇਸ਼ ਮਹਾਜਨ ਨੇ ਦੱਸਿਆ ਕਿ ਨਾਰਦਰਨ ਲੈਪ ਇਕ ਅਜਿਹਾ ਪੰਛੀ ਹੈ, ਜਿਸਦੀ ਗਿਣਤੀ ਪਿਛਲੇ ਸਾਲਾਂ ਦੌਰਾਨ ਸਿਰਫ 40 ਤੋਂ 50 ਦੇ ਕਰੀਬ ਹੀ ਰਹਿੰਦੀ ਸੀ ਪਰ ਇਸ ਸਾਲ ਇਸ ਦੀ ਗਿਣਤੀ 170 ਤੱਕ ਪਹੁੰਚ ਗਈ ਹੈ। ਉਨ੍ਹਾਂ ਦੱਸਿਆ ਕਿ ਇਥੇ ਪਹੁੰਚੇ ਪਿਨਟੇਲ ਦੀ ਗਿਣਤੀ 5728 ਹੈ, ਜਦੋਂਕਿ ਕਾਮਨਟੀਲ ਦੀ ਗਿਣਤੀ 4558 ਨੋਟ ਕੀਤੀ ਗਈ ਹੈ। ਉੱਤਰੀ ਸ਼ਾਵਲਰ ਦੀ ਗਿਣਤੀ 3634, ਕਾਮਨ ਕੂਟਸ ਦੀ ਗਿਣਤੀ 3619 ਅਤੇ ਗਾਡਵਲ ਦੀ ਗਿਣਤੀ 2254 ਨੋਟ ਕੀਤੀ ਗਈ ਹੈ।

ਕਦੋਂ ਕਿੰਨੇ ਪੰਛੀ ਪਹੁੰਚੇ
ਇਸ ਸਾਲ 15 ਫਰਵਰੀ ਨੂੰ ਕੀਤੀ ਗਈ ਗਿਣਤੀ ਅਨੁਸਾਰ ਕੇਸ਼ੋਪੁਰ ਛੰਭ ਵਿਚ ਇਸ ਸਾਲ 29,280 ਪੰਛੀ ਪਹੁੰਚ ਚੁੱਕੇ ਹਨ, ਜੋ ਪਿਛਲੇ ਸਾਲਾਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਹਨ। ਪਿਛਲੇ ਸਾਲ ਇਹ ਗਿਣਤੀ ਸਿਰਫ 11,458 ਹੀ ਸੀ, ਜਦੋਂਕਿ 2020 ਵਿਚ 20,883 ਪੰਛੀਆਂ ਦੀ ਆਮਦ ਹੋਈ ਸੀ। 2019 ’ਚ 23,023 ਪੰਛੀ ਇਸ ਛੰਭ ’ਚ ਪਹੁੰਚੇ ਜਦੋਂ ਕਿ ਉਸ ਤੋਂ ਪਹਿਲਾਂ ਸਾਲ 2018 ’ਚ 21,040 ਅਤੇ ਸਾਲ 2017 ’ਚ 21,181 ਪੰਛੀ ਇਸ ਛੰਭ ਵਿਚ ਆਏ ਸਨ।

ਪੜ੍ਹੋ ਇਹ ਵੀ ਖ਼ਬਰ - ਪਰਿਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ, ਇਕੋ ਘਰ ਵਿਆਹੇ ਦੋ ਸਕੇ ਭਰਾਵਾਂ ਦੀ ਇਕੱਠਿਆਂ ਮੌਤ (ਤਸਵੀਰਾਂ)

ਸਾਲ - ਪੰਛੀਆਂ ਦੀ ਗਿਣਤੀ

2013 - 8571
2014 - 18499
2015 - 20497
2016 - 25302
2017 - 21181
2018 - 21040
2019 - 23023
2020 - 20883
2021 - 11458
2022 - 29280

ਪੜ੍ਹੋ ਇਹ ਵੀ ਖ਼ਬਰ - ਪਤੰਗ ਫੜਦਾ 6 ਸਾਲਾ ਬੱਚਾ ਛੱਪੜ ’ਚ ਡੁੱਬਿਆ, ਭਰਾ ਨੂੰ ਬਚਾਉਣ ਲਈ ਭੈਣ ਨੇ ਮਾਰੀ ਛਾਲ

ਛੰਭ ਦੀ ਸੰਭਾਲ ਲਈ ਤਾਇਨਾਤ ਹੈ ਸਟਾਫ਼

ਡੀ. ਐੱਫ. ਓ. ਰਾਜੇਸ਼ ਮਹਾਜਨ ਨੇ ਦੱਸਿਆ ਕਿ ਇਸ ਛੰਭ ਦੀ ਸੰਭਾਲ ਅਤੇ ਪੰਛੀਆ ਦੀ ਸੁਰੱਖਿਆ ਲਈ ਬਕਾਇਦਾ ਸਟਾਫ ਤਾਇਨਾਤ ਕੀਤਾ ਗਿਆ ਹੈ। ਇਸ ਤਹਿਤ ਰੇਂਜ ਅਫ਼ਸਰ ਰਣਧੀਰ ਸਿੰਘ ਰੰਧਾਵਾ, ਸੰਦੀਪ ਕੁਮਾਰ, ਗੁਰਪ੍ਰੀਤ ਸਿੰਘ ਵਣ ਗਾਰਡ, ਸਚਿਨ, ਸੁਖਜੇਵ ਰਾਜ ਆਦਿ ਵੱਲੋਂ ਛੰਭ ਦੀ ਦੇਖ ਭਾਲ ਕੀਤੀ ਜਾ ਰਹੀ ਹੈ ਤਾਂ ਜੋ ਛੰਭ ਦਾ ਮਿੱਟੀ ਤੇ ਪਾਣੀ ਰਸਾਇਣਿਕ ਦਵਾਈਆਂ ਤੇ ਜ਼ਹਿਰੀਲੀਆਂ ਬੂਟੀਆਂ ਤੋਂ ਮੁਕਤ ਰਹਿ ਸਕੇ। ਇਸ ਦੇ ਨਾਲ ਹੀ ਹੋਰ ਲੋੜੀਂਦੇ ਕਦਮ ਵੀ ਚੁੱਕੇ ਜਾ ਰਹੇ ਹਨ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਪ੍ਰਵਾਸੀ ਪੰਛੀ ਇਸ ਛੰਭ ਵਿਚ ਆਉਣ। ਉਨ੍ਹਾਂ ਇਸ ਖੇਤਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਛੰਭ ਦਾ ਦੌਰਾ ਕਰ ਕੇ ਕੁਦਰਤੀ ਨਜ਼ਾਰਿਆਂ ਤੇ ਪ੍ਰਵਾਸੀ ਮਹਿਮਾਨਾਂ ਦਾ ਆਨੰਦ ਜ਼ਰੂਰ ਮਾਨਣ।


rajwinder kaur

Content Editor

Related News