ਕੇਜਰੀਵਾਲ ਸਿਆਸੀ ਸੈਲਾਨੀ, AAP ਦਾ 'ਪੰਜਾਬ ਮਾਡਲ 'ਸਿਰਫ ਨਕਲ' : ਨਵਜੋਤ ਸਿੱਧੂ

Thursday, Jan 13, 2022 - 12:44 AM (IST)

ਕੇਜਰੀਵਾਲ ਸਿਆਸੀ ਸੈਲਾਨੀ, AAP ਦਾ 'ਪੰਜਾਬ ਮਾਡਲ 'ਸਿਰਫ ਨਕਲ' : ਨਵਜੋਤ ਸਿੱਧੂ

ਚੰਡੀਗੜ੍ਹ-ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਸ਼ਾਸਨ ਦੇ 'ਪੰਜਾਬ ਮਾਡਲ' ਦੀ ਓਪਨਿੰਗ ਕਰਨ ਦੇ ਕੁਝ ਹੀ ਘੰਟਿਆਂ ਬਾਅਦ ਹੀ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ 'ਤੇ ਤਿੱਖਾ ਹਮਲਾ ਕੀਤਾ। ਸਿੱਧੂ ਨੇ ਕੇਜਰੀਵਾਲ ਨੂੰ 'ਸਿਆਸੀ ਸੈਲਾਨੀ' ਦੱਸ ਕੇ ਉਨ੍ਹਾਂ ਦੇ ਮਾਡਲ ਨੂੰ 'ਨਕਲ ਦਾ ਮਡਲ' ਕਰਾਰ ਦਿੱਤਾ ਹੈ।

ਇਹ ਵੀ ਪੜ੍ਹੋ : ਪੰਜਾਬ ’ਚ ਕੋਰੋਨਾ ਦਾ ਕਹਿਰ ਜਾਰੀ, 10 ਲੋਕਾਂ ਦੀ ਗਈ ਜਾਨ ਤੇ 6481 ਦੀ ਰਿਪੋਰਟ ਆਈ ਪਾਜ਼ੇਟਿਵ

PunjabKesari

ਸਿੱਧੂ ਨੇ ਆਪਣੇ ਟਵੀਟ 'ਚ ਲਿਖਿਆ ਕਿ ਸਿਆਸੀ ਸੈਲਾਨੀ ਅਰਵਿੰਦ ਕੇਜਰੀਵਾਲ ਜੋ ਪਿਛਲੇ ਸਾਢੇ ਚਾਰ ਸਾਲਾ ਤੋਂ ਪੰਜਾਬ 'ਚ ਗੈਰ-ਹਾਜ਼ਰ ਸਨ, ਪੰਜਾਬ ਮਾਡਲ ਰੱਖਣ ਦਾ ਦਾਅਵਾ ਕਰਦੇ ਹਨ। 'ਆਪ ਦੀ ਮੁਹਿੰਮ ਅਤੇ ਏਜੰਡਾ ਪੰਜਾਬ ਦੇ ਲੋਕਾਂ 'ਤੇ ਇਕ ਮਜ਼ਾਕ ਹੈ। ਪੰਜਾਬ ਦਾ ਜ਼ੀਰੋ ਗਿਆਨ ਰੱਖਣ ਵਾਲੇ ਦਿੱਲੀ 'ਚ ਬੈਠੇ ਲੋਕਾਂ ਵੱਲੋਂ ਤਿਆਰ 10 ਸੂਤਰੀ ਸੂਚੀ ਕਦੇ ਪੰਜਾਬ ਮਾਡਲ ਨਹੀਂ ਹੋ ਸਕਦੀ!'

ਇਹ ਵੀ ਪੜ੍ਹੋ : ਪੰਜਾਬ ’ਚ ਕੋਰੋਨਾ ਦਾ ਕਹਿਰ ਜਾਰੀ, 10 ਲੋਕਾਂ ਦੀ ਗਈ ਜਾਨ ਤੇ 6481 ਦੀ ਰਿਪੋਰਟ ਆਈ ਪਾਜ਼ੇਟਿਵ

PunjabKesari

ਕੇਜਰੀਵਾਲ ਦੇ ਪੰਜਾਬ ਮਾਡਲ ਨੂੰ ਨਕਲ ਕੀਤਾ ਹੋਇਆ ਮਾਡਲ (ਕਾਪੀ-ਕੈਟ ਮਾਡਲ) ਕਰਾਰ ਦੇਣ ਤੋਂ ਇਲਾਵਾ ਸਿੱਧੂ ਨੇ ਇਸ ਨੂੰ ਹੋਰ ਕਈ ਨਾਂ ਦਿੱਤੇ। ਸਿੱਧੂ ਨੇ ਇਸ ਨੂੰ 'ਮੈਂ ਬਹੁਤ ਅਸੁਰੱਖਿਅਤ ਮਾਡਲ', 'ਸ਼ਰਾਬ ਮਾਫ਼ੀਆ ਮਾਡਲ', 'ਟਿਕਟ ਫਾਰ ਮਨੀ ਮਾਡਲ','ਮੈਨੂੰ ਬਹੁਤ ਅਫ਼ਸੋਸ ਹੈ ਮਜੀਠੀਆ ਜੀ: ਕਾਇਰ ਮਾਡਲ','ਰਾਇਟਿੰਗ ਫ੍ਰੀ ਚੈੱਕ ਮਾਡਲ', 'ਇਲੈਕਟ੍ਰੀਸਿਟੀ ਟੂ ਅੰਬਾਨੀ ਮਾਡਲ' ਅਤੇ '450 ਜਾਬਸ ਇਨ ਫਾਈਵ ਈਅਰ ਮਾਡਲ' ਕਰਾਰ ਦਿੱਤਾ। ਚੋਣਾਂ ਤੋਂ ਬਾਅਦ ਸੂਬੇ 'ਤੇ ਸ਼ਾਸਨ ਕਰਨ ਲਈ ਆਪਣਾ ਰੋਡਮੈਪ ਪਹਿਲਾਂ ਹੀ ਸਾਂਝਾ ਕਰ ਚੁੱਕੇ ਸਿੱਧੂ ਨੇ ਕਿਹਾ ਕਿ ਪੰਜਾਬ ਦੀ ਮੁੜ ਸੁਰਜੀਤੀ ਇਕ ਗੰਭੀਰ ਮੁੱਦਾ ਹੈ ਕਿਉਂਕਿ ਤਿੰਨ ਕਰੋੜ ਪੰਜਾਬੀਆਂ ਦਾ ਜੀਵਨ ਇਸ 'ਤੇ ਨਿਰਭਰ ਹੈ।

ਇਹ ਵੀ ਪੜ੍ਹੋ :  2 ਧਿਰਾਂ ਦੇ ਜ਼ਮੀਨੀ ਝਗੜੇ ਕਾਰਨ ਚੱਲੀ ਗੋਲੀ, 2 ਜ਼ਖ਼ਮੀ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News