ਪੰਜਾਬ ਪੁੱਜੇ ਕੇਜਰੀਵਾਲ ਨੇ ਕੀਤੀ 13 School Of Eminence ਦੀ ਸ਼ੁਰੂਆਤ, ਬੋਲੇ-ਯਕੀਨ ਨਹੀਂ ਹੁੰਦਾ (ਵੀਡੀਓ)
Sunday, Mar 03, 2024 - 03:45 PM (IST)
ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਣੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ ਇੱਥੇ 13 ਸਕੂਲ ਆਫ ਐਮੀਨੈਂਸ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਮੈਨੂੰ ਬਹੁਤ ਖ਼ੁਸ਼ੀ ਹੈ ਕਿ ਪੰਜਾਬ 'ਚ 13 ਸਕੂਲ ਆਫ ਐਮੀਨੈਂਸ ਦਾ ਉਦਘਾਟਨ ਹੋ ਰਿਹਾ ਹੈ। ਇਨ੍ਹਾਂ ਸਕੂਲਾਂ ਦੀ ਇਮਾਰਤ ਅੰਦਰ ਵੜਦੇ ਹੀ ਜੋ ਨਜ਼ਰ ਪੈਂਦੀ ਹੈ, ਯਕੀਨ ਨਹੀਂ ਹੁੰਦਾ ਕਿ ਇਹ ਸਰਕਾਰੀ ਸਕੂਲ ਹਨ। ਇਨ੍ਹਾਂ ਸਕੂਲਾਂ 'ਚ ਜੋ ਸਹੂਲਤਾਂ ਹਨ, ਮੈਂ ਚੈਲੰਜ ਨਾਲ ਕਹਿੰਦਾ ਹੈ ਕਿ ਜੇਕਰ ਕਿਸੇ ਨੇ ਇਸ ਤਰ੍ਹਾਂ ਦਾ ਨਿੱਜੀ ਸਕੂਲ ਬਣਾਇਆ ਹੁੰਦਾ ਤਾਂ ਬੜੇ ਆਰਾਮ ਨਾਲ ਮਹੀਨੇ ਦੀ 10-15 ਹਜ਼ਾਰ ਰੁਪਿਆ ਫ਼ੀਸ ਰੱਖ ਲੈਂਦਾ।
ਇਹ ਵੀ ਪੜ੍ਹੋ : ਪੰਜਾਬ 'ਚ ਰੱਦ ਕੀਤੇ ਹਜ਼ਾਰਾਂ ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖ਼ਬਰ, ਸਰਕਾਰ ਨੇ ਫਿਰ ਦਿੱਤੀ ਖ਼ੁਸ਼ਖ਼ਬਰੀ
ਕੇਜਰੀਵਾਲ ਨੇ ਕਿਹਾ ਕਿ ਦਿੱਲੀ 'ਚ ਜਦੋਂ ਸਾਡੀ ਨਵੀਂ-ਨਵੀਂ ਸਰਕਾਰ ਬਣੀ ਸੀ ਤਾਂ ਸਕੂਲਾਂ ਦੀ ਬਹੁਤ ਬੁਰੀ ਹਾਲਤ ਹੁੰਦੀ ਸੀ ਅਤੇ ਜਦੋਂ ਇਕ ਸਰਕਾਰੀ ਸਕੂਲ ਦੇ ਬੱਚੇ ਨੂੰ ਕਿਹਾ ਗਿਆ ਕਿ ਬੱਚੇ ਤਾਂ ਦੇਸ਼ ਦਾ ਭਵਿੱਖ ਹਨ ਤਾਂ ਉਸ ਨੇ ਰੁਆਉਣ ਵਾਲਾ ਜਵਾਬ ਦਿੱਤਾ ਸੀ ਕਿ ਦੇਸ਼ ਦਾ ਭਵਿੱਖ ਤਾਂ ਨਿੱਜੀ ਸਕੂਲਾਂ ਦੇ ਬੱਚੇ ਹਨ। ਜਦੋਂ 3-4 ਸਾਲ ਬਾਅਦ ਦੁਬਾਰਾ ਉਸ ਸਕੂਲ 'ਚ ਗਏ ਤਾਂ ਉਹੀ ਬੱਚਾ ਦੁਬਾਰਾ ਮਿਲਿਆ ਅਤੇ ਉਹ ਕਹਿਣ ਲੱਗਾ ਕਿ ਹੁਣ ਮੈਨੂੰ ਯਕੀਨ ਹੈ ਕਿ ਸਰਕਾਰੀ ਸਕੂਲਾਂ ਦੇ ਬੱਚੇ ਵੀ ਦੇਸ਼ ਦਾ ਭਵਿੱਖ ਹਨ। ਹੁਣ ਹਰ ਗਰੀਬ ਮਾਂ-ਪਿਓ ਦੇ ਬੱਚਿਆਂ ਦਾ ਵੀ ਹਰ ਸੁਫ਼ਨਾ ਪੂਰਾ ਹੋਵੇਗਾ। ਸਾਡੀ ਸਰਕਾਰ ਬੱਚਿਆਂ ਨੂੰ ਉੱਚ ਪੱਧਰ ਦੀ ਸਿੱਖਿਆ ਦੇ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਨੂੰ ਅਜੇ ਨਹੀਂ ਮਿਲੇਗੀ ਰਾਹਤ, ਅਗਲੇ 2 ਦਿਨਾਂ ਲਈ ਫਿਰ ਮੌਸਮ ਨੂੰ ਲੈ ਕੇ ਅਲਰਟ ਜਾਰੀ
ਕੇਜਰੀਵਾਲ ਨੇ ਕਿਹਾ ਕਿ ਪਹਿਲਾਂ ਸਿਫ਼ਾਰਿਸ਼ ਲੱਗਦੀ ਸੀ ਕਿ ਸਾਡੇ ਬੱਚਿਆਂ ਦਾ ਦਾਖ਼ਲਾ ਨਿੱਜੀ ਸਕੂਲ 'ਚ ਕਰਵਾ ਦਿਓ ਪਰ ਹੁਣ ਇਹ ਸਿਫ਼ਾਰਿਸ਼ ਸਕੂਲ ਆਫ ਐਮੀਨੈਂਸ ਲਈ ਲੱਗਦੀ ਹੈ ਅਤੇ ਇਹ ਕੋਈ ਛੋਟੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਹਰ ਹਫ਼ਤੇ, 10 ਦਿਨਾਂ 'ਚ ਮੇਰਾ ਪੰਜਾਬ ਆਉਣਾ ਹੁੰਦਾ ਹੈ ਅਤੇ 2-2 ਮੁੱਖ ਮੰਤਰੀ ਸਕੂਲਾਂ ਦੇ ਸੁਧਾਰ 'ਚ ਲੱਗੇ ਹੋਏ ਹਨ। ਪਹਿਲਾਂ ਕੋਈ ਵੀ ਮੁੱਖ ਮੰਤਰੀ ਸਰਕਾਰੀ ਸਕੂਲਾਂ 'ਚ ਜਾ ਕੇ ਕਦੇ ਸਾਰ ਨਹੀਂ ਲੈਂਦਾ ਸੀ। ਇਹ ਹੀ ਤਾਂ ਬੁਨਿਆਦੀ ਸਮੱਸਿਆਵਾਂ ਹਨ।
ਕੇਜਰੀਵਾਲ ਨੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਕੇਂਦਰ ਦੀ ਸਰਕਾਰ ਪੰਜਾਬ ਸਰਕਾਰ ਨੂੰ ਕਾਫ਼ੀ ਪਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦਾ 8000 ਕਰੋੜ ਲੈ ਕੇ ਬੈਠੀ ਹੈ ਅਤੇ ਫੰਡ ਨਹੀਂ ਦੇ ਰਹੀ। ਜੇਕਰ ਇਹ ਪੈਸਾ ਪੰਜਾਬ ਨੂੰ ਮਿਲ ਜਾਂਦਾ ਤਾਂ ਪਤਾ ਨਹੀਂ ਕਿੰਨੇ ਸਕੂਲ ਆਫ ਐਮੀਨੈਂਸ ਖੁੱਲ੍ਹ ਜਾਂਦੇ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਲੋਕਾਂ ਨੇ 117 'ਚੋਂ 92 ਸੀਟਾਂ ਦਿੱਤੀਆਂ ਸਨ, ਇਨ੍ਹਾਂ ਚੋਣਾਂ 'ਚ ਵੀ 13 ਦੀਆਂ 13 ਸੀਟਾਂ ਦੇ ਦਿਓ। ਹੁਣ ਭਗਵੰਤ ਮਾਨ ਇਕੱਲੇ ਲੜ ਰਹੇ ਹਨ ਪਰ ਜਦੋਂ 13 ਸੀਟਾਂ ਜਿੱਤ ਗਏ ਤਾਂ ਸੰਸਦ 'ਚ 13 ਹੱਥ ਹੋ ਜਾਣਗੇ, ਜੋ ਕੇਂਦਰ ਨਾਲ ਲੜ ਸਕਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8