ਕੇਜਰੀਵਾਲ ਦੀ ਨਕਲ ਕਰ ਰਹੀਆਂ ਹਨ ਰਵਾਇਤੀ ਪਾਰਟੀਆਂ - ਡਾ: ਨਿੱਜਰ
Friday, Oct 01, 2021 - 04:04 PM (IST)
ਅੰਮ੍ਰਿਤਸਰ (ਅਨਜਾਣ) - ਵਾਰਡ ਨੰਬਰ 66 ਹਲਕਾ ਦੱਖਣੀ ਵਿੱਚ ਰਵਾਇਤੀ ਪਾਰਟੀਆ ਨੂੰ ਝਟਕਾ ਦੇਂਦਿਆਂ ਕਈ ਪ੍ਰੀਵਾਰਾਂ ਨੇ ਆਪ ‘ਚ ਸ਼ਮੂਲੀਅਤ ਕੀਤੀ। ਇਸ ਮੌਕੇ ਆਪ ਦੇ ਟਰੇਡ ਤੇ ਇੰਡਸਟਰੀ ਵਿੰਗ ਦੇ ਪੰਜਾਬ ਪ੍ਰਧਾਨ ਤੇ ਹਲਕਾ ਦੱਖਣੀ ਇੰਚਾਰਜ ਡਾ: ਇੰਦਰਬੀਰ ਸਿੰਘ ਨਿੱਜਰ ਪਾਰਟੀ ਦੀ ਸੀਨੀਅਰ ਆਗੂ ਮਮਤਾ ਸ਼ਰਮਾ ਦੇ ਗ੍ਰਹਿ ਵਿਖੇ ਇੱਕ ਮੀਟਿੰਗ ਵਿੱਚ ਆਪ ਦੀਆਂ ਨੀਤੀਆਂ ਬਾਰੇ ਜਾਣਕਾਰੀ ਦੇ ਰਹੇ ਸਨ। ਡਾ: ਨਿੱਜਰ ਵੱਲੋਂ ਨਵੇਂ ਸ਼ਾਮਲ ਹੋਏ ਪ੍ਰੀਵਾਰਾਂ ਨੂੰ ਜੀ ਆਇਆਂ ਕਹਿੰਦਿਆਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਮੁੱਚੇ ਪੰਜਾਬ ਦੇ ਭਲੇ ਲਈ ਜਿਸ ਆਸ ਨੂੰ ਲੈ ਕੇ ਇਹ ਪ੍ਰੀਵਾਰ ਆਪ ‘ਚ ਸ਼ਾਮਲ ਹੋਏ ਨੇ ਇਨ੍ਹਾਂ ਦੀਆਂ ਆਸਾਂ ਤੇ ਪੂਰਾ ਉੱਤਰਿਆ ਜਾਵੇਗਾ।
ਪੜ੍ਹੋ ਇਹ ਵੀ ਖ਼ਬਰ - CM ਚੰਨੀ ਦੇ ਨਵੇਂ ਫ਼ੈਸਲਿਆਂ ਤੋਂ ਨਵਜੋਤ ਸਿੱਧੂ ਹੀ ਨਹੀਂ ਸਗੋਂ ਮਾਝਾ ਬ੍ਰਿਗੇਡ ਵੀ ਖੁਸ਼ ਨਹੀਂ, ਜਾਣੋ ਕੀ ਹੈ ਕਾਰਨ
ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਸਿਰਫ਼ ਲੋਕਾਂ ਨੂੰ ਭਰਮਾਉਣ ਤੇ ਵੋਟਾਂ ਬਟੋਰਨ ਲਈ ਬਿਜਲੀ ਫ੍ਰੀ ਤੇ ਸੱਸਤੀ ਦੇਣ ਦਾ ਐਲਾਨ ਕਰ ਰਹੀਆਂ ਹਨ। 10 ਸਾਲ ਅਕਾਲੀਆਂ ਦਾ ਰਾਜ ਰਿਹਾ ਤੇ ਪਿਛਲੇ ਸਾਢੇ ਚਾਰ ਸਾਲਾਂ ਤੋਂ ਕਾਂਗਰਸ ਰਾਜ ਕਰ ਰਹੀ ਹੈ, ਉਨ੍ਹਾਂ ਪਹਿਲਾਂ ਕਿਉਂ ਨਹੀਂ ਇਹ ਐੋਲਾਨ ਕੀਤਾ। ਆਪ ਦੇ ਸੁਪਰੀਮੋ ਅਰਵਿੰਦ ਕੇਜਰੀ ਵਾਲ ਦੀ ਨਕਲ ‘ਤੇ ਰਵਾਇਤੀ ਪਾਰਟੀਆਂ ਸਿਰਫ਼ ਫੋਕੇ ਐਲਾਨ ਕਰ ਰਹੀਆਂ ਹਨ ਪਰ ਅਮਲੀ ਜਾਮਾ ਨਹੀਂ ਪਹਿਨਾ ਸਕਦੀਆਂ।
ਪੜ੍ਹੋ ਇਹ ਵੀ ਖ਼ਬਰ - ਕਾਂਗਰਸ ’ਚ ਚੱਲ ਰਹੇ ਕਲਾਈਮੈਕਸ ’ਚ ਦੋਆਬਾ ਦੇ 2 ਕੈਬਨਿਟ ਮੰਤਰੀਆਂ ’ਚ ਖਿੱਚੀਆਂ ਜਾ ਸਕਦੀਆਂ ਨੇ ਤਲਵਾਰਾਂ!