''ਕੌਮੀ ਇਨਸਾਫ਼ ਮੋਰਚੇ'' ਦੇ 31 ਮੈਂਬਰਾਂ ਨੇ ਕੱਢਿਆ ਮਾਰਚ, ਕੀਤਾ ਜਾ ਰਿਹਾ ਜਾਪ (ਤਸਵੀਰਾਂ)

Thursday, Feb 09, 2023 - 05:58 PM (IST)

''ਕੌਮੀ ਇਨਸਾਫ਼ ਮੋਰਚੇ'' ਦੇ 31 ਮੈਂਬਰਾਂ ਨੇ ਕੱਢਿਆ ਮਾਰਚ, ਕੀਤਾ ਜਾ ਰਿਹਾ ਜਾਪ (ਤਸਵੀਰਾਂ)

ਮੋਹਾਲੀ : ਚੰਡੀਗੜ੍ਹ-ਮੋਹਾਲੀ ਬਾਰਡਰ 'ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਧਰਨਾ ਲਾ ਕੇ ਬੈਠੇ 'ਕੌਮੀ ਇਨਸਾਫ਼ ਮੋਰਚਾ' ਵੱਲੋਂ ਅੱਜ ਵੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਬੀਤੇ ਦਿਨ ਪੁਲਸ ਨਾਲ ਹੋਈ ਝੜਪ ਤੋਂ ਬਾਅਦ ਅੱਜ ਫਿਰ ਸਿੰਘਾਂ ਵੱਲੋਂ ਮਾਰਚ ਕੱਢਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੁਲਸ ਨਾਲ ਟਕਰਾਅ ਮਗਰੋਂ 'ਇਨਸਾਫ਼ ਮੋਰਚੇ' ਦੇ ਮੈਂਬਰਾਂ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਤਹਿਤ ਮਾਮਲਾ ਦਰਜ

PunjabKesari

ਅੱਜ ਬਿਨਾਂ ਸ਼ਸਤਰਾਂ ਤੋਂ ਸਿਰਫ 31 ਸਿੰਘਾਂ ਤੇ ਬੀਬੀਆਂ ਦਾ ਜੱਥਾ ਮਾਰਚ ਕਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਚੰਡੀਗੜ੍ਹ ਵੱਲ ਕੂਚ ਕਰਦੇ ਸਮੇਂ ਪ੍ਰਦਰਸ਼ਨਕਾਰੀਆਂ ਦੀ ਪੁਲਸ ਨੇ ਹਿੰਸਕ ਝੜਪ ਹੋ ਗਈ ਸੀ, ਜਿਸ ਤੋਂ ਬਾਅਦ ਕਈ ਪੁਲਸ ਮੁਲਾਜ਼ਮ ਜ਼ਖਮੀ ਹੋ ਗਏ ਸਨ।

ਇਹ ਵੀ ਪੜ੍ਹੋ : ਕਿਸਾਨਾਂ ਦੀ ਭਲਾਈ ਲਈ ਮਾਨ ਸਰਕਾਰ ਦੀ ਵਿਲੱਖਣ ਪਹਿਲ, ਚੁੱਕਣ ਜਾ ਰਹੀ ਹੈ ਇਹ ਵੱਡਾ ਕਦਮ

PunjabKesari

ਇਸ ਤੋਂ ਬਾਅਦ ਚੰਡੀਗੜ੍ਹ ਅਤੇ ਮੋਹਾਲੀ ਪੁਲਸ ਵੱਲੋਂ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।

PunjabKesari
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News