‘ਕਸ਼ਮੀਰ’ ਦੀ ਕਾਰਵਾਈ ਪੰਜਾਬ ’ਚ ‘ਕਮਲ’ ਖਿੜਣ ਵੱਲ ਇਸ਼ਾਰਾ

Wednesday, Aug 07, 2019 - 11:12 PM (IST)

ਲੁਧਿਆਣਾ, (ਮੁੱਲਾਂਪੁਰੀ)-ਪੰਜਾਬ ’ਚ ਭਾਵੇਂ 2022 ’ਚ ਚੋਣਾਂ ਹਨ ਪਰ ਭਾਰਤੀ ਜਨਤਾ ਪਾਰਟੀ ਨੇ ਜਿਸ ਤਰੀਕੇ ਨਾਲ ਜੰਮੂ-ਕਸ਼ਮੀਰ ’ਚ ਧਾਰਾ 370 ਤੋਡ਼ ਕੇ ਉੱਥੇ ਜੋ ਕਾਰਵਾਈ ਨੂੰ ਅੰਜਾਮ ਦਿੱਤਾ ਹੈ, ਉਸ ਨੂੰ ਲੋਕ ਇਕ ਬਹਾਦਰੀ ਅਤੇ ਦਲੇਰਾਨਾ ਕਦਮ ਆਖਣ ਲਗ ਪਏ ਹਨ ਕਿਉਂਕਿ ਇਸ ਜੋਖਮ ਨੂੰ ਹੱਥ ਪਾਉਣ ਦੀ ਅੱਜ ਤੱਕ ਕਿਸੇ ਨੇ ਹਿੰਮਤ ਨਹੀਂ ਸੀ ਕੀਤੀ। ਹੁਣ ਭਾਵੇਂ ਜੰਮੂ-ਕਸ਼ਮੀਰ ਦਾ ਭਵਿੱਖ ਕੁਝ ਵੀ ਹੋਵੇ, ਇਸ ਸਬੰਧੀ ਅਜੇ ਕੁਝ ਆਖਣਾ ਮੁਸ਼ਕਲ ਹੈ ਪਰ ਪੰਜਾਬ ਦੇ ਲੋਕਾਂ ਦੀ ਜ਼ੁਬਾਨ ’ਤੇ ਇਸ ਚਰਚਾ ਜ਼ਰੂਰ ਹੈ ਕਿ ਹੁਣ ਖੈਰ ਨਹੀਂ। ਹੁਣ ਤਾਂ ਮੋਦੀ ਟੀਮ ਦੀ ਅਗਵਾਈ ’ਚ ਪੰਜਾਬ ’ਚ ਕਮਲ ਖਿਡ਼ੇਗਾ ਭਾਵ ਰਾਜ ਆਵੇਗਾ।PunjabKesariਬਾਕੀ ਇਸ ਗੱਲ ਦਾ ਇਸ਼ਾਰਾ ਪੰਜਾਬ ਦੀ ਸਿਅਾਸੀ ਤਸਵੀਰ ਵੀ ਕਰਨ ਲਗ ਪਈ ਹੈ ਕਿਉਂਕਿ ਸੱਤਾਧਾਰੀ ਕਾਂਗਰਸੀ ਵਿਧਾਇਕਾਂ ਦੀ ਫੌਜ ਆਪਣੇ ਮੁੱਖ ਮੰਤਰੀ ਦਾ ਬਾਦਲ ਨਾਲ ਰਲੇ ਹੋਏ ਹੋਣ ਦਾ ਰੋਣਾ ਰੋ ਰਹੇ ਹਨ ਅਤੇ ਆਖ ਰਹੇ ਹਨ ਕਿ ਜੇਕਰ ਸਮਾਂ ਰਹਿੰਦੇ ਕੁਝ ਨਾ ਕੀਤਾ ਤਾਂ ਕਾਂਗਰਸ ਦਾ ਬੋਰੀਆ ਬਿਸਤਰਾ ਬੰਨ੍ਹਿਆ ਜਾਵੇਗਾ ਕਿਉਂਕਿ ਬਰਗਾਡ਼ੀ ਕਾਂਡ, ਨਸ਼ਿਆਂ ਖਿਲਾਫ, ਟ੍ਰਾਂਸਪੋਰਟ ਅਤੇ ਹੋਰ ਮਾਫੀਆ ਨੂੰ ਨੱਥ ਪਾਉਣ ਦੀ ਗੱਲ ਕਰ ਕੇ ਹੀ ਪੰਜਾਬ ’ਚ ਕਾਂਗਰਸ ਨੂੰ ਰਾਜ ਮਿਲਿਆ ਸੀ।

PunjabKesariਇਸੇ ਤਰ੍ਹਾਂ ‘ਆਪ’ ਤਾਂ ਪੰਜਾਬ ਵਿਚ ਤੀਲਾ-ਤੀਲਾ ਹੋ ਗਈ ਹੈ, ਜਿਸ ਦੇ ਜਿੰਨੇ ਵਿਧਾਇਕ ਹਨ, ਓਨੀਆਂ ਹੀ ਪਾਰਟੀਆਂ ਹਨ। ਜਦੋਂਕਿ ਸ਼੍ਰੋਮਣੀ ਅਕਾਲੀ ਦਲ ਜਿਸ ਦੇ ਪੰਜਾਬ ’ਚ ਸਿਆਸੀ ਪੈਰ 2017 ਨੂੰ ਅਜਿਹੇ ਉੱਖਡ਼ੇ ਕਿ ਅਜੇ ਤੱਕ ਲਗਦੇ ਦਿਖਾਈ ਨਹੀਂ ਦੇ ਰਹੇ ਕਿਉਂਕਿ ਬਰਗਾਡ਼ੀ ਕਾਂਡ ਦੇ ਕਾਰਣ ਅਜੇ ਵੀ ਲੋਕਾਂ ’ਚ ਰੋਹ ਅਤੇ ਰੋਸ ਹੈ, ਜਿਸ ਦਾ ਪ੍ਰਤੱਖ ਸਬੂਤ ਪੰਜਾਬ ’ਚ ਢਾਈ ਸਾਲਾਂ ਬਾਅਦ ਲੋਕ ਸਭਾ ਚੋਣਾਂ ’ਚ ਪੰਜਾਬੀਆਂ ਅਤੇ ਖਾਸ ਕਰ ਪੇਂਡੂ ਹਲਕਿਆਂ ਦੇ ਵੋਟਰਾਂ ਵਲੋਂ ਅਕਾਲੀ ਦਲ ਨੂੰ ਫਿਰ ਬਾਹਰ ਦਾ ਰਸਤਾ ਦਿਖਾਉਣਾ ਹੈ। ਬਾਕੀ ਜਿਹਡ਼ੀਆਂ ਵੋਟਾਂ ਪਈਆਂ ਹਨ, ਉਹ ਸ਼ਹਿਰੀ ਹਲਕਿਆਂ ’ਚ ਮੋਦੀ ਲਹਿਰ ਦੇ ਕਾਰਣ ਹੀ ਪਈਆਂ। ਪੰਜਾਬ ’ਚ ਇਸ ਤਰ੍ਹਾਂ ਦੀਆਂ ਖਬਰਾਂ ਅਤੇ ਕਿਆਸ ਅਰਾਈਆਂ ਇਸ ਗੱਲ ਵੱਲ ਇਸ਼ਾਰਾ ਕਰਨ ਲਗ ਪਈਆਂ ਹਨ ਕਿ ਕਿਧਰੇ ਰਾਜ ਭਾਗ ’ਚ ਆਟੇ ਵਿਚ ‘ਲੂਣ’ ਵਾਂਗ ਰਹਿਣ ਵਾਲੀ ਭਾਜਪਾ ਹੁਣ ਰਾਜਸੀ ‘ਆਟਾ’ ਹੀ ਨਾ ਬਣ ਜਾਵੇ।


DILSHER

Content Editor

Related News