ਕਸ਼ਮੀਰ ਤੋਂ ਪੰਜਾਬ ਕੱਪੜਿਆਂ ਦਾ ਵਪਾਰ ਕਰਨ ਆਏ ਕਸ਼ਮੀਰੀਆਂ ਦੀ 2.50 ਲੱਖ ਦੀ ਨਕਦੀ ਚੋਰੀ

Tuesday, Feb 23, 2021 - 01:11 PM (IST)

ਤਰਨਤਾਰਨ (ਵਿਜੇ) - ਬੀਤੇ ਦਿਨ ਅੱਡਾ ਭਿੱਖੀਵਿੰਡ ਦੇ ਕੱਕੜ ਮੁਹੱਲਾ ਵਿਖੇ ਰਹਿੰਦੇ ਕਸ਼ਮੀਰੀ ਪਰਦੇਸੀਆਂ ਦੀ ਰਿਹਾਇਸ਼ ਵਿਚ ਰੱਖੀ 2.50 ਲੱਖ ਦੀ ਨਕਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਸ਼ਮੀਰੀ ਪਰਦੇਸੀ ਆਸ਼ਿਕ ਹੁਸੈਨ ਨਜ਼ਾਰ ਪੁੱਤਰ ਅਬਦੁਲ ਅਜ਼ੀਜ਼ ਨਜ਼ਰ ਨੇ ਦੱਸਿਆ ਕਿ ਬੀਤੇ ਦਿਨ ਸਵੇਰੇ ਕਰੀਬ 10 ਵਜੇ ਉਹ ਘਰੋਂ ਕੰਮ ’ਤੇ ਗਏ ਸਨ। ਸ਼ਾਮ ਦੇ ਕਰੀਬ 6 ਕੁ ਵਜੇ ਪਿੰਡ ਸੁਰਸਿੰਘ ਵਿਖੇ ਜਦੋਂ ਉਹ ਮੌਜੂਦ ਸਨ ਤਾਂ ਉਨ੍ਹਾਂ ਨੂੰ ਕਸ਼ਮੀਰੀ ਭਾਈ ਦਾ ਫੋਨ ਆ ਜਾਂਦਾ ਹੈ ਕਿ ਤੁਹਾਡੇ ਕਮਰੇ ਦਾ ਜਿੰਦਰਾ ਟੁੱਟਾ ਹੋਇਆ ਹੈ। ਸੂਚਨਾ ਮਿਲਣ ’ਤੇ ਜਦੋਂ ਉਹ ਪਹੁੰਚੇ ਤਾਂ ਕਮਰੇ ’ਚ ਮੌਜੂਦ ਕਸ਼ਮੀਰੀ ਵਿਅਕਤੀ ਵੱਲੋਂ ਉਨ੍ਹਾਂ ਦੀ ਪੈਸਿਆਂ ਵਾਲੀ ਕਿੱਟ ਦੀ ਜਾਂਚ ਕੀਤੀ ਗਈ, ਜਿਸ ’ਚ ਪੈਸੇ ਨਹੀਂ ਸਨ। 

ਪੜ੍ਹੋ ਇਹ ਵੀ ਖ਼ਬਰ - ਸਿੰਘੂ ਬਾਰਡਰ ਤੋਂ ਲੱਭਿਆ ਰਿਟਾਇਰਡ ਲੈਫਟੀਨੈਂਟ ਕਰਨਲ ਦਾ ਲਾਪਤਾ ਪੁੱਤ, ਕੈਪਟਨ ਨੇ ਦਿੱਤੇ ਸੀ ਭਾਲ ਕਰਨ ਦੇ ਸੰਦੇਸ਼

ਦੂਜੇ ਪਾਸੇ ਉਨ੍ਹਾਂ ਨੇ ਇਸ ਮਾਮਲੇ ਦੇ ਸਬੰਧ ’ਚ ਸਾਰੀ ਜਾਣਕਾਰੀ ਪੁਲਸ ਥਾਣਾ ਭਿੱਖੀਵਿੰਡ ਨੂੰ ਦੇ ਦਿੱਤੀ, ਜਿਸ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਥਾਣਾ ਭਿੱਖੀਵਿੰਡ ਦੀ ਪੁਲਸ ਨੇ ਮੌਕਾ ਦੇਖਦਿਆਂ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ 2.50 ਲੱਖ ਰੁਪਏ ਦੀ ਰਕਮ ਕਰੀਬ 20 ਕਸ਼ਮੀਰੀ ਵਿਅਕਤੀਆਂ ਦੀ ਹੈ, ਜੋ ਪਿੰਡਾਂ ਵਿੱਚ ਵੇਚੇ ਜਾਂਦੇ ਕੱਪੜਿਆਂ ਦੀ ਰੋਜ਼ਾਨਾਂ ਇਕੱਠੀ ਕੀਤੀ ਗਰਾਈ ਹੈ। ਇਨ੍ਹਾਂ ਪੈਸਿਆਂ ਨੂੰ ਉਨ੍ਹਾਂ ਨੇ ਇਕ ਜਗ੍ਹਾ ’ਤੇ ਰੱਖਿਆ ਸੀ, ਜਿਸ ਨੂੰ ਚੋਰ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਗਏ। 

ਪੜ੍ਹੋ ਇਹ ਵੀ ਖ਼ਬਰ - ਪੰਜਾਬ ਦੇ ਨੌਜਵਾਨ ਦੀ ਇਟਲੀ ’ਚ ਭੇਤਭਰੇ ਹਾਲਾਤਾਂ ’ਚ ਮੌਤ, ਭੁੱਬਾਂ ਮਾਰ ਰੋਇਆ ਪਰਿਵਾਰ

ਪੜ੍ਹੋ ਇਹ ਵੀ ਖ਼ਬਰ - ਕਟਾਰੀਆ ਖੁਦਕੁਸ਼ੀ ਮਾਮਲੇ ’ਚ ਆਇਆ ਨਵਾਂ ਮੋੜ : ਪਤਨੀ ਸ਼ੀਨਮ ਨੇ ਰਾਜਾ ਵੜਿੰਗ ਤੇ ਡਿੰਪੀ ’ਤੇ ਲਾਏ ਗੰਭੀਰ ਦੋਸ਼

ਵਰਨਣਯੋਗ ਹੈ ਕਿ ਕਸ਼ਮੀਰੀ ਪਰਦੇਸੀ ਆਸ਼ਿਕ ਹੁਸੈਨ ਨਜ਼ਾਰ ਵੱਲੋਂ ਗਲੀ ਦੇ ਹੀ ਇਕ ਨੌਜਵਾਨ ’ਤੇ ਸ਼ੱਕ ਜਤਾਇਆ ਗਿਆ ਸੀ ਤਾਂ ਭਿੱਖੀਵਿੰਡ ਪੁਲਸ ਨੇ ਤੁਰੰਤ ਉਸ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਪਰ ਜਦੋਂ ਭਿੱਖੀਵਿੰਡ ਪੁਲਸ ਤੇ ਸਿਆਸੀ ਦਬਾਅ ਪਿਆ ਤਾਂ ਭਿੱਖੀਵਿੰਡ ਪੁਲਸ ਨੇ ਹਿਰਾਸਤ ’ਚ ਲਏ ਨੌਜਵਾਨ ਨੂੰ ਰਾਤ ਸਮੇਂ ਹੀ ਛੱਡ ਦਿੱਤਾ। ਇਸ ਤੋਂ ਸਾਬਿਤ ਹੁੰਦਾ ਹੈ ਕਿ ਭਿੱਖੀਵਿੰਡ ਪੁਲਸ ਸਿਆਸੀ ਦਬਾਅ ਹੇਠ ਕੰਮ ਕਰ ਲੋਕਤੰਤਰ ਦਾ ਘਾਣ ਕਰ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਭਿੱਖੀਵਿੰਡ ਪੁਲਸ ਇਸ ਢਾਈ ਲੱਖ ਦੀ ਗੁੱਥੀ ਨੂੰ ਕਿਸ ਤਰ੍ਹਾਂ ਸੁਲਝਾਉਂਦੀ ਹੈ ਜਾਂ ਫਿਰ ਬਾਕੀ ਕੇਸਾਂ ਵਾਂਗ ਵੀ ਇਹ ਕੇਸ ਠਾਣੇ ਦੇ ਰਜਿਸਟਰ ਵਿੱਚ ਦਰਜ ਹੀ ਰਹਿ ਜਾਵੇਗਾ। 

ਪੜ੍ਹੋ ਇਹ ਵੀ ਖ਼ਬਰ - ਕਿਰਾਏ ਦੇ ਮਕਾਨ ’ਚ ਰਹਿੰਦੀ ਜਨਾਨੀ ਨੇ ਇਲਾਕੇ ’ਚ ਫੈਲਾਈ ਦਹਿਸ਼ਤ, ਧਮਕੀ ਦੇ ਕੇ ਕਹਿੰਦੀ ‘ਮੈਂ ਨੀ ਡਰਦੀ'

ਨੋਟ - ਇਸ ਖ਼ਬਰ ਦੇ ਸਬੰਧ ’ਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਕਰਕੇ ਦਿਓ ਜਵਾਬ?


rajwinder kaur

Content Editor

Related News