ਸਮੂਹ ਨਾਨਕ ਨਾਮਲੇਵਾ ਸੰਗਤ ਦੀ ਅਰਦਾਸ ਹੋਈ ਪ੍ਰਵਾਨ : ਪ੍ਰੋ. ਬਡੂੰਗਰ

11/29/2018 8:59:51 AM

ਫ਼ਤਿਹਗੜ੍ਹ ਸਾਹਿਬ(ਜਗਦੇਵ)— ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ 25 ਜਨਵਰੀ 1952 ਤੋਂ ਲੈ ਕੇ ਸਮੁੱਚਾ ਖਾਲਸਾ ਪੰਥ ਦੋਵੇਂ ਵਕਤ ਪਾਕਿਸਤਾਨ ਵਿਚ ਰਹਿ ਗਏ ਗੁਰਧਾਮ ਦੇ ਦਰਸ਼ਨ ਦੀਦਾਰੇ ਦੀ ਅਰਦਾਸ ਕਰਦਾ ਆ ਰਿਹਾ ਸੀ ਤੇ ਬੜੇ ਲੰਮੇ ਸਮੇਂ ਤੋਂ ਬਾਅਦ ਗੁਰੂ ਨਾਨਕ ਨਾਮਲੇਵਾ ਸਮੂਹ ਖਾਲਸਾ ਪੰਥ ਦੀ ਅਰਦਾਸ ਪ੍ਰਵਾਨ ਕਰਦਿਆਂ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਇਹ ਕਾਰਜ ਨੇਪਰੇ ਚੜ੍ਹਾਉਣ ਲਈ ਪ੍ਰੇਰਿਤ ਹੋਈਆਂ।

ਉਨ੍ਹਾਂ ਕਿਹਾ ਕਿ ਸਾਰੇ ਸਿੱਖ ਭਾਈਚਾਰੇ ਲਈ ਬਹੁਤ ਹੀ ਖੁਸ਼ੀ ਦੀ  ਗੱਲ ਹੈ। ਉਨ੍ਹ੍ਹਾਂ ਨਾਲ ਹੀ ਅਫਸੋਸ ਪ੍ਰਗਟ ਕੀਤਾ ਕਿ ਇਸ ਖੁਸ਼ੀ ਦੇ ਸਮਾਗਮ ਮੌਕੇ ਸਟੇਜ 'ਤੇ  ਨੇਤਾਵਾਂ ਵਲੋਂ ਜੋ ਸਿਆਸੀ ਦੂਸ਼ਣਬਾਜ਼ੀ ਦੇਖਣ ਨੂੰ ਮਿਲੀ ਉਸ ਨੂੰ ਕਿਸੇ ਤਰ੍ਹਾਂ ਵੀ ਚੰਗਾ ਨਹੀਂ ਕਿਹਾ ਜਾ ਸਕਦਾ ਸਗੋਂ ਸਮੁਚੇ ਸਿੱਖ ਜਗਤ ਨੂੰ ਇਸ ਨਾਲ ਨਿਰਾਸ਼ਾ ਹੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਕਾਰਜ ਲਈ ਸਮੁੱਚਾ ਖਾਲਸਾ ਪੰਥ ਦੋਵਾਂ ਸਰਕਾਰਾਂ ਦੇ ਕਾਰਜ ਦੀ ਸ਼ਲਾਘਾ ਕਰਦਾ ਹੈ।


cherry

Content Editor

Related News