ਕਰਤਾਰਪੁਰ ਕੋਰੀਡੋਰ: 2 ਦਹਾਕਿਆਂ ਬਾਅਦ ਸੰਗਤ ਦੀ ਇੱਛਾ ਹੋਈ ਪੂਰੀ

Friday, Nov 23, 2018 - 11:11 AM (IST)

ਕਰਤਾਰਪੁਰ ਕੋਰੀਡੋਰ: 2 ਦਹਾਕਿਆਂ ਬਾਅਦ ਸੰਗਤ ਦੀ ਇੱਛਾ ਹੋਈ ਪੂਰੀ

ਜਲੰਧਰ (ਸੋਮਨਾਥ)—ਭਾਰਤ ਸਰਕਾਰ  ਨੇ ਵੀਰਵਾਰ ਨੂੰ ਕਰਤਾਰਪੁਰ ਕਾਰੀਡੋਰ ਦੇ ਨਿਰਮਾਣ ਦੀ ਮਨਜ਼ੂਰੀ ਦੇ ਕੇ ਸਿੱਖ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਹੈ। ਕਰਤਾਰਪੁਰ ਕੋਰੀਡੋਰ ਨਿਰਮਾਣ ਨੂੰ ਲੈ ਕੇ ਤਕਰੀਬਨ 2 ਦਹਾਕਿਆਂ ਤੋਂ ਮੰਗ ਚਲੀ  ਆ ਰਹੀ ਹੈ।  ਪਹਿਲੀ ਵਾਰ ਸੰਨ 2000 ਵਿਚ ਪਾਕਿਸਤਾਨ ਸਰਕਾਰ ਨੇ ਸਿੱਖ ਸੰਗਤ ਦੀ ਮੰਗ 'ਤੇ ਕੋਰੀਡੋਰ ਨਿਰਮਾਣ 'ਤੇ ਸਹਿਮਤੀ ਜ਼ਾਹਿਰ ਕੀਤੀ। ਦਹਾਕਿਆਂ ਤੱਕ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵਿਚਾਲੇ ਗੱਲਬਾਤ ਵੀ ਹੋਈ ਪਰ ਸਹਿਮਤੀ ਨਹੀਂ ਬਣ ਸਕੀ।

365 ਦਿਨ ਖੁੱਲੇਗਾ ਕਰਤਾਰਪੁਰ ਕੋਰੀਡੋਰ
ਕੇਂਦਰੀ ਕੈਬਨਿਟ ਦੀ ਵੀਰਵਾਰ ਨੂੰ ਹੋਈ ਵਿਸ਼ੇਸ਼ ਮੀਟਿੰਗ 'ਚ ਕਰਤਾਰਪੁਰ ਕੋਰੀਡੋਰ ਨਿਰਮਾਣ ਨੂੰ ਮਨਜੂਰੀ ਦਿੱਤੀ ਗਈ। ਹਾਲਾਂਕਿ ਕੈਬਨਿਟ ਦੀ ਮੀਟਿੰਗ ਬੁੱਧਵਾਰ ਨੂੰ ਹੁੰਦੀ ਹੈ ਪਰ ਮਿਲਾਦ-ਉੱਲ-ਨਬੀ ਦੇ ਜਸ਼ਨ 'ਚ ਰਾਸ਼ਟਰੀ ਛੁੱਟੀ ਦੇ ਚਲਦੇ ਕੈਬਨਿਟ ਨੇ ਇਸ ਪ੍ਰਸਤਾਵ ਨੂੰ ਮਨਜੂਰੀ ਵੀਰਵਾਰ ਨੂੰ ਮੀਟਿੰਗ 'ਚ ਦਿੱਤੀ। ਇਹ ਮਨਜੂਰੀ ਕੇਵਲ ਪਾਕਿਤਸਾਨ ਵਲੋਂ ਪ੍ਰਸਤਾਵ ਭੇਜੇ ਜਾਣ ਦੇ ਚੱਲਦੇ ਹੀ ਨਹੀਂ ਦਿੱਤੀ ਗਈ, ਸਗੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਦੇ ਜਸ਼ਨ 'ਚ ਪਹਿਲਾਂ ਹੀ ਤੈਅ ਪ੍ਰੋਗਰਾਮ ਸੀ। ਜ਼ਿਕਰਯੋਗ ਹੈ ਕਿ ਭਾਰਤ ਵਲੋਂ ਕੋਰੀਡੋਰ ਨਿਰਮਾਣ ਨੂੰ ਲੈ ਕੇ 20 ਸਾਲ ਤੋਂ ਮੰਗ ਕੀਤੀ ਜਾ ਰਹੀ ਸੀ, ਜਦਕਿ ਪਾਕਿਸਤਾਨ ਵਲੋਂ ਇਸ ਨੂੰ ਨਾ ਮਨਜੂਰ ਕੀਤਾ ਜਾ ਰਿਹਾ ਸੀ। ਭਾਰਤ ਦੀ ਇੱਛਾ ਸਾਲ ਦੇ ਵਿਸ਼ੇਸ਼ ਮੌਕੇ 'ਤੇ ਕੋਰੀਡੋਰ ਖੋਲ੍ਹਣ ਦੀ ਨਹੀਂ ਸਗੋਂ ਵਧ ਤੋਂ ਵਧ ਸਮੇਂ ਤੱਕ ਕੋਰੀਡੋਰ ਖੋਲਣਾ ਹੈ।

4 ਕਿਲੋਮੀਟਰ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਦੀ ਦੂਰੀ

ਪਹਿਲੀ ਹਾਮੀ
ਸੰਨ 2000 ਵਿਚ  ਪਾਕਿਸਤਾਨ  ਦੇ  ਤਤਕਾਲੀਨ ਪ੍ਰਧਾਨ ਮੰਤਰੀ ਸ਼ੌਕਤ ਅਜ਼ੀਜ਼ ਨੇ ਸਿੱਖ ਸੰਗਤ ਦੀ ਮੰਗ 'ਤੇ ਪਹਿਲੀ ਵਾਰ ਕਰਤਾਰਪੁਰ ਕੋਰੀਡੋਰ ਖੋਲ੍ਹਣ  ਦੀ ਹਾਮੀ ਭਰੀ।

ਪਹਿਲੀ ਅਰਦਾਸ
ਹਾਲਾਂਕਿ ਕਰਤਾਰਪੁਰ ਕੋਰੀਡੋਰ ਖੋਲ੍ਹੇ ਜਾਣ ਦੀ ਮੰਗ ਆਜ਼ਾਦੀ ਦੇ ਬਾਅਦ ਤੋਂ ਹੀ ਚਲੀ ਆ ਰਹੀ ਹੈ ਪਰ ਵਿਧੀਵਤ ਤੌਰ 'ਤੇ ਮਹੀਨੇਵਾਰ 14 ਅਪ੍ਰੈਲ 2001 ਤੋਂ ਦੇਸੀ ਮਹੀਨੇ ਦੀ ਹਰੇਕ ਮੱਸਿਆ ਨੂੰ ਅਰਦਾਸ ਦਾ ਸਿਲਸਿਲਾ ਜਾਰੀ ਹੈ।

ਯੂਨਾਈਟਿਡ ਸਿੱਖ ਮਿਸ਼ਨ ਦਾ ਪ੍ਰਾਜੈਕਟ
ਕਰਤਾਰਪੁਰ ਕੋਰੀਡੋਰ ਲਈ  ਡੇਰਾ ਬਾਬਾ ਨਾਨਕ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੱਕ ਮੁਫਤ ਗਲਿਆਰੇ ਸਬੰਧੀ 80 ਕਰੋੜ ਰੁਪਏ ਦਾ ਵਿਆਪਕ ਪ੍ਰਾਜੈਕਟ ਤਿਆਰ।

ਪ੍ਰਾਜੈਕਟ ਦੀ ਰੂਪ-ਰੇਖਾ
ਪ੍ਰਾਜੈਕਟ ਵਿਚ ਸਰਹੱਦ ਦੇ ਦੋਵੇਂ ਪਾਸੇ ਸਵਾਗਤੀ ਗੇਟ, ਪਾਰਕਿੰਗ ਅਤੇ ਸੁਰੱਖਿਆ ਚੈੱਕ ਪੋਸਟਾਂ ਦਾ ਨਿਰਮਾਣ, ਰਾਵੀ ਦਰਿਆ ਅਤੇ ਇਕ ਹੋਰ ਨਾਲੇ 'ਤੇ  2 ਪੁਲ ਬਣਾਏ ਜਾਣਗੇ, ਜਿਨ੍ਹਾਂ ਦੀ ਲੰਬਾਈ 1200 ਫੁੱਟ ਅਤੇ ਚੌੜਾਈ 400 ਫੁੱਟ ਹੋਵੇਗੀ।


author

Shyna

Content Editor

Related News