ਕਰਤਾਰਪੁਰ ਲਾਂਘਾ ਖੁੱਲ੍ਹਵਾਉਣ ਲਈ ਸੰਗਤਾਂ ਵੱਲੋਂ ਸਰਹੱਦ ''ਤੇ ਅਰਦਾਸ

Wednesday, Dec 06, 2017 - 02:33 PM (IST)

ਕਰਤਾਰਪੁਰ ਲਾਂਘਾ ਖੁੱਲ੍ਹਵਾਉਣ ਲਈ ਸੰਗਤਾਂ ਵੱਲੋਂ ਸਰਹੱਦ ''ਤੇ ਅਰਦਾਸ

ਅੰਮ੍ਰਿਤਸਰ (ਦਲਜੀਤ) - ਕਰਤਾਰਪੁਰ ਲਾਂਘੇ ਵਾਸਤੇ ਡੇਰਾ ਬਾਬਾ ਨਾਨਕ ਭਾਰਤ-ਪਾਕਿਸਤਾਨ ਸਰਹੱਦ 'ਤੇ ਸੈਂਕੜੇ ਸੰਗਤਾਂ ਵੱਲੋਂ ਅਰਦਾਸ ਕੀਤੀ ਗਈ ਅਤੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਲਾਂਘਾ ਖੁੱਲ੍ਹਵਾਉਣ ਲਈ ਪੁਰਜ਼ੋਰ ਅਪੀਲ ਕੀਤੀ ਗਈ। ਕਾਰਪੋਰੇਸ਼ਨ ਦੇ ਮੁੱਖ ਸੇਵਾਦਾਰ ਰਘਬੀਰ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਹਿਲਾ ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਚ ਹੈ, ਜਿਥੇ ਗੁਰੂ ਨਾਨਕ ਸਾਹਿਬ ਨੇ 18 ਸਾਲ 9 ਮਹੀਨੇ ਖੇਤੀਬਾੜੀ ਕੀਤੀ ਅਤੇ ਸੰਗਤਾਂ ਨੂੰ ਨਾਮ ਜਪਣ, ਵੰਡ ਛਕਣ ਅਤੇ ਦਸਾਂ ਨਹੁੰਆਂ ਦੀ ਕਿਰਤ ਕਰਨ ਦੀ ਸੇਧ ਦਿੱਤੀ ਅਤੇ ਲੋਕਾਈ ਨੂੰ ਵਹਿਮਾਂ-ਭਰਮਾਂ ਤੋਂ ਬਚਾਇਆ।
ਅੱਜ ਗੁਰੂ ਨਾਨਕ ਸਾਹਿਬ ਦੀਆਂ ਸੰਗਤਾਂ ਦੀ ਪੁਰਜ਼ੋਰ ਅਪੀਲ ਹੈ ਕਿ ਸਾਨੂੰ 3 ਕਿਲੋਮੀਟਰ ਪਾਕਿਸਤਾਨ ਅੰਦਰ ਜਾਣ ਲਈ ਬਗੈਰ ਪਾਸਪੋਰਟ/ਵੀਜ਼ੇ ਤੋਂ ਲਾਂਘਾ ਦਿੱਤਾ ਜਾਵੇ। ਅੱਜ ਸੰਗਤਾਂ ਨੂੰ ਅਰਦਾਸਾਂ ਕਰਦਿਆਂ 17 ਸਾਲ ਹੋ ਚੁੱਕੇ ਹਨ। ਇਸ ਮੌਕੇ ਡਾ. ਬਲਬੀਰ ਸਿੰਘ ਢੀਂਗਰਾ, ਜਸਪਾਲ ਸਿੰਘ, ਰਜਿੰਦਰ ਸਿੰਘ ਪੰਡੋਰੀ ਆਦਿ ਹਾਜ਼ਰ ਸਨ।


Related News