ਕਰਮੋ ਡਿਓਢੀ ਚੌਕ ’ਚ ਨਾਜਾਇਜ਼ ਖਡ਼੍ਹੇ ਵਾਹਨਾਂ ਕਾਰਨ ਲੱਗਾ ਰਹਿੰਦੈ ਜਾਮ

07/27/2018 1:25:04 AM

ਅੰਮ੍ਰਿਤਸਰ,   (ਛੀਨਾ)-  ਕਰਮੋ ਡਿਓਢੀ ਚੌਕ ’ਚ ਨਾਜਾਇਜ਼ ਤੌਰ ’ਤੇ ਮੋਟਰਸਾਈਕਲ ਤੇ ਸਕੂਟਰ ਖਡ਼੍ਹੇ ਕੀਤੇ ਜਾਣ ਸਦਕਾ ਚੌਕ ’ਚ ਹਰ ਵੇਲੇ ਜਾਮ ਲੱਗਾ ਰਹਿੰਦਾ ਹੈ, ਜਿਸ ਕਾਰਨ ਦੁਕਾਨਦਾਰਾਂ ਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਇਸ ਸਬੰਧ ’ਚ ਗੱਲਬਾਤ ਕਰਦਿਆਂ ਕਰਮੋ  ਡਿਓਢੀ ਚੌਕ ਦੇ ਦੁਕਾਨਦਾਰ ਵਿਜੈ ਕਪੂਰ ਤੇ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਇਹ ਰਸਤਾ ਸ੍ਰੀ ਹਰਿਮੰਦਰ ਸਾਹਿਬ, ਗੁਰੂ ਬਾਜ਼ਾਰ, ਸ਼ਾਸਤਰੀ ਮਾਰਕੀਟ ਤੇ ਪ੍ਰਤਾਪ ਬਾਜ਼ਾਰ ਤੇ ਸਮੇਤ ਕਈ ਹੋਰ ਬਾਜ਼ਾਰਾਂ ਨੂੰ ਜਾਂਦਾ ਹੈ, ਜਿਸ ਕਾਰਨ ਇਸ ਰਸਤੇ ’ਤੇ ਰੋਜਾਨਾਂ ਭਾਰੀ ਆਵਾਜਾਈ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਗੁਰੂ ਬਾਜ਼ਾਰ, ਸ਼ਾਸਤਰੀ ਮਾਰਕੀਟ ਤੇ ਪ੍ਰਤਾਪ ਬਾਜ਼ਾਰ ਸਮੇਤ ਕਈ ਹੋਰਨਾਂ ਮਾਰਕੀਟਾਂ ਦੇ ਦੁਕਾਨਦਾਰ ਅਤੇ ਕੰਮ ਕਰਨ ਵਾਲੇ ਲਡ਼ਕੇ ਆਪਣੇ ਮੋਟਰਸਾਈਕਲ ਤੇ ਸਕੂਟਰ ਕਰਮੋ ਡਿਓਢੀ ਚੌਕ ’ਚ ਖਡ਼੍ਹੇ ਕਰਕੇ ਚਲੇ ਜਾਂਦੇ ਹਨ ਤੇ ਫਿਰ ਰਾਤ ਨੂੰ ਦੁਕਾਨਾਂ ਬੰਦ ਹੋਣ ’ਤੇ ਹੀ ਪਰਤਦੇ ਹਨ, ਜਿਸ ਕਾਰਨ ਇਸ ਚੌਕ ’ਚ ਇਨਾਂ ਵਾਹਨਾਂ ਦੇ ਖਡ਼੍ਹੇ ਰਹਿਣ ਕਾਰਨ ਬੇਹੱਦ ਜਾਮ ਲੱਗਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਇਸ ਜਾਮ ਕਾਰਨ ਇਲਾਕੇ ਦੇ ਦੁਕਾਨਦਾਰਾਂ ਦਾ ਧੰਦਾ ਚੋਪਟ ਹੋ ਗਿਆ ਹੈ ਕਿਉਂਕਿ ਜਾਮ ਕਾਰਨ ਗਾਹਕ ਇਸ ਇਲਾਕੇ ’ਚ ਆਉਣ ਤੋਂ ਕੰਨੀ ਕਤਰਾਉਣ ਲੱਗ ਪਏ ਹਨ। ਉਨ੍ਹਾਂ ਮੰਗ ਕੀਤੀ ਕਿ ਇਲਾਕੇ ’ਚ ਪੁਲਸ ਮੁਲਾਜ਼ਮਾਂ ਦੀ ਪੱਕੀ ਡਿਉਟੀ ਲਗਾਈ ਜਾਵੇ ਤਾਂ ਜੋ ਕੋਈ ਵੀ ਵਿਅਕਤੀ ਇਸ ਚੋਂਕ ’ਚ ਨਾਜਾਇਜ਼ ਤੌਰ ’ਤੇ ਆਪਣਾ ਵਾਹਨ ਨਾ ਖਡ਼ਾ ਕਰੇ। 
ਪੁਲਸ ਅਧਿਕਾਰੀਆਂ ਨੂੰ ਕਈ ਵਾਰ ਮਿਲ ਚੁੱਕੇ ਹਾਂ, ਕੋਈ ਕਾਰਵਾਈ ਨਹੀਂ ਹੋਈ : ਗਿੰਨੀ ਭਾਟੀਆ 
ਇਸ ਸਬੰਧ ’ਚ ਕਾਂਗਰਸ ਵਪਾਰ ਸੈੱਲ ਦੇ ਜ਼ਿਲਾ ਪ੍ਰਧਾਨ ਗਿੰਨੀ ਭਾਟੀਆ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਚੌਕ ਦੇ ਵਿਗਡ਼ ਚੁੱਕੇ ਹਾਲਾਤ ਸੁਧਾਰਨ ਲਈ ਹੁਣ ਤੱਕ ਉਹ ਕਈ ਵਾਰ ਇਲਾਕੇ ਦੇ ਦੁਕਾਨਦਾਰਾਂ ਨੂੰ ਲੈ ਕੇ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ ਪਰ ਅੱਜ ਤੱਕ ਕੋਈ ਉਚਿੱਤ ਕਾਰਵਾਈ ਅਮਲ ’ਚ ਨਹੀਂ ਲਿਆਂਦੀ ਗਈ, ਜਿਸ ਕਾਰਨ ਇਸ ਚੋਂਕ ਦੀ ਸਥਿਤੀ ਦਿਨੋ ਦਿਨ ਵਿਗਡ਼ਦੀ ਹੀ ਜਾ ਰਹੀ ਹੈ।  
 


Related News