ਭਾਰਤੀ ਵੀਰਾਂ ਦੀ ਬਹਾਦਰੀ ਨੂੰ ਬਿਆਨ ਕਰਦਾ ‘ਕਾਰਗਿਲ ਵਿਜੇ ਦਿਵਸ’

7/26/2020 11:49:06 AM

26 ਜੁਲਾਈ 1999 ਨੂੰ ਭਾਰਤੀ ਸੈਨਾ ਨੇ ਕਾਰਗਿਲ ਵਿੱਚ ਯੁੱਧ ਦੇ ਮੈਦਾਨ ਚ ਚਲਾਏ ਗਏ 'ਓਪਰੇਸ਼ਨ ਵਿਜੇ ' ਨੂੰ ਸਫਲਤਾਪੂਰਵਕ ਅੰਜਾਮ ਦੇ ਕੇ ਭਾਰਤ ਨੂੰ ਘੁਸਪੈਠੀਏ ਪਾਕਿਸਤਾਨੀਆਂ ਤੋਂ ਆਜ਼ਾਦ ਕਰਵਾਇਆ ਸੀ । ਇਸ ਦੀ ਯਾਦ ਵਿੱਚ ਭਾਰਤ ਵਿੱਚ 26 ਜੁਲਾਈ ਨੂੰ ਕਾਰਗਿਲ ਵਿਜੇ ਦਿਵਸ ਦੇ ਤੌਰ ’ਤੇ ਮਨਾਇਆ ਜਾਂਦਾ ਹੈ।

1971 ਦੇ ਭਾਰਤ-ਪਾਕਿਸਤਾਨ ਯੁੱਧ ਤੋਂ ਬਾਅਦ ਕਈ ਸੈਨਿਕ ਸੰਘਰਸ਼ ਹੁੰਦੇ ਰਹੇ। ਦੋਵੇਂ ਦੇਸ਼ਾਂ ਦੁਆਰਾ ਪ੍ਰਮਾਣੂ ਪ੍ਰਯੋਗ ਕਰਨ ਕਾਰਨ ਤਣਾਅ ਹੋਰ ਵੱਧ ਗਿਆ ਸੀ। ਸਥਿਤੀ ਨੂੰ ਸ਼ਾਂਤ ਕਰਨ ਲਈ ਦੋਵੇਂ ਦੇਸ਼ਾਂ ਨੇ ਫ਼ਰਵਰੀ 1999 ’ਚ ਲਾਹੌਰ ਵਿੱਚ ਘੋਸ਼ਣਾ ਪੱਤਰ ਉੱਤੇ ਹਸਤਾਖ਼ਰ ਕੀਤੇ ਸੀ ਪਰ ਕੁੱਝ ਮਹੀਨੇ ਬਾਅਦ ਮਈ ਵਿੱਚ ਸ਼ੁਰੂ ਹੋਏ ਕਾਰਗਿਲ ਯੁੱਧ ਨੇ ਫਿਰ ਤੋਂ ਭਿਆਨਕ ਸਥਿਤੀ ਪੈਦਾ ਕਰ ਦਿੱਤੀ। 1999 ਦੇ ਕਾਰਗਿਲ ਯੁੱਧ ਵਿੱਚ ਜਿੱਥੇ ਸੈਂਕੜੇ ਸੈਨਿਕ ਸ਼ਹੀਦ ਹੋਏ ਅਤੇ ਜ਼ਖਮੀ ਹੋਏ, ਉਥੇ ਇਸ ਕਰਕੇ ਦੱਖਣ ਏਸ਼ੀਆ ਵਿੱਚ ਸੁਰੱਖਿਆ ਦੇ ਨਜ਼ਰੀਏ ਤੋਂ ਬਹੁਤ ਜ਼ਿਆਦਾ ਬਦਲਾਅ ਆਏ ।

ਗਾਰਕੋਂਣ ਪਿੰਡ ਕਾਰਗਿਲ ਦੇ ਬਟਾਲਿਕ ਸੈਕਟਰ ਵਿੱਚ 3 ਮਈ,1999 ਦੇ ਦਿਨ ਤਾਸ਼ੀ ਨਾਮਗਿਆਲ ਆਪਣੇ ਘਰ ਤੋਂ ਥੋੜੀ ਦੂਰ ਗੁੰਮ ਹੋ ਗਈ ਯਾਕ ਨੂੰ ਲੱਭਣ ਨਿਕਲੇ ਸੀ ਕਿ ਉਨ੍ਹਾਂ ਦੀ ਨਜ਼ਰ ਕਾਲੇ ਕੱਪੜੇ ਪਾਏ ਹੋਏ ਛੇ ਬੰਦੂਕਧਾਰੀਆਂ ਉੱਤੇ ਪਈ, ਜੋ ਪੱਥਰਾਂ ਨੂੰ ਹਟਾ ਕੇ ਰਹਿਣ ਦੀ ਥਾਂ ਬਣਾ ਰਹੇ ਸੀ। ਤਾਸ਼ੀ ਨੇ ਇਹ ਗੱਲ ਸਥਾਨਕ ਭਾਰਤੀ ਸੈਨਿਕਾਂ ਨੂੰ ਦੱਸੀ। 5 ਮਈ ਨੂੰ ਸੈਨਾ ਵੱਲੋਂ ਇੱਕ ਦਲ ਨੂੰ ਜਾਂਚ ਲਈ ਉਸ ਇਲਾਕੇ ਚ ਭੇਜਿਆ ਗਿਆ । ਇਸ ਤਰਾਂ ਕਾਰਗਿਲ ਵਿੱਚ ਚੱਲ ਰਹੀ ਘੁਸਪੈਠ ਦਾ ਪਤਾ ਲੱਗਾ ਸੀ। 10 ਮਈ ਨੂੰ ਪਹਿਲੀ ਵਾਰ ਲੱਦਾਖ ਦੇ ਪ੍ਰਵੇਸ਼ ਦਵਾਰ ਭਾਵ ਦਰਾਸ, ਕਾਕਸਾਰ ਅਤੇ ਮੁਸ਼ਕੋਹ ਸੈਕਟਰ ਵਿੱਚ ਪਾਕਿਸਤਾਨੀ ਘੁਸਪੈਠੀਏ ਦੇਖੇ ਗਏ ਸੀ।

ਕਾਰਗਿਲ ਵਿਜੇ ਦਿਵਸ : ਸ਼ਹਾਦਤ ਦੇ ਪਰਵਾਨਿਆਂ ਨੂੰ ਪ੍ਰਣਾਮ

ਭਾਰਤੀ ਸੈਨਿਕਾਂ ਨੂੰ ਪਾਕਿਸਤਾਨੀ ਘੁਸਪੈਠੀਆਂ ਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ ਅਤੇ ਸ਼ੁਰੂਆਤੀ ਦਿਨਾਂ ’ਚ ਭਾਰਤੀ ਸੈਨਿਕਾਂ ਦੁਆਰਾ ਕਿਹਾ ਗਿਆ ਕਿ ਚਰਮਪੰਥੀਆਂ ਨੂੰ ਛੇਤੀ ਭਾਰਤੀ ਇਲਾਕਿਆਂ ਵਿੱਚੋਂ ਕੱਡ ਦਿੱਤਾ ਜਾਵੇਗਾ। ਪਰ ਛੇਤੀ ਹੀ ਇਹ ਨਿਸ਼ਚਿਤ ਹੋ ਗਿਆ ਕਿ ਭਾਰਤੀ ਸੈਨਾ ਦਾ ਸਾਹਮਣਾ ਪਾਕਿਸਤਾਨੀ ਸੈਨਾ ਨਾਲ ਸੀ। ਭਾਰਤੀ ਟੈਲੀਵੀਜ਼ਨ ਇਤਿਹਾਸ ’ਚ ਕਾਰਗਿਲ ਪਹਿਲੀ ਲੜਾਈ ਸੀ। ਇਸ ਲਈ ਇਸ ਲੜਾਈ ਦੀਆਂ ਤਸਵੀਰਾਂ ਦੇਸ਼ ਦੇ ਹਰ ਕੋਣੇ ’ਚ ਪੁੱਜ ਰਹੀਆਂ ਸਨ।
ਪਾਕਿਸਤਾਨੀ ਘੁਸਪੈਠੀਆਂ ਨੇ ਉਨ੍ਹਾਂ ਭਾਰਤੀ ਚੌਂਕੀਆਂ ਉੱਤੇ ਕਬਜ਼ਾ ਕਰ ਲਿਆ ਸੀ, ਜਿਨ੍ਹਾਂ ਨੂੰ ਭਾਰਤੀ ਜਵਾਨ ਸਰਦੀਆਂ ਵਿੱਚ ਖਾਲੀ ਕਰ ਦਿੰਦੇ ਸਨ। ਭਾਰਤੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਫ਼ਰਵਰੀ 1999 ਦੀ ਲਾਹੌਰ ਯਾਤਰਾ, ਜਿਸ ਵਿੱਚ ਭਾਰਤੀ ਪ੍ਰਧਾਨ ਮੰਤਰੀ ਦੁਆਰਾ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰਨ ਦੀ ਗੱਲ ਕਹੀ ਗਈ ਸੀ, ਤੋਂ ਕੁੱਝ ਮਹੀਨਿਆਂ ਬਾਅਦ ਪਾਕਿਸਤਾਨੀਆਂ ਦੁਆਰਾ ਘੁਸਪੈਠ ਕਰ ਦਿੱਤੀ ਗਈ ਸੀ।

ਪਾਕਿਸਤਾਨੀ ਸੈਨਾ ਦੇ ਪੂਰਵ ਚੀਫ਼ ਆਫ ਜਨਰਲ ਸਟਾਫ਼ ਲੈਫਟੀਨੈਂਟ ਜਨਰਲ ਸ਼ਾਹਿਦ ਅਜ਼ੀਜ਼ ਨੇ ਆਪਣੀ ਕਿਤਾਬ,' ਯੇ ਖਾਮੋਸ਼ੀ ਕਹਾਂ ਤਕ ' ਵਿੱਚ ਕਾਰਗਿਲ ਯੁੱਧ ਬਾਰੇ ਬਹੁਤ ਕੁੱਝ ਦੱਸਿਆ ਹੈ। ਪਾਕਿਸਤਾਨ ਇਸ ਤਰ੍ਹਾਂ ਕਰਕੇ ਕੀ ਪ੍ਰਾਪਤ ਕਰਨਾ ਚਾਹੁੰਦਾ ਸੀ। ਇਸ ਬਾਰੇ ਉਹ ਪਾਕਿਸਤਾਨੀ ਸੈਨਾ ਦੀ ਭੂਮਿਕਾ ਬਾਰੇ ਵਿਸਥਾਰ ਨਾਲ ਦਸਦੇ ਹਨ ਕਿ ਮੁਸ਼ਰਫ ਸਾਹਿਬ ਨੇ ਜੋ ਮਕਸਦ ਐਲਾਨ ਕੀਤਾ ਸੀ, ਉਹ ਇਹ ਸੀ ਕਿ ਕਾਰਗਿਲ ਕਰਨ ਨਾਲ ਸਿਆਚਿਨ ਦੀ ਸਪਲਾਈ ਲਾਈਨ ਕੱਟ ਜਾਵੇਗੀ। ਭਾਰਤ ਦੀ ਸੈਨਾ ਨੂੰ ਸਿਆਚਿਨ ਤੋਂ ਨਿਕਲਣ ਲਈ ਅਸੀਂ ਮਜ਼ਬੂਰ ਕਰ ਦਵਾਂਗੇ, ਜਿਸ ਕਾਰਨ ਉਸ ਉੱਤੇ ਇਨ੍ਹਾਂ ਅੰਤਰਰਾਸ਼ਟਰੀ ਦਬਾਅ ਪਵੇਗਾ ਕਿ ਇਸ ਕਿਸਮ ਦੀ ਜੰਗ ਦੋ ਐਟਮੀ ਰਿਆਸਤਾਂ ਵਿੱਚ ਫੈਲ ਸਕਦੀ ਹੈ। ਇਸ ਦਬਾਅ ਦੇ ਕਾਰਨ ਭਾਰਤ ਕਸ਼ਮੀਰ ਤੋਂ ਆਪਣਾ ਅਧਿਕਾਰ ਹਟਾ ਲਵੇਗਾ ਅਤੇ ਪਾਕਿਸਤਾਨ ਦਾ ਉਸ ਉੱਤੇ ਅਧਿਕਾਰ ਸਾਫ ਹੋ ਜਾਵੇਗਾ ।

ਆਲਮੀ ਮਾਪੇ ਦਿਹਾੜੇ ’ਤੇ ਵਿਸ਼ੇਸ਼ : ‘ਅਸੀਂ ਤੇ ਸਾਡੇ ਮਾਪੇ’

ਕਾਰਗਿਲ ਯੁੱਧ ਸਮੇਂ ਲੈਫਟੀਨੈਂਟ ਜਨਰਲ ਸ਼ਾਹਿਦ ਅਜ਼ੀਜ਼ ਪਾਕਿਸਤਾਨੀ ਖੁਫ਼ੀਆਂ ਏਜੰਸੀ ਆਈ.ਐੱਸ.ਆਈ. ਵਿੱਚ ਉੱਚੇ ਅਹੁਦੇ ਉੱਤੇ ਸੀ। ਉਹ ਦਸਦੇ ਹਨ ਕਿ ਉਨ੍ਹਾਂ ਨੂੰ ਵੀ ਇਸ ਘੁਸਪੈਠ ਬਾਰੇ ਕੋਈ ਜਾਣਕਾਰੀ ਨਹੀਂ ਸੀ। ਉਨ੍ਹਾਂ ਅਨੁਸਾਰ ਭਾਰਤੀ ਚੌਂਕੀਆਂ ’ਤੇ ਕਬਜ਼ਾ ਕਰਨ ਦੀ ਯੋਜਨਾ ਵਿੱਚ ਮੁੱਖ - ਜਨਰਲ ਪਰਵੇਜ਼ ਮੁਸ਼ੱਰਫ, ਚੀਫ਼ ਆਫ ਜਨਰਲ ਸਟਾਫ਼ ਲੈਫਟੀਨੈਂਟ ਮੁਹੰਮਦ ਅਜ਼ੀਜ਼, ਲੈਫਟੀਨੈਂਟ ਜਾਵੇਦ ਹਸਨ ਅਤੇ ਲੈਫਟੀਨੈਂਟ ਜਨਰਲ ਮਹਿਮੂਦ ਅਹਿਮਦ ਸ਼ਾਮਿਲ ਸਨ। ਜ਼ਿਆਦਾਤਰ ਕੋਰ ਕਮਾਂਡਰਾਂ ਨੂੰ ਵੀ ਇਸ ਬਾਰੇ ਸ਼ੁਰੂਆਤੀ ਸਮੇਂ ਕੁੱਝ ਨਹੀਂ ਦੱਸਿਆ ਗਿਆ ਸੀ ।

ਸ਼ਾਹਿਦ ਅਜ਼ੀਜ਼ ਅਨੁਸਾਰ, "ਮੈਂ ਨਹੀਂ ਸਮਝਦਾ ਕਿ ਆਈ.ਐੱਸ.ਆਈ. ਇੱਕ ਅਦਾਰੇ ਦੇ ਤੌਰ ’ਤੇ ਇਸਤੇਮਾਲ ਨਾ ਕੀਤੀ ਗਈ ਹੋਵੇ, ਇਹ ਹੋ ਹੀ ਨਹੀਂ ਸਕਦਾ। ਮੇਰਾ ਅੰਦਾਜ਼ਾ ਹੈ ਕਿ ਗਿਲਗਿਟ ਵਿੱਚ ਇੰਨੀ ਜ਼ਿਆਦਾ ਫ਼ੌਜ ਦੀ ਹਰਕਤ, ਤੋਪਾਂ ਦਾ ਲੈ ਜਾਣਾ, ਹਥਿਆਰਾਂ ਦਾ ਲਾ ਕੇ ਰੱਖਣਾ, ਇੰਨੀ ਜ਼ਿਆਦਾ ਮੂਵਮੈਂਟ ਆਈ. ਐੱਸ.ਆਈ. ਦੀ ਨਜ਼ਰਾਂ ਤੋਂ ਓਹਲੇ ਨਹੀਂ ਰਹਿ ਸਕਦੀ। ਮੈਂ ਤਾਂ ਖ਼ੁਦ ਹੈਰਾਨ ਹਾਂ ਕਿ ਭਾਰਤੀ ਖੁਫ਼ੀਆਂ ਏਜੇਂਸੀ ਦੀ ਇਹ ਬਹੁਤ ਵੱਡੀ ਵਿਫ਼ਲਤਾ ਸੀ ਕਿ ਉਨ੍ਹਾਂ ਨੂੰ ਇਸ ਘੁਸਪੈਠ ਦਾ ਸਮੇਂ ਸਿਰ ਪਤਾ ਨਹੀਂ ਚੱਲ ਸਕਿਆ ਸੀ । "

ਭਾਰਤੀ ਜਵਾਨਾਂ ਦੇ ਲਈ ਸਥਿਤੀ ਬਹੁਤ ਮੁਸ਼ਕਲ ਸੀ। ਘੁਸਪੈਠੀਏ ਉੱਚੀਆਂ ਪਹਾੜੀਆਂ ਉੱਤੇ ਭਾਰੀ ਹਥਿਆਰਾਂ , ਗੋਲਾ ਬਾਰੂਦ ਲੈ ਕੇ ਬੈਠੇ ਸੀ ਅਤੇ ਭਾਰਤੀ ਜਵਾਨਾਂ ਦੇ ਲਈ ਗੋਲੀਆਂ ਦੀ ਬਾਰਸ਼ ਚ ਪਹਾੜਾਂ ਦੀ ਛੋਟੀਆਂ ਉੱਤੇ ਪੁੱਜਣਾ ਬਹੁਤ ਜ਼ਿਆਦਾ ਚੁਣੌਤੀਪੂਰਨ ਸੀ। ਲੜਾਈ ਦਾ ਦਾਇਰਾ ਫੈਲਦਾ ਜਾ ਰਿਹਾ ਸੀ। ਭਾਰਤੀ ਸੈਨਿਕਾਂ ਦੇ ਸ਼ਹੀਦਾਂ ਦੀ ਵੱਧਦੀ ਗਿਣਤੀ ਨੇ ਭਾਰਤ ਸਰਕਾਰ ਨੂੰ ਕੋਈ ਸਖ਼ਤ ਫ਼ੈਸਲਾ ਲੈਣ ਲਈ ਮਜਬੂਰ ਕਰ ਦਿੱਤਾ । 26 ਮਈ ਨੂੰ ਦਿੱਲੀ ਦੀ ਸੁਰੱਖਿਆ ਮਾਮਲਿਆਂ ਦੀ ਕੈਬਿਨੇਟ ਸਮਿਤੀ ਨੇ 30 ਸਾਲ ਵਿੱਚ ਪਹਿਲੀ ਵਾਰ ਪਾਕਿਸਤਾਨ ਦੇ ਇਨ੍ਹਾਂ ਘੁਸਪੈਠੀਆਂ ਦੇ ਵਿਰੁੱਧ ਹਵਾਈ ਹਮਲੇ ਕਰਨ ਦਾ ਫ਼ੈਸਲਾ ਲਿਆ। 27 ਮਈ ਨੂੰ ਭਾਰਤੀ ਵਾਯੂ ਸੈਨਾ ਨੇ ਹਮਲੇ ਲਈ ਉਡਾਣ ਭਰੀ। ਭਾਰਤੀ ਵਾਯੂ ਸੈਨਾ ਨੇ ਪਾਕਿਸਤਾਨ ਦੇ ਵਿਰੁੱਧ ਮਿਗ-27 ਅਤੇ ਮਿਗ-29 ਦਾ ਵੀ ਪ੍ਰਯੋਗ ਕੀਤਾ। ਇਸਦੇ ਬਾਅਦ ਜਿੱਥੇ ਵੀ ਪਾਕਿਸਤਾਨ ਨੇ ਕਬਜ਼ਾ ਕੀਤਾ ਹੋਇਆ ਸੀ, ਉੱਥੇ ਬੰਬ ਸੁੱਟੇ ਗਏ। ਇਸਦੇ ਇਲਾਵਾ ਮਿਗ-29 ਦੀ ਮਦਦ ਨਾਲ ਪਾਕਿਸਤਾਨ ਦੇ ਕਈ ਠਿਕਾਣਿਆਂ ਉੱਤੇ ਆਰ-77 ਮਿਜ਼ਾਈਲ ਨਾਲ ਹਮਲਾ ਕੀਤਾ ਗਿਆ। ਇਸ ਯੁੱਧ ਵਿੱਚ ਬੜੀ ਵੱਡੀ ਸੰਖਿਆ ਵਿੱਚ ਰੋਕੇਟ ਅਤੇ ਬੰਬਾਂ ਦਾ ਪ੍ਰਯੋਗ ਕੀਤਾ ਗਿਆ।

ਪੰਜਾਬ ਵਿੱਚ ਇੱਕ ਸਾਲ ਦੌਰਾਨ 300 ਦਿਨਾਂ ਤੋਂ ਵੱਧ ਧੁੱਪ ਹੈ ਸੁਰਜੀ ਊਰਜਾ ਦਾ ਵਿਸ਼ਾਲ ਸੋਮਾ

ਇਸ ਦੌਰਾਨ ਕਰੀਬ ਦੋ ਲੱਖ ਪੰਜਾਹ ਹਜ਼ਾਰ ਗੋਲੇ ਦਾਗੇ ਗਏ। ਉੱਥੇ ਪੰਜ ਹਜ਼ਾਰ ਬੰਬ ਫਾਇਰ ਕਰਨ ਲਈ ਤਿੰਨ ਸੌ ਤੋਂ ਜ਼ਿਆਦਾ ਮੋਰਟਾਰ, ਤੋਪਾਂ ਅਤੇ ਰੋਕਟਾਂ ਦਾ ਇਸਤੇਮਾਲ ਕੀਤਾ ਗਿਆ। ਯੁੱਧ ਦੇ 17 ਦਿਨਾਂ ਚ ਹਰ ਰੋਜ਼ ਪ੍ਰਤੀ ਮਿੰਟ ਇੱਕ ਰਾਉਂਡ ਫਾਇਰ ਕੀਤਾ ਗਿਆ। ਰੈਡ ਕ੍ਰਾਸ ਦੇ ਅਨੁਸਾਰ ਇਸ ਯੁੱਧ ਦੇ ਕਾਰਨ ਪਾਕਿਸਤਾਨ ਅਧੀਨ ਇਲਾਕਿਆਂ ਵਿੱਚ ਲਗਭਗ ਤੀਹ ਹਜ਼ਾਰ ਲੋਕਾਂ ਨੂੰ ਆਪਣਾ ਘਰ ਛੱਡ ਕੇ ਭੱਜਣਾ ਪਿਆ ਸੀ ਅਤੇ ਭਾਰਤ ਅਧੀਨ ਇਲਾਕਿਆਂ ਵਿੱਚੋਂ ਲਗਭਗ ਵੀਹ ਹਜ਼ਾਰ ਲੋਕਾਂ ਉੱਤੇ ਇਸ ਦਾ ਅਸਰ ਪਿਆ। ਉਨ੍ਹਾਂ ਲੋਕਾਂ ਵਿੱਚੋਂ ਅੱਜ ਵੀ ਕਾਰਗਿਲ ਯੁੱਧ ਨੂੰ ਲੈ ਕੇ ਦਹਿਸ਼ਤ ਸਾਫ ਦੇਖੀ ਜਾ ਸਕਦੀ ਹੈ ।

ਪਾਕਿਸਤਾਨ ਨੇ ਭਾਰਤੀ ਹਵਾਈ ਹਮਲਿਆਂ ਨੂੰ ਬਹੁਤ ਗੰਭੀਰ ਦੱਸਿਆ। ਇਸ ਦੌਰਾਨ ਦੋ ਭਾਰਤੀ ਸੈਨਿਕ ਜਹਾਜ਼ਾਂ ਨੂੰ ਮਾਰ ਸੁੱਟਿਆ ਗਿਆ ! ਪ੍ਰਮਾਣੂ ਹਥਿਆਰਾਂ ਨਾਲ ਲੈਸ ਦੋ ਦੇਸ਼ਾਂ ਵਿਚਕਾਰ ਚਲ ਰਹੀ ਗੋਲੀ ਬਾਰੀ ਨੇ ਅੰਤਰਰਾਸ਼ਟਰੀ ਤਣਾਅ ਵਧਾ ਦਿੱਤਾ ਸੀ । ਭਾਰਤ ਵਿੱਚ ਵੱਧਦੇ ਗੁੱਸੇ ਅਤੇ ਵੱਧਦੇ ਅੰਤਰਰਾਸ਼ਟਰੀ ਦਬਾਅ ਵਿਚਕਾਰ ਪਾਕਿਸਤਾਨੀ ਵਿਦੇਸ਼ ਮੰਤਰੀ ਸਰਤਾਜ ਅਜ਼ੀਜ਼ ਭਾਰਤ ਪੁੱਜੇ। ਦੋਵੇਂ ਦੇਸ਼ ਵਿਗੜਦੀ ਸਥਿਤੀ ਨੂੰ ਸੰਭਾਲਣ ਲਈ ਗੱਲਬਾਤ ਰਾਹੀਂ ਹੱਲ ਲੱਭਣ ਤੇ ਸਹਿਮਤ ਹੋਏ। ਭਾਰਤੀ ਸੈਨਾ ਦੇ ਹਮਲਿਆਂ ਦੇ ਕਾਰਨ ਭਾਰਤ ਦੀ ਸਥਿਤੀ ਮਜ਼ਬੂਤ ਹੋਣੀ ਸ਼ੁਰੂ ਹੋਈ। ਭਾਰਤੀ ਸੈਨਿਕਾਂ ਨੇ ਜ਼ਬਰਦਸਤ ਲੜਾਈ ਦੇ ਬਾਅਦ ਘੁਸਪੈਠੀਆਂ ਨੂੰ ਪਿੱਛੇ ਭੱਜਣ ਲਈ ਮਜਬੂਰ ਕਰ ਦਿੱਤਾ ਅਤੇ ਤੋਲੋਲੋਲਿੰਗ, ਟਾਈਗਰ ਹਿੱਲ ਜਿਹੀ ਮਹੱਤਵਪੂਰਨ ਉਚਾਈਆਂ ਉੱਤੇ ਕਬਜ਼ਾ ਕਰ ਲਿਆ।

ਭਾਰਤੀ ਸੈਨਿਕਾਂ ਦੀ ਵੀਰਤਾ ਅੱਗੇ ਪਾਕਿਸਤਾਨੀ ਘੁਸਪੈਠੀਏ ਪਾਕਿਸਤਾਨੀਆਂ ਨੇ ਜੁਲਾਈ ਦੇ ਸ਼ੁਰੂਆਤੀ ਦਿਨਾਂ ਤੋਂ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਭਾਰਤ ਨੇ ਚੀਨ ਚ ਮੌਜੂਦ ਜਨਰਲ ਪਰਵੇਜ਼ ਮੁਸ਼ਰਫ ਅਤੇ ਲੈਫਟੀਨੈਂਟ ਜਨਰਲ ਅਜ਼ੀਜ਼ ਖਾਨ ਦੀ ਗੱਲਬਾਤ ਦੀ ਕਲਿੱਪ ਨੂੰ ਸਬੂਤ ਦੇ ਤੋਰ ਤੇ ਪੇਸ਼ ਕੀਤਾ, ਜਿਸ ਨਾਲ ਪਾਕਿਸਤਾਨੀ ਸੈਨਾ ਦੀ ਇਸ ਲੜਾਈ ਵਿੱਚ ਸ਼ਾਮਿਲ ਹੋਣ ਦੀ ਅੰਤਰਾਸ਼ਟਰੀ ਪੱਧਰ ਤੇ ਨਿਖੇਦੀ ਕੀਤੀ ਗਈ। ਪਾਕਿਸਤਾਨੀ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਨੂੰ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਤੋਂ ਮਦਦ ਦੀ ਪੂਰੀ ਉਮੀਦ ਸੀ ਪਰ ਏਦਾਂ ਨਾ ਹੋ ਸਕਿਆ । ਆਖਿਰਕਾਰ 26 ਜੁਲਾਈ 1999 ਨੂੰ ਕਾਰਗਿਲ ਯੁੱਧ ਦਾ ਅੰਤ ਹੋਇਆ। ਕਾਰਗਿਲ ਵਿੱਚ ਸ਼ਹੀਦ ਹੋਏ ਜਵਾਨਾਂ ਦੀ ਯਾਦਗਾਰਾਂ, ਉਨ੍ਹਾਂ ਦੇ ਨਾਂ ਤੇ ਪਾਰਕ ਅੱਜ ਦੇਸ਼ ਦੇ ਹਰ ਪਾਸੇ ਬਣਾਈਆਂ ਗਈਆਂ ਹਨ ।

ਸ਼ਹਿਦ ਦੀਆਂ ਮੱਖੀਆਂ ਲਈ ਸੁਖਾਵਾਂ ਨਹੀਂ ਹੁੰਦਾ ਬਰਸਾਤ ਦਾ ਮੌਸਮ

ਪਾਕਿਸਤਾਨ ਵਿੱਚ ਇਸ ਯੁੱਧ ਕਾਰਨ ਰਾਜਨੀਤਿਕ ਅਤੇ ਆਰਥਿਕ ਅਸਥਿਰਤਾ ਵੱਧ ਗਈ ਅਤੇ ਨਵਾਜ਼ ਸ਼ਰੀਫ਼ ਦੀ ਸਰਕਾਰ ਨੂੰ ਹਟਾ ਕੇ ਪਰਵੇਜ਼ ਮੁਸ਼ਰਫ ਰਾਸ਼ਟਰਪਤੀ ਬਣ ਗਏ। ਦੂਜੇ ਪਾਸੇ ਭਾਰਤ ਵਿੱਚ ਇਸ ਯੁੱਧ ਦੌਰਾਨ ਦੇਸ਼ ਪ੍ਰੇਮ ਦਾ ਉਬਾਲ ਦੇਖਣ ਨੂੰ ਮਿਲਿਆ। ਭਾਰਤ ਸਰਕਾਰ ਨੇ ਆਪਣਾ ਰੱਖਿਆ ਬਜਟ ਬਹੁਤ ਵਧਾ ਦਿੱਤਾ।

ਇਸ ਯੁੱਧ ਵਿੱਚ ਸਾਡੇ ਲਗਭਗ 527 ਤੋਂ ਵੱਧ ਵੀਰ ਸੈਨਿਕ ਸ਼ਹੀਦ ਹੋਏ ਅਤੇ 1300 ਤੋਂ ਵੱਧ ਜ਼ਖਮੀ ਹੋਏ ਸਨ । ਸ਼ਹੀਦ ਹੋਣ ਵਾਲੇ ਭਾਰਤੀ ਸੈਨਿਕਾਂ ਚ ਜ਼ਿਆਦਾਤਰ ਤਾਂ ਆਪਣੇ ਜੀਵਨ ਦੇ ਤੀਹ ਸਾਲ ਵੀ ਪੂਰੇ ਨਹੀਂ ਕੀਤੇ ਸਨ। ਭਾਰਤੀ ਸੈਨਾ ਦੇ ਵਿਭਿੰਨ ਰੈਂਕ ਦੇ ਲਗਭਗ 30000 ਅਧਿਕਾਰੀ ਅਤੇ ਜਵਾਨਾਂ ਨੇ ' ਓਪਰੇਸ਼ਨ ਵਿਜੇ ' ਵਿੱਚ ਭਾਗ ਲਿਆ ਸੀ । ਭਾਰਤੀ ਸ਼ਹੀਦਾਂ ਨੇ ਭਾਰਤੀ ਸੈਨਾ ਦੇ ਬਲੀਦਾਨ ਦੀ ਉਸ ਸਰਵਉੱਚ ਪ੍ਰੰਪਰਾ ਦੀ ਪਾਲਣ ਕੀਤੀ, ਜਿਸ ਦੀ ਸੌਂਹ ਹਰ ਸਿਪਾਹੀ ਤਿਰੰਗੇ ਦੇ ਸਾਹਮਣੇ ਖਾਂਦਾ ਹੈ । ਇਨ੍ਹਾਂ ਸ਼ਹੀਦਾਂ ਨੇ ਵੀ ਆਪਣੇ ਪਰਿਵਾਰਾਂ ਨਾਲ ਘਰ ਵਾਪਸ ਪਰਤਨ ਦਾ ਵਾਅਦਾ ਕੀਤਾ ਸੀ , ਜੋ ਉਨ੍ਹਾਂ ਨੇ ਨਿਭਾਇਆ ਵੀ ਪਰ ਉਨ੍ਹਾਂ ਦੇ ਆਉਣ ਦਾ ਤਰੀਕਾ ਵੱਖਰਾ ਸੀ। ਉਹ ਘਰਾਂ ਨੂੰ ਪਰਤੇ ਤਾਂ ਪਰ ਲੱਕੜੀ ਦੇ ਤਬੁੱਤਾਂ ਵਿੱਚ , ਉਸ ਤਿਰੰਗੇ ਚ ਲਿਪਟੇ ਹੋਏ ਜਿਸਦੀ ਰੱਖਿਆ ਦੀ ਸੌਂਹ ਉਨ੍ਹਾਂ ਨੇ ਚੁੱਕੀ ਸੀ। ਜਿਸ ਰਾਸ਼ਟਰੀ ਝੰਡੇ ਦੇ ਅੱਗੇ ਕਦੇ ਉਨ੍ਹਾਂ ਦਾ ਮੱਥਾ ਸਨਮਾਨ ਨਾਲ ਝੁਕਦਾ ਸੀ, ਓਹੀ ਤਿਰੰਗਾ ਮਾਤਭੂਮੀ ਦੇ ਇਨ੍ਹਾਂ ਬਲੀਦਾਨੀ ਜਾਬਾਜ਼ਾਂ ਨਾਲ ਲਿਪਟਕੇ ਉਨ੍ਹਾਂ ਦੀ ਗੌਰਵ ਦੀ ਅਮਰ ਕਹਾਣੀ ਦਾ ਬਖਾਨ ਕਰ ਰਿਹਾ ਸੀ ।

ਵਿਨੋਦ ਕੁਮਾਰ ਖੰਨਾ
(6239600623)


rajwinder kaur

Content Editor rajwinder kaur