ਕਾਰਗਿਲ ਵਿਜੇ ਦਿਵਸ: ਹੁਸ਼ਿਆਰਪੁਰ ਦੇ 13 ਜਵਾਨਾਂ ਨੇ ਦੇਸ਼ ਖਾਤਿਰ ਦਿੱਤੀਆਂ ਸਨ ਕੁਰਬਾਨੀਆਂ

Friday, Jul 26, 2019 - 06:44 PM (IST)

ਕਾਰਗਿਲ ਵਿਜੇ ਦਿਵਸ: ਹੁਸ਼ਿਆਰਪੁਰ ਦੇ 13 ਜਵਾਨਾਂ ਨੇ ਦੇਸ਼ ਖਾਤਿਰ ਦਿੱਤੀਆਂ ਸਨ ਕੁਰਬਾਨੀਆਂ

ਹੁਸ਼ਿਆਰਪੁਰ (ਅਮਰਿੰਦਰ)— ਅੱਜ ਕਾਰਗਿਲ ਵਿਜੇ ਦਿਵਸ ਹੈ, ਇਹ ਅਜਿਹਾ ਦਿਨ ਹੈ ਜਿਸ ਲਈ ਦੇਸ਼ ਦਾ ਹਰ ਨਾਗਰਿਕ ਭਾਰਤੀ ਹੋਣ 'ਤੇ ਮਾਣ ਮਹਿਸੂਸ ਕਰਦਾ ਹੈ। 3 ਮਈ 1999 ਨੂੰ ਸ਼ੁਰੂ ਹੋਣ ਵਾਲਾ ਕਾਰਗਿਲ ਯੁੱਧ ਅੱਜ ਦੇ ਹੀ ਦਿਨ 26 ਜੁਲਾਈ 1999 ਨੂੰ ਸੰਪੰਨ ਹੋਇਆ ਸੀ। 1999 ਦੇ ਕਾਰਗਿਲ ਯੁੱਧ ਨੂੰ ਅੱਜ 20 ਸਾਲ ਗੁਜ਼ਰ ਚੁੱਕੇ ਹਨ। 77 ਦਿਨਾਂ ਤੱਕ ਚੱਲਣ ਵਾਲੇ ਕਾਰਗਿਲ ਯੁੱਧ 'ਚ ਜਿੱਥੇ ਦੇਸ਼ ਦੇ ਕੁੱਲ 527 ਜਵਾਨਾਂ 'ਚ ਹੁਸ਼ਿਆਰਪੁਰ ਜ਼ਿਲੇ ਦੇ 13 ਸੈਨਿਕਾਂ ਨੇ ਇਸ ਜੰਗ 'ਚ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਕਰਦੇ ਹੋਏ ਆਪਣੇ ਜਾਨ ਦੀਆਂ ਬੇਮਿਸਾਲ ਕੁਰਬਾਨੀਆਂ ਦਿੱਤੀਆਂ ਸਨ। ਇਨ੍ਹਾਂ 13 ਜਵਾਨਾਂ ਨੇ ਆਪਣਾ ਜੀਵਨ ਦੇਸ਼ ਵਾਸੀਆਂ ਦੇ ਸੁਨਹਿਰੇ ਭਵਿੱਖ ਲਈ ਕੁਰਬਾਨ ਕਰ ਦਿੱਤਾ ਸੀ। ਕਾਰਗਿਲ ਵਿਜੇ ਦਿਵਸ ਦਾ ਆਯੋਜਨ 26 ਜੁਲਾਈ ਨੂੰ ਜ਼ਿਲਾ ਰੱਖਿਆ ਸੇਵਾਵਾਂ ਕਲਿਆਣ ਦਫਤਰ ਕੰਪਲੈਕਸ 'ਚ ਸਥਾਪਤ ਵਾਰ ਮੈਮੋਰੀਅਲ ਵਿਖੇ ਸਵੇਰੇ 11 ਵਜੇ ਕੀਤਾ ਜਾ ਰਿਹਾ ਹੈ।

ਹੁਸ਼ਿਆਰਪੁਰ ਦੇ ਸ਼ਹੀਦ ਜਵਾਨਾਂ ਦੀ ਸੂਚੀ : ਕਾਰਗਿਲ ਦੇ ਯੁੱਧ ਦੌਰਾਨ ਹੁਸ਼ਿਆਰਪੁਰ ਜ਼ਿਲੇ ਨਾਲ ਸਬੰਧ ਤ ਸੈਨਿਕਾਂ 'ਚ ਜੋਗਿੰਦਰ ਸਿੰਘ ਵਾਸੀ ਮਿਆਣੀ, ਦੇਸ ਰਾਜ ਸਿੰਘ ਵਾਸੀ ਹੁਸ਼ਿਆਰਪਰ, ਕਰਮ ਸਿੰਘ ਵਾਸੀ ਪਿੰਡ ਛੰਨਾ ਰਾਏ ਈਸਾ ਖਾਂ, ਬਲਦੇਵ ਰਾਜ ਵਾਸੀ ਬੀਣੇਵਾਲ, ਰਾਜਿੰਦਰ ਸਿੰਘ ਵਾਸੀ ਪਿੰਡ ਗੋਰਾਇਆ, ਬਲਵਿੰਦਰ ਸਿੰਘ ਵਾਸੀ ਪਿੰਡ ਪਿੱਪਲਾਂਵਾਲਾ, ਕ੍ਰਿਸ਼ਨ ਮੋਹਨ ਸਿੰਘ ਵਾਸੀ ਡੰਡੋਹ, ਰਣਜੀਤ ਸਿੰਘ ਵਾਸੀ ਸਲੇਮਪੁਰ, ਪਵਨ ਕੁਮਾਰ ਵਾਸੀ ਪਿੰਡ ਭੰਬੋਤਾਰ, ਪਵਨ ਸਿੰਘ ਵਾਸੀ ਪਿੰਡ ਨੰਗਲ ਬਿਹਾਲਾ, ਵਿਜੇ ਸਿੰਘ ਵਾਸੀ ਪਿੰਡ ਕੋਈ, ਰਾਜੇਸ਼ ਕੁਮਾਰ ਵਾਸੀ ਪਿੰਡ ਦੇਪੁਰ, ਤੇ ਸੁਖਜਿੰਦਰ ਸਿੰਘ ਵਾਸੀ ਪਿੰਡ ਦੌਲਤਪੁਰ ਗਿੱਲਾਂ ਨੇ ਸ਼ਹਾਦਤ ਦਿੱਤੀ ਸੀ।


author

shivani attri

Content Editor

Related News