ਕਰਨਬੀਰ ਸਿੰਘ ਰੰਧਾਵਾ ਬਣੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ

Wednesday, Jul 12, 2023 - 03:08 AM (IST)

ਕਰਨਬੀਰ ਸਿੰਘ ਰੰਧਾਵਾ ਬਣੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ

ਬਟਾਲਾ/ਚੰਡੀਗੜ੍ਹ (ਬੇਰੀ) : ਪੰਜਾਬ ਯੂਨੀਵਰਸਿਟੀ ਸਟੂਡੈਂਟ ਕਾਊਂਸਲ ਦੇ ਸਾਬਕਾ ਜੁਆਇੰਟ ਸਕੱਤਰ ਅਤੇ ਪਿੰਡ ਸਰੂਪਵਾਲੀ ਦੇ ਵਸਨੀਕ ਕਰਨਬੀਰ ਸਿੰਘ ਰੰਧਾਵਾ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਚੁਣੇ ਗਏ ਹਨ। ਪੰਜਾਬ 'ਚ ਹੋਈਆਂ ਚੋਣਾਂ ਵਿੱਚ ਕਰਨਬੀਰ ਰੰਧਾਵਾ ਨੂੰ ਕੁਲ 16000 ਵੋਟਾਂ ਪੋਲ ਹੋਈਆਂ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਰਨਬੀਰ ਪੰਜਾਬ ਯੂਨੀਵਰਸਿਟੀ ਸਟੂਡੈਂਟ ਕਾਊਂਸਲ ਦੇ ਜੁਆਇੰਟ ਸਕੱਤਰ ਵੀ ਰਹਿ ਚੁੱਕੇ ਹਨ।

ਇਹ ਵੀ ਪੜ੍ਹੋ : ਤਾਜਪੁਰ ਰੋਡ ਨਾਲ ਲੱਗਦੇ ਇਲਾਕੇ ’ਚ ਸਭ ਤੋਂ ਵੱਧ ਕਹਿਰ ਢਾਹ ਰਿਹੈ ਬੁੱਢਾ ਨਾਲਾ, ਹੜ੍ਹ ਵਰਗੇ ਬਣੇ ਹਾਲਾਤ

ਇਸ ਦੇ ਨਾਲ ਹੀ ਪੰਜਾਬ ਯੂਥ ਕਾਂਗਰਸ ਦੇ ਸਪੋਕਸਮੈਨ ਅਤੇ ਕਲਚਰਲ ਸੈੱਲ ਦੇ ਚੇਅਰਮੈਨ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ। ਜਨਰਲ ਸਕੱਤਰ ਬਣਨ ਤੋਂ ਬਾਅਦ ਕਰਨਬੀਰ ਰੰਧਾਵਾ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਆਪਣੀ ਜਿੱਤ ਲਈ ਪੰਜਾਬ ਦੇ ਨੌਜਵਾਨਾਂ, ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਪੰਜਾਬ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਸਿੰਘ ਦਾ ਸ਼ੁਕਰਾਨਾ ਕੀਤਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News