ਕਰਨ ਔਜਲਾ ਵਲੋਂ ਸਿੱਧੂ ਮੂਸੇ ਵਾਲਾ ਦੇ ਸਮਰਥਨ ''ਚ ਪਾਈ ਪੋਸਟ ਦਾ ਜਾਣੋ ਅਸਲ ਸੱਚ
Thursday, Dec 23, 2021 - 11:03 AM (IST)
ਜਲੰਧਰ (ਬਿਊਰੋ) : ਇਨ੍ਹੀਂ ਦਿਨੀਂ ਪੰਜਾਬ 'ਚ ਵੋਟਾਂ ਦੀਆਂ ਤਿਆਰੀਆਂ ਜੋਰਾਂ 'ਤੇ ਚੱਲ ਰਹੀਆਂ ਹਨ। ਵੱਖ-ਵੱਖ ਪਾਰਟੀਆਂ ਵਲੋਂ ਆਪਣੇ ਉਮੀਦਵਾਰ ਐਲਾਨੇ ਜਾ ਰਹੇ ਹਨ। ਇਸ ਵਾਰ ਪੰਜਾਬੀ ਕਲਾਕਾਰਾਂ ਨੂੰ ਵਧ ਚੜ੍ਹ ਕੇ ਪਾਰਟੀਆਂ 'ਚ ਸ਼ਾਮਲ ਕੀਤਾ ਜਾ ਰਿਹਾ ਹੈ। ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਕੁਝ ਮਹੀਨੇ ਪਹਿਲਾਂ ਹੀ ਪੰਜਾਬ ਦੇ ਪ੍ਰਸਿੱਧ ਗਾਇਕ ਸਿੱਧੂ ਮੂਸੇ ਵਾਲਾ 'ਕਾਂਗਰਸ' 'ਚ ਸ਼ਾਮਲ ਹੋਇਆ ਹੈ। ਇਸ ਤਰ੍ਹਾਂ ਸਿੱਧੂ ਮੂਸੇ ਵਾਲਾ ਨੇ 'ਕਾਂਗਰਸ' 'ਚ ਸ਼ਾਮਲ ਹੋ ਕੇ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਕੀਤੀ ਹੈ। ਸਿੱਧੂ ਮੂਸੇ ਵਾਲਾ ਦੇ ਕਾਂਗਰਸ 'ਚ ਸ਼ਾਮਲ ਹੋਣ 'ਤੇ ਜਿੱਥੇ ਕੁਝ ਲੋਕ ਖ਼ੁਸ਼ ਹਨ, ਉਥੇ ਹੀ ਕਈ ਲੋਕ ਹੈਰਾਨ ਵੀ ਸਨ। ਇੱਥੋਂ ਤੱਕ ਕਿ ਸਿੱਧੂ ਦੇ ਕੁਝ ਪ੍ਰਸ਼ੰਸਕਾਂ ਨੇ ਉਸ ਦੇ ਖ਼ਿਲਾਫ਼ ਜਾ ਕੇ ਉਸ ਦੇ ਇਸ ਕਦਮ ਦੀ ਆਲੋਚਨਾ ਵੀ ਕੀਤੀ।
ਸਨੈਪਚੈਟ ਸਟੋਰੀ ਨੇ ਲੋਕਾਂ ਨੂੰ ਪਾਇਆ ਭੰਬਲਭੂਸੇ 'ਚ
ਪੰਜਾਬੀ ਇੰਡਸਟਰੀ ਨੇ ਵੀ ਇਸ ਸਥਿਤੀ 'ਤੇ ਪ੍ਰਤੀਕਿਰਿਆ ਦੇਣੀ ਸ਼ੁਰੂ ਕਰ ਦਿੱਤੀ ਸੀ। ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਸਿੱਧੂ ਮੂਸੇ ਵਾਲਾ ਦੇ ਸਮਰਥਨ 'ਚ ਸਾਹਮਣੇ ਆਇਆ ਸੀ ਪਰ ਜਿਸ ਚੀਜ਼ ਨੇ ਹਰ ਕਿਸੇ ਦੇ ਦਿਮਾਗ ਨੂੰ ਹਿਲਾ ਦਿੱਤਾ ਉਹ ਹੈ ਕਰਨ ਔਜਲਾ ਦੁਆਰਾ ਇੱਕ ਸਨੈਪਚੈਟ ਸਟੋਰੀ ਦਾ ਇੱਕ ਸਕ੍ਰੀਨਸ਼ੌਟ। ਸਨੈਪਚੈਟ ਦੀ ਸਟੋਰੀ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਕਰਨ ਔਜਲਾ ਸਿੱਧੂ ਮੂਸੇ ਵਾਲਾ ਦੇ ਕਾਂਗਰਸ 'ਚ ਜਾਣ ਦਾ ਸਮਰਥਨ ਕਰ ਰਿਹਾ ਹੈ ਪਰ ਇਹ ਪੂਰੀ ਤਰ੍ਹਾਂ ਸਾਫ਼ ਨਹੀਂ ਹੈ ਕਿ ਕਰਨ ਔਜਲਾ ਨੇ ਇਹ ਸਨੈਪਚੈਟ ਸਿੱਧੂ ਦੇ ਸਮਰਥਨ 'ਚ ਹੀ ਪਾਈ ਹੈ। ਹਾਲਾਂਕਿ ਇਹ ਵੀ ਆਖਿਆ ਜਾ ਰਿਹਾ ਹੈ ਕਿ ਕਰਨ ਔਜਲਾ ਨੇ ਇਹ ਪੋਸਟ ਸਿੱਧੂ ਦੇ ਹੱਕ 'ਚ ਨਹੀਂ ਪਾਈ ਹੈ। ਸਿਰਫ਼ ਕੁਝ ਲੋਕਾਂ ਨੂੰ ਅਜਿਹਾ ਲੱਗ ਰਿਹਾ ਹੈ ਕਿ ਕਰਨ ਔਜਲਾ ਨੇ ਇਹ ਪੋਸਟ ਸਿੱਧੂ ਦੇ ਹੱਕ 'ਚ ਪਾਈ ਹੈ, ਜਦੋਂ ਕਿ ਅਜਿਹਾ ਨਹੀਂ ਹੈ।
ਵਾਇਰਲ ਹੋਈ ਇਹ ਸਨੈਪਚੈਟ ਸਟੋਰੀ
ਦੱਸ ਦਈਏ ਕਿ ਕਰਨ ਔਜਲਾ ਦੇ ਨਾਂ 'ਤੇ ਪਾਈ ਗਈ ਸਨੈਪਚੈਟ 'ਚ ਲਿਖਿਆ ਗਿਆ ਸੀ, ''ਨਫ਼ਰਤ ਦਾ ਤਾਂ ਵਜੂਦ ਹੀ ਆ, ਉਹਨੂੰ ਮਿਲਦੀ ਜੋ ਕੁਝ ਕਰਨ ਦਾ ਠਾਣ ਕੇ ਆਇਆ, ਨਫ਼ਰਤੀ ਲੋਕਾਂ ਦੀ ਕੀ ਗੱਲ ਕਰਦਾ, ਮੈਂ ਇਨ੍ਹਾਂ ਨੂੰ ਕੋਲੋਂ ਜਾਣ ਕੇ ਆਇਆ।''
ਕਰਨ ਔਜਲਾ ਵਲੋਂ ਕੋਈ ਸਨੈਪਚੈਟ ਨਹੀਂ ਕੀਤੀ ਗਈ ਸਾਂਝੀ
ਸਿੱਧੂ ਮੂਸੇ ਵਾਲਾ ਅਤੇ ਕਰਨ ਔਜਲਾ ਕੱਟੜ ਵਿਰੋਧੀ ਹਨ। ਦੋਵੇਂ ਸਿਤਾਰੇ ਕਈ ਵਾਰ ਵਿਵਾਦਾਂ 'ਚ ਘਿਰ ਚੁੱਕੇ ਹਨ। ਸਿੱਧੂ ਮੂਸੇ ਵਾਲਾ ਦੇ ਸਮਰਥਨ 'ਚ ਕਰਨ ਔਜਲਾ ਸਾਹਮਣੇ ਆਉਣ ਦੀ ਖ਼ਬਰ ਆਸਾਨੀ ਨਾਲ ਕਿਸੇ ਦਾ ਵੀ ਮਨ ਹਿਲਾ ਦੇਵੇਗੀ। ਇਹ ਇੱਕ ਸੱਚਮੁੱਚ ਸਕਾਰਾਤਮਕ ਸਟੋਰੀ ਸੀ ਪਰ ਬਦਕਿਸਮਤੀ ਨਾਲ ਸਾਰੇ ਮੀਡੀਆ 'ਚ ਘੁੰਮ ਰਿਹਾ ਸਕ੍ਰੀਨਸ਼ਾਟ ਅਸਲ 'ਚ ਜਾਅਲੀ (ਨਕਲੀ) ਹੈ।
ਕਰਨ ਔਜਲਾ ਦੀ ਟੀਮ ਨੇ ਦੱਸਿਆ ਪੂਰਾ ਸੱਚ
ਇਸ ਗੱਲ ਦੀ ਪੁਸ਼ਟੀ ਕਰਨ ਔਜਲਾ ਦੀ ਟੀਮ ਨੇ ਇੱਕ ਨਿਊਜ਼ ਏਜੰਸੀ ਨੂੰ ਵਿਸ਼ੇਸ਼ ਗੱਲਬਾਤ ਦੌਰਾਨ ਕੀਤੀ। ਕਰਨ ਔਜਲਾ ਨੇ ਅਜਿਹੀ ਕੋਈ Snapchat ਸਟੋਰੀ ਪੋਸਟ ਨਹੀਂ ਕੀਤੀ। ਅੱਜ ਦੀ ਦੁਨੀਆਂ 'ਚ ਜਨਤਾ ਨੂੰ ਧੋਖਾ ਦੇਣਾ ਬਹੁਤ ਆਸਾਨ ਹੋ ਗਿਆ ਹੈ। ਸਾਨੂੰ ਇੰਟਰਨੈੱਟ 'ਤੇ ਕਿਸੇ ਵੀ ਚੀਜ਼ 'ਤੇ ਵਿਸ਼ਵਾਸ ਕਰਨ ਤੋਂ ਪਹਿਲਾਂ ਨਿਸ਼ਚਤ ਤੌਰ 'ਤੇ ਕ੍ਰਾਸ-ਵੈਰੀਫਾਈ ਕਰਨਾ ਚਾਹੀਦਾ ਹੈ, ਬਸ਼ਰਤੇ ਕਿ ਅੱਜ ਦੇ ਸੰਸਾਰ 'ਚ ਕਿਸੇ ਵੀ ਚੀਜ਼ ਨੂੰ ਫਰਜ਼ੀ ਕੀਤਾ ਜਾ ਸਕਦਾ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਪ੍ਰਤੀਕਿਰਿਆ, ਕੁਮੈਂਟ ਕਰਕੇ ਜ਼ਰੂਰ ਦੱਸੋ।