ਕਪੂਰਥਲਾ-ਸੁਭਾਨਪੁਰ ਸੜਕ ਨੂੰ ਚੌੜ੍ਹੀ ਕਰਨ ਦਾ ਕੰਮ ਸ਼ੁਰੂ

04/07/2018 1:31:36 PM

ਕਪੂਰਥਲਾ (ਮੱਲ੍ਹੀ)— ਹਲਕਾ ਵਿਧਾਇਕ ਕਪੂਰਥਲਾ ਰਾਣਾ ਗੁਰਜੀਤ ਸਿੰਘ ਦੇ ਯਤਨਾਂ ਸਦਕਾ ਕਪੂਰਥਲਾ-ਸੁਭਾਨਪੁਰ ਸੜਕ ਨੂੰ ਚੌੜੀ ਕਰਨ ਦਾ ਕੰਮ ਸ਼ੁੱਕਰਵਾਰ ਸ਼ੁਰੂ ਹੋ ਗਿਆ। ਕਾਫੀ ਦੇਰ ਤੋਂ ਲਟਕੇ ਹੋਏ ਇਸ ਕੰਮ ਦੀ ਸ਼ੁਰੂਆਤ ਰਾਣਾ ਗੁਰਜੀਤ ਸਿੰਘ ਦੇ ਨਿੱਜੀ ਸਹਾਇਕ ਮਨਜੀਤ ਸਿੰਘ ਨਿੱਝਰ ਨੇ ਕੀਤੀ। 
ਇਸ ਮੌਕੇ ਨਿੱਝਰ ਨੇ ਦੱਸਿਆ ਕਿ ਬੱਸ ਸਟੈਂਡ ਕਪੂਰਥਲਾ ਤੋਂ ਸੁਭਾਨਪੁਰ ਤਕ ਬਣਨ ਵਾਲੀ ਇਸ ਸੜਕ 'ਤੇ ਕਰੀਬ 15.50 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ ਅਤੇ ਇਸ ਨੂੰ 10 ਫੁੱਟ ਚੌੜਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਕੰਮ ਲਈ ਫੰਡ ਜਾਰੀ ਹੋ ਚੁੱਕੇ ਹਨ ਅਤੇ ਕਪੂਰਥਲਾ ਸ਼ਹਿਰ 'ਚ ਇਸ ਸੜਕ ਦਾ ਕੰਮ ਦੋ-ਤਿੰਨ ਦਿਨਾਂ 'ਚ ਪੂਰਾ ਹੋ ਜਾਵੇਗਾ, ਜਦਕਿ ਸਮੁੱਚੀ ਸੜਕ ਦਾ ਕੰਮ ਬਰਸਾਤਾਂ ਤੋਂ ਪਹਿਲਾਂ-ਪਹਿਲਾਂ ਮੁਕੰਮਲ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਇਲਾਕੇ ਦੇ ਲੋਕਾਂ ਦੀ ਚਿਰੋਕਣੀ ਮੰਗ ਸੀ ਕਿਉਂਕਿ ਸੜਕ ਦੀ ਹਾਲਤ ਖ਼ਰਾਬ ਹੋਣ ਕਾਰਨ ਉਨ੍ਹਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਮੌਕੇ ਐਕਸੀਅਨ ਪੀ. ਡਬਲਿਊ. ਡੀ. ਸ. ਟਹਿਲ ਸਿੰਘ, ਮਨੋਜ ਭਸੀਨ, ਸ਼੍ਰੀ ਤਰਸੇਮ, ਸ਼੍ਰੀ ਦੀਪਕ ਸਲਵਾਨ ਅਤੇ ਹੋਰ ਹਾਜ਼ਰ ਸਨ।


Related News