ਜੰਮੂ-ਕਸ਼ਮੀਰ ਨਾਲ ਸਬੰਧਤ 3 ਨਸ਼ਾ ਤਸਕਰ ਕਰੀਬ 15 ਕਰੋੜ ਦੀ ਹੈਰੋਇਨ ਸਣੇ ਗ੍ਰਿਫ਼ਤਾਰ
Wednesday, Jan 20, 2021 - 05:06 PM (IST)
ਕਪੂਰਥਲਾ (ਵਿਪਨ)- ਕਪੂਰਥਲਾ ਪੁਲਸ ਵੱਲੋਂ ਅਹਿਮ ਪ੍ਰਾਪਤੀ ਕਰਦਿਆਂ ਅੰਤਰਰਾਸ਼ਟਰੀ ਨਸ਼ਾ ਤਸਕਰੀ ਗਿਰੋਹ ਦੇ 3 ਮੈਂਬਰਾਂ ਨੂੰ ਕਾਬੂ ਕਰਕੇ 3.5 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਅੱਜ ਇਕ ਪ੍ਰੈਸ ਕਾਨਫਰੰਸ ਦੌਰਾਨ ਸ੍ਰੀਮਤੀ ਕੰਵਰਦੀਪ ਕੌਰ ਆਈ. ਪੀ. ਐੱਸ , ਸੀਨੀਅਰ ਪੁਲਸ ਕਪਤਾਨ ਕਪੂਰਥਲਾ ਨੇ ਕਿਹਾ ਕਿ ਸਰਵਣ ਸਿੰਘ ਬੱਲ ਉਪ ਪੁਲਸ ਕਪਤਾਨ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਦੀ ਅਗਵਾਈ ਹੇਠ ਐੱਸ.ਆਈ. ਜਸਬੀਰ ਸਿੰਘ ਮੁੱਖ ਅਫਸਰ ਥਾਣਾ ਤਲਵੰਡੀ ਚੌਧਰੀਆਂ ਦੀ ਹਦਾਇਤ ਉਪਰ ਥਾਣਾ ਤਲਵੰਡੀ ਚੌਧਰੀਆਂ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਦੀ ਪੁਲਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ ਜਦੋਂ ਪੁਲਸ ਪਾਰਟੀ ਨੇ ਸਪੈਸ਼ਲ ਨਾਕਾਬੰਦੀ ਦੌਰਾਨ ਟੀ- ਪੁਆਇੰਟ ਨਵੀਂ ਤਹਿਸੀਲ ਕੰਪਲੈਕਸ ਤਲਵੰਡੀ ਚੌਧਰੀਆਂ ਵਿਖੇ ਟਰੱਕ ਨੂੰ ਰੋਕਿਆ। ਇਸ ਦੌਰਾਨ ਟਰੱਕ ਵਿੱਚੋਂ ਇਕ ਨੌਜਵਾਨ ਉਤਰ ਕੇ ਭੱਜਣ ਲੱਗਾ, ਜਿਸ ਨੂੰ ਪੁਲਸ ਪਾਰਟੀ ਨੇ ਸਮੇਤ ਟਰੱਕ ਵਿੱਚ ਬੈਠੇ ਦੋ ਹੋਰ ਵਿਅਕਤੀਆਂ ਸਮੇਤ ਕਾਬੂ ਕੀਤਾ।
ਇਹ ਵੀ ਪੜ੍ਹੋ : ਸ਼ਰਮਸਾਰ: ਮੋਗਾ ’ਚ 2 ਬੱਚਿਆਂ ਦੇ ਪਿਓ ਵੱਲੋਂ ਤੀਜੀ ਜਮਾਤ ’ਚ ਪੜ੍ਹਦੀ ਬੱਚੀ ਨਾਲ ਜਬਰ-ਜ਼ਿਨਾਹ
ਉਨ੍ਹਾਂ ਦੇ ਨਾਮ ਪੁੱਛਣ ' ਤੇ ਸਲਮਾਨ ਸੇਖ ਪੁੱਤਰ ਅਬਦੁਲ ਰਸੀਦ ਸ਼ੇਖ ਵਾਸੀ ਸੀਲੂ ਤਹਿਸੀਲ ਸੋਪੋਰ ਜਿਲ੍ਹਾ ਬਾਰਮੂਲਾ ਜੰਮੂ-ਕਸ਼ਮੀਰ, ਸ਼ਾਹਬਾਜ ਸ਼ਾਹ ਪੁੱਤਰ ਮੁਹੰਮਦ ਆਸ਼ਫ ਸ਼ਾਹ ਵਾਸੀ ਪਿੰਡ ਸ਼ੀਲੂ , ਤਹਿਸੀਲ ਅਤੇ ਥਾਣਾ ਸੋਪੋਰ, ਜ਼ਿਲ੍ਹਾ ਬਾਰਾਮੂਲਾ ਅਤੇ ਮੁਹੰਮਦ ਮਕਬੂਲ ਪੁੱਤਰ ਪੀਰ ਮਕਬੂਲ ਵਾਸੀ ਹੰਦਵਾੜਾ ਪਿਰਮਾਲਾ ਥਾਣਾ ਹੰਦਵਾੜਾ ਜ਼ਿਲ੍ਹਾ ਕੁਪਵਾੜਾ ( ਜੰਮੂ - ਕਸ਼ਮੀਰ ) ਦੱਸਿਆ।
ਪੁਲਸ ਵੱਲੋਂ ਤਿੰਨਾਂ ਵਿਅਕਤੀਆਂ ਦੀ ਤਲਾਸ਼ੀ ਕਰਨ ' ਤੇ 3 ਕਿਲੋ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ , ਜਿਸ ਉਤੇ ਮੁਕੱਦਮਾ ਨੰਬਰ 09 ਮਿਤੀ 19-01-2021 ਅ / ਧ 21 - c , 29 / 61 / 85 ਐੱਨ. ਡੀ. ਪੀ. ਐੱਸ. ਐਕਟ ਥਾਣਾ ਤਲਵੰਡੀ ਚੌਧਰੀਆਂ ਵਿਖੇ ਦਰਜ ਕੀਤਾ ਗਿਆ ਹੈ। ਉਕਤ ਤਿੰਨਾਂ ਦੋਸ਼ੀਆਂ ਨੂੰ ਸਮੇਤ ਟਰੱਕ ਨੰਬਰ JK 05 D 5194 ( ਜਿਸਦਾ ਮਾਲਕ ਪੀਰ ਜਲਾਲੂਦੀਨ ਮਕਬੂਲ ਹੈ ) ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਮੁੱਢਲੀ ਤਫਤੀਸ਼ ਤੋਂ ਪਤਾ ਲੱਗਿਆ ਹੈ ਕਿ ਇਹ ਗਿਰੋਹ ਦੁਬਈ ਤੋਂ ਚਲਾਇਆ ਜਾ ਰਿਹਾ ਸੀ । ਇਸ ਸਬੰਧੀ ਪੁਲਸ ਨੂੰ ਹੋਰ ਵੀ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਪਿਓ ਦੀ ਜਾਨ ਬਚਾਉਣ ਲਈ ਇਕਲੌਤੀ ਧੀ ਨੇ ਦਾਅ ’ਤੇ ਲਾਈ ਆਪਣੀ ਜਾਨ, ਹਰ ਕੋਈ ਕਰ ਰਿਹੈ ਤਾਰੀਫ਼