ਹਾਈ ਸਕਿਓਰਿਟੀ ਜੇਲ 'ਚ ਮੋਬਾਇਲ ਫੋਨਾਂ ਦਾ ਪੁੱਜਣਾ ਖੜ੍ਹੇ ਕਰਦਾ ਹੈ ਕਈ ਸਵਾਲ

01/10/2020 11:38:50 AM

ਕਪੂਰਥਲਾ (ਭੂਸ਼ਣ) - ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ ਵਿਖੇ ਵੱਡੀ ਗਿਣਤੀ 'ਚ ਸੀ.ਆਰ.ਪੀ.ਐੱਫ ਅਤੇ ਪੁਲਸ ਟੀਮਾਂ ਦੀਆਂ ਨਿਯੁਕਤੀਆਂ ਕੀਤੀਆਂ ਹੋਈਆਂ ਹਨ। ਇਨ੍ਹਾਂ ਨਿਯੁਕਤੀਆਂ ਦੇ ਬਾਵਜੂਦ ਵੀ ਜੇਲ ਕੰਪਲੈਕਸ ਦੇ ਅੰਦਰ ਲਗਾਤਾਰ ਹੋ ਰਹੀ ਮੋਬਾਇਲ ਫੋਨਾਂ ਦੀ ਬਰਾਮਦਗੀ ਨੇ ਪ੍ਰਸ਼ਾਸਨ ਦੀ ਚਿੰਤਾ ਵੱਧਾ ਦਿੱਤੀ ਹੈ। ਇੰਨੇ ਵੱਡੇ ਪੱਧਰ 'ਤੇ ਕੀਤੀ ਜਾ ਰਹੀ ਚੈਕਿੰਗ ਦੇ ਬਾਵਜੂਦ ਜੇਲ ਕੰਪਲੈਕਸ ਦੇ ਅੰਦਰ ਮੋਬਾਇਲ ਫੋਨਾਂ ਦਾ ਪੁੱਜਣਾ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ। ਜ਼ਿਕਰਯੋਗ ਹੈ ਕਿ ਨਵੇਂ ਸਾਲ ਦੀ ਸ਼ੁਰੂਆਤ ਮੌਕੇ ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ 'ਚ ਸਖਤ ਚੈਕਿੰਗ ਕੀਤੀ ਗਈ ਸੀ, ਜਿਸ ਦੌਰਾਨ ਜੇਲ 'ਚੋਂ 7 ਮੋਬਾਇਲ ਫੋਨ ਅਤੇ ਸਿਮ ਬਰਾਮਦ ਹੋਏ ਸਨ। ਉਕਤ ਫੋਨਾਂ ਨੂੰ ਕਬਜ਼ੇ 'ਚ ਲੈ ਕੇ ਥਾਣਾ ਕੋਲਵਾਲੀ ਦੀ ਪੁਲਸ ਨੇ 6 ਹਵਾਲਾਤੀਆਂ ਅਤੇ ਕੈਦੀਆਂ ਖਿਲਾਫ ਮਾਮਲਾ ਕਰ ਚੁੱਕੀ ਹੈ।

PunjabKesari

ਗੌਰਤਲਬ ਹੈ ਕਿ ਸੁਰੱਖਿਆਂ ਦੇ ਮੱਦੇਨਜ਼ਰ ਕੇਂਦਰੀ ਜੇਲ ਕਪੂਰਥਲਾ ਅਤੇ ਜਲੰਧਰ ਨੂੰ ਸੂਬੇ ਦੀ ਸਭ ਤੋਂ ਸੁਰੱਖਿਅਤ ਜੇਲਾਂ 'ਚ ਸ਼ਾਮਲ ਕੀਤਾ ਜਾਂਦਾ ਹੈ। ਉਕਤ ਜੇਲਾਂ 'ਚ ਵੱਡੀ ਗਿਣਤੀ 'ਚ ਬਦਮਾਸ਼ਾਂ ਦੇ ਬੰਦ ਹੋਣ ਕਾਰਨ ਪਿਛਲੇ ਮਹੀਨੇ ਹੀ ਸੀ.ਆਰ.ਪੀ.ਐੱਫ. ਦੀ ਇਕ ਕੰਪਨੀ ਦੀ ਨਿਯੁਕਤੀ ਕੀਤੀ ਗਈ ਹੈ। ਇਹ ਕੇਂਦਰੀ ਜੇਲ ਦੇ ਮੁੱਖ ਗੇਟ ਤੋਂ ਲੈ ਕੇ ਅੰਤਿਮ ਗੇਟ ਤੱਕ ਦੀ ਨਿਗਰਾਨੀ ਕਰਦੀ ਹੈ। ਕੇਂਦਰੀ ਜੇਲ ਕੰਪਲੈਕਸ 'ਚ 200 ਦੇ ਕਰੀਬ ਪੰਜਾਬ ਪੁਲਸ ਪੀ.ਏ.ਪੀ ਅਤੇ ਜੇਲ ਪੁਲਸ ਦੇ 200 ਕਰਮਚਾਰੀ ਅਤੇ ਅਫਸਰ ਤਾਇਨਾਤ ਹਨ। ਇੰਨੀ ਵੱਡੀ ਸੁਰੱਖਿਆਂ ਹੋਣ ਦੇ ਬਾਵਜੂਦ ਆਖਿਰਕਾਰ ਕਿਉਂ ਜੇਲ ਕੰਪਲੈਕਸ ਦੇ ਵੱਖ-ਵੱਖ ਬੈਰਕਾਂ ਤੋਂ ਇੰਨੀ ਵੱਡੀ ਗਿਣਤੀ 'ਚ ਮੋਬਾਇਲ ਫੋਨ ਬਰਾਮਦ ਹੋ ਰਹੇ ਹਨ।

ਸਾਲ 2019 'ਚ ਮਿਲੇ ਸਨ 250 ਦੇ ਕਰੀਬ ਮੋਬਾਇਨ ਫੋਨ
ਸਾਲ 2019 ਦੇ ਸਮੇਂ ਕੇਂਦਰੀ ਜੇਲ ਕੰਪਲੈਕਸ 'ਚ ਹੋਏ ਮੋਬਾਇਨ ਫੋਨ ਬਰਾਮਦਗੀ ਨੂੰ ਦੇਖਿਆ ਜਾਵੇ ਤਾਂ ਪੂਰੇ ਸਾਲ 'ਚ ਜੱਲ ਦੀਆਂ ਵੱਖ-ਵੱਖ ਬੈਰਕਾਂ ਤੋਂ ਕਰੀਬ 250 ਮੋਬਾਇਨ ਬਰਾਮਦ ਹੋਏ ਸਨ। ਜਿਨ੍ਹਾਂ ਨੂੰ ਰੋਕਣ ਲਈ ਜੇਲ ਪ੍ਰਸ਼ਾਸਨ ਨੇ ਜੇਲ ਦੇ ਚਾਰੇ ਪਾਸੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਸਨ ਪਰ ਇਸ ਦੇ ਬਾਵਜੂਦ ਵੱਡੀ ਗਿਣਤੀ 'ਚ ਫੋਨਾਂ ਦਾ ਮਿਲਣਾ ਚਿੰਚਤਾ ਦਾ ਵਿਸ਼ਾ ਬਣ ਗਿਆ ਹੈ।

ਮੋਬਾਇਲ ਨੈੱਟਵਰਕ ਨੂੰ ਰੋਕਣ ਲਈ ਲਾਏ ਗਏ ਜੈਮਰ ਕਾਫੀ ਸਮੇਂ ਤੋਂ ਹਨ ਖਰਾਬ
ਪੰਜਾਬ ਸਰਕਾਰ ਵਲੋਂ ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ 'ਚ  ਮੋਬਾਇਨ ਨੈੱਟਵਰਕ ਨੂੰ ਰੋਕਣ ਲਈ 3 ਸਾਲ ਪਗਿਲਾਂ ਜੇਲ ਕੰਪਲੈਕਸ 'ਚ ਚਾਰੇ ਪਾਸੇ ਮੋਬਾਇਨ ਜੈਮਰ ਟਾਵਰ ਲਾਏ ਗਏ ਸਨ। ਇਸ ਦੇ ਲੱਗਣ ਨਾਲ ਬਹੁਤ ਸਾਰੇ ਕੈਦੀਆਂ ਅਤੇ ਹਵਾਲਾਤੀਆਂ ਨੇ ਮੋਬਾਇਨ ਫੋਨ ਦੀ ਵਰਤੋਂ ਕਰਨੀ ਬੰਦ ਕਰ ਦਿੱਤੀ ਸੀ।


rajwinder kaur

Content Editor

Related News