ਕਪੂਰਥਲਾ ਘਟਨਾ ’ਚ ਮਾਰੇ ਗਏ ਨੌਜਵਾਨ ਦਾ ਹੋਇਆ ਪੋਸਟਮਾਰਟਮ, ਸਾਹਮਣੇ ਆਈਆਂ ਹੈਰਾਨੀਜਨਕ ਗੱਲਾਂ

12/24/2021 5:58:34 PM

ਕਪੂਰਥਲਾ— ਕਪੂਰਥਲਾ ਜ਼ਿਲ੍ਹੇੇ ਦੇ ਨਿਜ਼ਾਮਪੁਰ ’ਚ ਸਥਿਤ ਗੁਰਦੁਆਰਾ ਸਾਹਿਬ ’ਚ ਬੇਅਦਬੀ ਦੇ ਸ਼ੱਕ ਦੇ ਚਲਦਿਆਂ ਗੁੱਸੇ ਵਿਚ ਆਈ ਭੀੜ ਨੇ ਇਕ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਮਾਮਲੇ ’ਚ ਮੁੰਡੇ ਦਾ ਵੀਰਵਾਰ ਨੂੰ ਪੋਸਟਮਾਰਟਮ ਕਰਵਾਇਆ ਗਿਆ। ਇਸ ਦੇ ਬਾਅਦ ਪੁਲਸ ਵੱਲੋਂ ਲਾਸ਼ ਨੂੰ ਨਗਰ ਨਿਗਮ ਕਪੂਰਥਲਾ ਨੂੰ ਸੌਂਪ ਦਿੱਤਾ ਗਿਆ, ਜਿੱਥੇ ਨਿਗਮ ਨੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ। ਨੌਜਵਾਨ ਦੇ ਪੋਸਟਮਾਰਟਮ ਦੌਰਾਨ ਕਈ ਹੈਰਾਨੀਜਨਕ ਗੱਲਾਂ ਸਾਹਮਣੇ ਆਈਆਂ ਹਨ।

ਇਹ ਵੀ ਪੜ੍ਹੋ:  ਬੀਬੀ ਬਾਦਲ ਦਾ ਵੱਡਾ ਬਿਆਨ, ਕਾਂਗਰਸ ਨੂੰ ਬਿਕਰਮ ਦੇ ਸੁਫ਼ਨੇ ਆਉਂਦੇ ਸਨ ਤੇ ਉਨ੍ਹਾਂ ਦੇ ਨਾਂ ਤੋਂ ਕੰਬਦੇ ਸਨ

ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਨ ਲਈ 5 ਡਾਕਟਰਾਂ ਦਾ ਪੈਨਲ ਬਣਾਇਆ ਗਿਆ ਸੀ। ਮਿ੍ਰਤਕ ਦੀ ਪਛਾਣ ਲਈ ਉਸ ਦਾ ਵਿਸਰਾ ਕੱਢਿਆ ਗਿਆ ਹੈ, ਜੋ ਲੈਬਾਰਟਰੀ ’ਚ ਭੇਜਿਆ ਜਾਵੇਗਾ। ਇਸ ਤੋਂ ਇਲਾਵਾ ਡਾਕਟਰਾਂ ਦੀ ਟੀਮ ਵੱਲੋਂ ਲਾਸ਼ ਦੀ ਪਛਾਣ ਲਈ ਉਸ ਦੇ ਵਾਲ, ਦੰਦ ਅਤੇ ਡੀ. ਐੱਨ. ਏ. ਲਈ ਖ਼ੂਨ ਦੇ ਸੈਂਪਲ ਲਏ ਗਏ ਹਨ। ਉਥੇ ਹੀ ਸਿਵਲ ਹਸਪਤਾਲ ਦੇ ਕਾਜਕਾਰੀ ਐੱਸ. ਐੱਮ. ਓ. ਡਾਕਟਰ ਨਰਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਗਲੇ, ਸਿਰ ਸਮੇਤ ਪੂਰੇ ਸਰੀਰ ’ਤੇ 30 ਤੋਂ ਵੱਧ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਵਾਰਾਂ ਦੇ ਡੂੰਘੇ ਜ਼ਖ਼ਮ ਸਨ। ਇਸ ਦੇ ਇਲਾਵਾ ਮਲਟੀਪਲ ਇੰਜਰੀ ਦੇ ਨਾਲ-ਨਾਲ ਛਾਤੀ ’ਚ ਕਿਸੇ ਤਿੱਖੀ ਚੀਜ਼ ਚੁੱਭਣ ਦੇ ਵੀ ਨਿਸ਼ਾਨ ਪਾਏ ਗਏ ਹਨ। ਇਹ ਵੀ ਦੱਸਿਆ ਗਿਆ ਹੈ ਕਿ ਮ੍ਰਿਤਕ ਦੇ ਗਲੇ ਦੇ ਖੱਬੇ ਪਾਸੇ ਨਿਸ਼ਾਨ ਸੀ ਅਤੇ ਉਸ ਦੀ ਸਾਹ ਦੀ ਨਾੜੀ ਵੀ ਕੱਟੀ ਹੋਈ ਸੀ।

ਇਹ ਵੀ ਪੜ੍ਹੋ: ਪੰਜਾਬ ’ਚ ਵਾਪਰੀਆਂ ਘਟਨਾਵਾਂ ਤੋਂ ਬਾਅਦ ਜਲੰਧਰ ’ਚ ਵਧੀ ਸਖ਼ਤੀ, ਨਵੇਂ ਹੁਕਮ ਜਾਰੀ ਕਰਕੇ ਲਾਈਆਂ ਇਹ ਪਾਬੰਦੀਆਂ

ਮੁ੍ੱਖ ਮੰਤਰੀ ਚਰਨਜੀਤ ਸਿੰਘ ਚੰਨੀ ਬੋਲੇ, ਕੋਈ ਬੇਅਦਬੀ ਨਹੀਂ ਹੋਈ

ਬੀਤੇ ਦਿਨੀਂ ਕਪੂਰਥਲਾ ’ਚ ਬੇਅਦਬੀ ਦੀ ਕੋਸ਼ਿਸ਼ ਕਰਨ ਦੌਰਾਨ ਮਾਰੇ ਗਏ ਨੌਜਵਾਨ ਦੇ ਮਾਮਲੇ ਵਿਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਵੱਡਾ ਬਿਆਨ ਦਿੰਦੇ ਹੋਏ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਕਪੂਰਥਲਾ ’ਚ ਹੋਈ ਘਟਨਾ ’ਤੇ ਹੁਣ ਤੱਕ ਇਹ ਸਾਹਮਣੇ ਆਇਆ ਹੈ ਕਿ ਕਪੂਰਥਲਾ ’ਚ ਕੋਈ ਵੀ ਬੇਅਦਬੀ ਦੀ ਗੱਲ ਸਾਹਮਣੇ ਨਹੀਂ ਆਈ ਹੈ ਅਤੇ ਲੋਕਾਂ ਦੀ ਭੀੜ ਵੱਲੋਂ ਨੌਜਵਾਨ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕੇਸ ’ਚ ਪੰਜਾਬ ਪੁਲਸ ਵੱਲੋਂ ਕਤਲ ਦਾ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।   

ਇਹ ਵੀ ਪੜ੍ਹੋ: ਲੁਧਿਆਣਾ ਬਲਾਸਟ ਦੇ ਬਾਅਦ ਮਹਾਨਗਰ ਜਲੰਧਰ ’ਚ ਵਧਾਈ ਗਈ ਸੁਰੱਖਿਆ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News