ਕਪੂਰਥਲਾ ਜ਼ਿਲ੍ਹੇ ’ਚ ਡਾਕਟਰ ਦੀ ਪਰਚੀ ਤੋਂ ਬਿਨ੍ਹਾਂ ਕੈਮਿਸਟ ਨਹੀਂ ਵੇਚ ਸਕਣਗੇ ਇਹ ਦਵਾਈਆਂ, ਡੀ. ਸੀ. ਨੇ ਦਿੱਤੇ ਹੁਕਮ

Saturday, May 22, 2021 - 05:30 PM (IST)

ਕਪੂਰਥਲਾ (ਵਿਪਨ)— ਕਪੂਰਥਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੈਮਿਸਟਾਂ ਨੂੰ ਨਵੇਂ ਹੁਕਮ ਜਾਰੀ ਕੀਤੇ ਹਨ। ਕਪੂਰਥਲਾ ਦੀ ਡਿਪਟੀ ਕਮਿਸ਼ਨਰ ਦੀਪਤੀ ਉੱਪਲ ਵੱਲੋਂ ਜਾਰੀ ਕੀਤੇ ਗਏ ਹੁਕਮਾਂ ’ਚ ਕੈਮਿਸਟਾਂ ਨੂੰ ਪੈਰਾਸਿਟਾਮੋਲ ਸਾਲਟ ਅਤੇ ਅਜੀਥਰੋਮਾਈਸਿਨ ਅਤੇ ਇਸ ਨਾਲ ਸਬੰਧਤ ਦਵਾਈਆਂ ਡਾਕਟਰਾਂ ਦੀ ਬਿਨ੍ਹਾਂ ਪਰਚੀ ਦੇ ਨਾ ਵੇਚਣ ਦੇ ਹੁਕਮ ਦਿੱਤੇ ਗਏ ਹਨ। ਇਸ ਦੇ ਨਾਲ ਹੀ ਦਵਾਈ ਦੇ ਵੇਚਣ ਅਤੇ ਖ਼ਰੀਦ ਦਾ ਰਿਕਾਰਡ ਵੀ ਰੱਖਣ ਲਈ ਕਿਹਾ ਗਿਆ ਹੈ। ਇਹ ਫ਼ੈਸਲਾ ਕੋਵਿਡ ਕੇਸਾਂ ’ਚ ਲੋਕਾਂ ਵੱਲੋਂ ਆਪਣੇ ਪੱਧਰ ’ਤੇ ਬੇਲੋੜੀ ਵਰਤੋਂ ਕਾਰਨ ਸਿਹਤ ਨੂੰ ਹੋ ਰਹੇ ਨੁਕਸਾਨ ਦੇ ਮੱਦੇਨਜ਼ਰ ਲਿਆ ਗਿਆ ਹੈ। 

ਇਹ ਵੀ ਪੜ੍ਹੋ: ਜਲੰਧਰ: ਭਾਬੀ ਨਾਲ ਰੰਗਰਲੀਆਂ ਮਨਾ ਰਹੇ ਪਤੀ ਨੂੰ ਪਤਨੀ ਨੇ ਰੰਗੇ ਹੱਥੀਂ ਫੜਿਆ, ਫਿਰ ਜੋ ਹੋਇਆ ਉਹ ਤਾਂ ਹੱਦ ਹੋ ਗਈ

PunjabKesari

ਜਾਰੀ ਕੀਤੇ ਗਏ ਹੁਕਮਾਂ ’ਚ ਕਿਹਾ ਗਿਆ ਹੈ ਕਿ ਇਹ ਧਿਆਨ ’ਚ ਆਇਆ ਹੈ ਕਿ ਕੋਵਿਡ ਕੇਸਾਂ ’ਚ ਜ਼ਿਆਦਾਤਰ ਲੋਕ ਇਹ ਦਵਾਈਆਂ ਸਿੱਧੇ ਤੌਰ ’ਤੇ ਹੀ ਕੈਮਿਸਟ ਦੀ ਦੁਕਾਨ ਤੋਂ ਲੈ ਕੇ ਵਰਤੋਂ ’ਚ ਲਿਆ ਰਹੇ ਹਨ, ਜਿਸ ਕਰਕੇ ਕੁਝ ਸਮਾਂ ਬਾਅਦ ਉਨ੍ਹਾਂ ਦੀ ਹਾਲਤ ਨਾਜ਼ੁਕ ਹੋਣ ’ਤੇ ਹਸਪਤਾਲ ’ਚ ਜ਼ੇਰੇ ਇਲਾਜ ਹੁੰਦੇ ਹਨ ਅਤੇ ਜਿੰਨੇ ਦਿਨ ਇਹ ਦਵਾਈਆਂ ਖਾਂਦੇ ਹਨ, ਜਿਸ ਕਰਕੇ ਉਨ੍ਹਾਂ ਤੋਂ ਹੋਰ ਲੋਕਾਂ ਨੂੰ ਵੀ ਕੋਵਿਡ ਦਾ ਖ਼ਤਰਾ ਰਹਿੰਦਾ ਹੈ। ਡੀ. ਸੀ. ਵੱਲੋਂ ਜਾਰੀ ਕੀਤੇ ਗਏ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ। 

ਇਹ ਵੀ ਪੜ੍ਹੋ: ਭੁਲੱਥ ਦੇ ਹੋਟਲ 'ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਪੁਲਸ ਨੇ ਛਾਪਾ ਮਾਰ ਰੰਗੇ ਹੱਥੀਂ ਫੜਿਆ ਜੋੜਾ


shivani attri

Content Editor

Related News