ਕਪੂਰਥਲਾ ''ਚ ਹਾਦਸਾ, ਮਸ਼ੀਨ ਹੇਠਾਂ ਆਉਣ ਕਾਰਨ 2 ਕਰਮਚਾਰੀਆਂ ਦੀ ਮੌਤ
Monday, Nov 19, 2018 - 02:27 PM (IST)

ਕਪੂਰਥਲਾ : ਸੋਮਵਾਰ ਸਵੇਰੇ ਕਪੂਰਥਲਾ 'ਚ ਸਥਿਤ ਇਕ ਨਿਜੀ ਫੈਕਟਰੀ 'ਚ ਕਾਮਪ੍ਰੈਸ਼ਰ ਮਸ਼ੀਨ ਡਿੱਗਣ ਕਾਰਨ ਦੋ ਕਰਮਚਾਰੀਆਂ ਦੀ ਮੌਤ ਹੋ ਗਈ। ਦੱਸ ਦਈਏ ਕਿ ਇੱਥੋਂ ਦੇ ਰੇਲਵੇ ਲਈ ਪੁਰਜੇ ਬਣਾਉਣ ਵਾਲੀ ਨਿਜੀ ਫੈਕਟਰੀ 'ਚ ਕੰਮ ਕਰਦੇ ਕਰਮਚਾਰੀਆਂ 'ਤੇ ਵੱਡੀ ਕਾਮਪ੍ਰੈਸ਼ਰ ਮਸ਼ੀਨ ਡਿੱਗ ਗਈ, ਜਿਸ ਕਾਰਨ 2 ਕਰਮਚਾਰੀÎਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂਕਿ ਦੋ ਕਰਮਚਾਰੀ ਜ਼ਖ਼ਮੀ ਹਨ। ਸੂਚਨਾ ਮਿਲਣ 'ਤੇ ਸਥਾਨਕ ਪੁਲਸ ਵਲੋਂ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।