ਦੋ ਰੋਜ਼ਾ ਕਬੱਡੀ ਤੇ ਫੁੱਟਬਾਲ ਕੱਪ ਸਮਾਪਤ

Thursday, Apr 18, 2019 - 04:21 AM (IST)

ਦੋ ਰੋਜ਼ਾ ਕਬੱਡੀ ਤੇ ਫੁੱਟਬਾਲ ਕੱਪ ਸਮਾਪਤ
ਕਪੂਰਥਲਾ (ਮੱਲ੍ਹੀ, ਅਸ਼ਵਨੀ)-ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਬਾਬਾ ਦਰਬਾਰਾ ਸਿੰਘ ਸਪੋਰਟਸ ਕਲੱਬ ਟਿੱਬਾ ਵਲੋਂ ਇਲਾਕਾ ਨਿਵਾਸੀਆਂ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਦੋ ਰੋਜ਼ਾ ਕਬੱਡੀ ਤੇ ਫੁੱਟਬਾਲ ਕੱਪ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਿਆ। ਕਬੱਡੀ ਕੱਪ ਦਾ ਫਾਈਨਲ ਮੁਕਾਬਲਾ ਦਰਬਾਰਾ ਸਿੰਘ ਸਪੋਰਟਸ ਕਲੱਬ ਟਿੱਬਾ ਤੇ ਬਾਬਾ ਦੀਪ ਸਿੰਘ ਕਲੱਬ ਤੋਤਾ ਸਿੰਘ ਵਾਲਾ ਵਿਚਕਾਰ ਖੇਡਿਆ ਗਿਆ। ਗਹਿਗੱਚ ਮੁਕਾਬਲੇ ਦੌਰਾਨ ਬਾਬਾ ਦਰਬਾਰਾ ਸਿੰਘ ਸਪੋਰਟਸ 35 ਦੇ ਮੁਕਾਬਲੇ 30 ਅੰਕਾਂ ਨਾਲ ਜੇਤੂ ਰਿਹਾ। ਇਸੇ ਤਰ੍ਹਾਂ ਫੁੱਟਬਾਲ ਦੇ ਫਾਈਨਲ ਮੁਕਾਬਲੇ ’ਚ ਬਾਬਾ ਦਰਬਾਰਾ ਸਿੰਘ ਸਪੋਰਟਸ ਕਲੱਬ ਟਿੱਬਾ ਨੇ ਜਲੰਧਰ ਦੀ ਟੀਮ ਨੂੰ 5-3 ਨਾਲ ਹਰਾਇਆ। ਇਸ ਮੌਕੇ ਬਜ਼ੁਰਗਾਂ ਦਾ ਕਬੱਡੀ ਸ਼ੋਅ ਮੈਚ ਵੀ ਕਰਵਾਇਆ ਗਿਆ, ਜਿਸ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ। ਇਸ ਮੌਕੇ ਛੋਟੇ ਬੱਚਿਆਂ ਦਾ ਕਬੱਡੀ ਮੁਕਾਬਲਾ ਵੀ ਆਕਰਸ਼ਿਤ ਰਿਹਾ। ਇਨਾਮਾਂ ਦੀ ਵੰਡ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਪ੍ਰਬੰਧਕ ਕਮੇਟੀ ਤੇ ਕਲੱਬ ਦੇ ਸਮੂਹ ਅਹੁਦੇਦਾਰਾਂ ਵਲੋਂ ਸਾਂਝੇ ਤੌਰ ਤੇ ਨਿਭਾਈ ਗਈ। ਫੁੱਟਬਾਲ ਦਾ ਪਹਿਲਾ ਇਨਾਮ ਬਲਦੇਵ ਸਿੰਘ ਜਾਂਗਲਾ, ਸੁਰਜੀਤ ਸਿੰਘ ਬੱਗਾ ਤੇ ਦੂਜਾ ਇਨਾਮ ਪਰਮਜੀਤ ਸਿੰਘ ਸ਼ਿਕਾਰਪੁਰ ਤੇ ਬਲਵਿੰਦਰ ਸਿੰਘ ਜਰਮਨੀ ਵਲੋਂ ਦਿੱਤਾ ਗਿਆ। ਇਸ ਮੌਕੇ ਪ੍ਰਬੰਧਕ ਕਮੇਟੀ ਪੁਰਾਣੇ ਕਬੱਡੀ ਖਿਡਾਰੀ ਗਿਆਨ ਸਿੰਘ ਬਾਜ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਟੂਰਨਾਮੈਂਟ ਲਈ ਸਹਿਯੋਗ ਕਰਨ ਵਾਲੇ ਪਰਮਜੀਤ ਸਿੰਘ ਸ਼ਿਕਾਰਪੁਰ, ਪ੍ਰਿੰਸੀਪਲ ਲਖਬੀਰ ਸਿੰਘ, ਪ੍ਰਿੰਸੀਪਲ ਸੁਰਜੀਤ ਸਿੰਘ ਬੱਗਾ, ਗੁਰਦਿਆਲ ਸਿੰਘ ਟਿੱਬਾ, ਕੇਹਰ ਸਿੰਘ ਝੰਡ, ਸੁਖਦੇਵ ਸਿੰਘ ਯੂ. ਕੇ., ਸੰਤੋਖ ਸਿੰਘ ਜਾਂਗਲਾ, ਅਰਵਿੰਦਰ ਪਾਲ ਸਿੰਘ ਟਿੱਬਾ, ਤੇਜਿੰਦਰਪਾਲ ਮੱਟਾ, ਚਾਚਾ ਸਰੂਪ ਸਿੰਘ, ਅਮਰਜੀਤ ਕੰਡਾ, ਬੀਰ ਜੈਲਪੁਰ ਆਦਿ ਦਾ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਟੂਰਨਾਮੈਂਟ ’ਚ ਅਮਨਦੀਪ ਸਿੰਘ, ਹਰਵਿੰਦਰ ਸਿੰਘ, ਅਮਨਪ੍ਰੀਤ ਸਿੰਘ, ਜੁਗਿੰਦਰ ਸਿੰਘ ਅਮਾਨੀਪੁਰ, ਸੁੱਖਾ, ਜਰਮਨ ਆਰ. ਸੀ. ਐੱਫ. ਨੇ ਅੰਪਾਇਰ ਦੀ ਭੂਮਿਕਾ ਬਾਖੂਬੀ ਨਿਭਾਈ। ਸਤਨਾਮ ਸਿੱਧਵਾਂ, ਗੋਪੀ ਥਿਗਲੀ ਤੇ ਜਸਕਰਨ ਮੰਗੂਪੁਰ ਨੇ ਬਾਖੂਬੀ ਕੁਮੈਂਟਰੀ ਕਰ ਕੇ ਵਾਹਵਾ ਖੱਟੀ। ਇਸ ਮੌਕੇ ਸਰਪੰਚ ਪ੍ਰੋ. ਬਲਜੀਤ ਸਿੰਘ ਟਿੱਬਾ, ਬਲਾਕ ਸੰਮਤੀ ਮੈਂਬਰ ਇੰਦਰਜੀਤ ਸਿੰਘ ਲਿਫਟਰ, ਪ੍ਰਿੰਸੀਪਲ ਲਖਬੀਰ ਸਿੰਘ, ਸੰਤੋਖ ਸਿੰਘ ਜਾਂਗਲਾ, ਕੁਲਵੰਤ ਸਿੰਘ ਸੂਲਾ, ਗਿਆਨ ਸਿੰਘ ਸੂਲਾ, ਗੁਰਦਿਆਲ ਸਿੰਘ ਦਿਆਲ ਆਟੋ ਵਾਲੇ, ਮਾਸਟਰ ਬਲਕਾਰ ਸਿੰਘ, ਡਾ. ਭਜਨ ਸਿੰਘ ਜਾਂਗਲਾ, ਸੁਰਿੰਦਰ ਸਿੰਘ ਆਡ਼੍ਹਤੀਆ, ਰੋਸ਼ਨ ਖੈਡ਼ਾ, ਮਾ. ਬਲਕਾਰ ਸਿੰਘ, ਗੀਤਕਾਰ ਭਜਨ ਸਿੰਘ ਥਿੰਦ, ਬਾਵਾ ਸਿੰਘ ਜਾਂਗਲਾ, ਤੇਜਿੰਦਰ ਮੱਟਾ, ਅਰਪਿੰਦਰਪਾਲ ਰਾਇਲ ਟਰੈਵਲਜ਼, ਮਾ. ਬਲਜੀਤ ਸਿੰਘ, ਪੰਚ ਹਰਨੇਕ ਸਿੰਘ, ਬਲਬੀਰ ਸਿੰਘ ਡੋਲਾ, ਸਰਪੰਚ ਰਣਜੀਤ ਸਿੰਘ ਲਾਡੀ, ਸੁਖਵਿੰਦਰ ਸਿੰਘ ਸੌਂਦ, ਮਨਦੀਪ ਸਿੰਘ ਬੂਲਪੁਰ, ਨਵਤੇਜ ਸਿੰਘ, ਸਤਨਾਮ ਸਿੰਘ, ਸ਼ਿਵਤੇਜ ਸਿੰਘ, ਅਮਰਜੀਤ ਕੰਡਾ, ਠਾਣੇਦਾਰ ਅਜੀਤ ਸਿੰਘ, ਕੇਵਲ ਸਿੰਘ ਜਾਂਗਲਾ, ਲਖਵਿੰਦਰ ਸਿੰਘ, ਹਰਨੇਕ ਸਿੰਘ ਜਾਂਗਲਾ ਆਦਿ ਹਾਜ਼ਰ ਸਨ।

Related News