ਦੋ ਨੌਜਵਾਨ ਤੇ ਇਕ ਨਬਾਲਗ 700 ਗ੍ਰਾਮ ਹੈਰੋਇਨ ਸਮੇਤ ਕਾਬੂ
Monday, Dec 30, 2024 - 07:21 PM (IST)
ਢਿੱਲਵਾਂ, 30 ਦਸੰਬਰ (ਜਗਜੀਤ)-ਢਿੱਲਵਾਂ ਪੁਲਸ ਨੇ 700 ਗ੍ਰਾਮ ਹੈਰੋਇਨ ਸਮੇਤ ਦੋ ਨੌਜਵਾਨ ਤੇ ਇੱਕ ਨਬਾਲਗ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਥਾਣਾ ਢਿਲਵਾਂ ਵਿਖੇ ਜਾਣਕਾਰੀ ਦਿੰਦਿਆਂ ਡੀ ਐਸ ਪੀ ਭੂਲਥ ਕਰਨੈਲ ਸਿੰਘ ਨੇ ਦੱਸਿਆ ਕਿ ਐਸ ਐਸ ਪੀ ਕਪੂਰਥਲਾ ਗੌਰਵ ਤੂਰਾ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਦਿਸ਼ਾ ਨਿਰਦੇਸ਼ਾਂ ਤਹਿਤ ਥਾਣਾ ਮੁਖੀ ਢਿਲਵਾਂ ਇੰਸ ਰਮਨਦੀਪ ਕੁਮਾਰ ਦੀ ਅਗਵਾਈ ਹੇਠ ਢਿਲਵਾਂ ਪੁਲਿਸ ਵੱਲੋਂ ਏ ਐਸ ਆਈ ਪਰਮਜੀਤ ਕੁਮਾਰ ਵੱਲੋਂ ਹਾਈ ਟੈਕ ਨਾਕਾ ਜੀ ਟੀ ਰੋਡ ਢਿਲਵਾਂ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਕਿ ਅੰਮ੍ਰਿਤਸਰ ਵਾਲੇ ਪਾਸੇ ਤੋਂ ਆ ਰਹੀਆਂ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਕਿ ਇਕ ਹੁੰਡਾਈ ਵਰਨਾ ਚਿੱਟੇ ਰੰਗ ਦੀ ਕਾਰ ਨੰਬਰ ਪੀ ਬੀ 29 ਐਮ 3756 ਜਿਸ ਵਿੱਚ ਤਿੰਨ ਨੌਜਵਾਨ ਸਵਾਰ ਸਨ, ਦੀ ਚੈਕਿੰਗ ਕੀਤੀ ਗਈ ਤਾਂ ਚੈਕਿੰਗ ਦੌਰਾਨ ਗੁਰਤੇਜ ਸਿੰਘ ਉਰਫ ਗੁਰੀ ਪੁੱਤਰ ਸੁਰਿੰਦਰ ਸਿੰਘ ਵਾਸੀ ਹਾਊਸ ਨੰਬਰ 349 ਮੁਹੱਲਾ ਬਾਈ ਹਿੰਮਤ ਸਿੰਘ ਨਗਰ ਥਾਣਾ ਦੁਗਰੀ ਜਿਲਾ ਲੁਧਿਆਣਾ, ਉਂਕਾਰ ਸਿੰਘ ਪੁੱਤਰ ਕਮਲਜੀਤ ਸਿੰਘ ਵਾਸੀ ਕੋਟ ਬਾਦਲ ਖਾਂ ਥਾਣਾ ਨੂਰਮਹਿਲ ਜ਼ਿਲਾ ਜਲੰਧਰ ਅਤੇ ਇੱਕ ਨਬਾਲਗ ਪਾਸੋਂ 700 ਗ੍ਰਾਮ ਹੈਰੋਇਨ ਬਰਾਮਦ ਹੋਣ ਤੇ ਥਾਣਾ ਢਿਲਵਾਂ ਵਿਖੇ ਮੁਕਦਮਾ ਦਰਜ ਕਰਕੇ ਉਕਤ ਤਿੰਨਾਂ ਕਥਿਤ ਦੋਸ਼ੀਆਂ ਨੂੰ ਗਿਰਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਉਪਰੰਤ 3 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ। ਡੀ ਐਸ ਪੀ ਕਰਨੈਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਿਮਾਂਡ ਦੌਰਾਨ ਦੋਸ਼ੀਆਂ ਪਾਸੋਂ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
30ਕੇਪੀਟੀਜਗਜੀਤ02: ਹੈਰੋਇਨ ਸਮੇਤ ਕਾਬੂ ਕਥਿਤ ਦੋਸ਼ੀਆਂ ਨਾਲ ਡੀ ਐਸ ਪੀ ਭੁੱਲਥ ਕਰਨੈਲ ਸਿੰਘ ਅਤੇ ਪੁਲਿਸ ਪਾਰਟੀ। ਫੋਟੋ ਜਗਜੀਤ।