ਆਫ ਦੇ ਉਪਰ
Tuesday, Apr 16, 2019 - 04:30 AM (IST)

ਕਪੂਰਥਲਾ (ਸੋਮ)–ਅਨੇਕਾਂ ਸੁਪਰਹਿੱਟ ਸਿੰਗਲ ਟਰੈਕਾਂ ਨਾਲ ਦਰਸ਼ਕਾਂ ਦੇ ਦਿਲਾਂ ’ਤੇ ਰਾਜ ਕਰਨ ਵਾਲੇ ਗਾਇਕ ਨਛੱਤਰ ਗਿੱਲ ਦਾ ਨਵਾਂ ਸਿੰਗਲ ਟਰੈਕ ‘ਕਮਲੀ ਨੂੰ’ ਜੋ ਕਿ 16 ਅਪ੍ਰੈਲ ਨੂੰ ਕੰਪਨੀ ਬਲਿਊ-ਸੀ ਵੱਲੋਂ ਰਿਲੀਜ਼ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਨਛੱਤਰ ਗਿੱਲ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਦਾ ਮਿਊਜ਼ਿਕ ਦਲਜੀਤ ਵੱਲੋਂ ਤਿਆਰ ਕੀਤਾ ਗਿਆ ਹੈ ਤੇ ਇਸ ਨੂੰ ਕਲਮਬੱਧ ਕੀਤਾ ਹੈ ਗੀਤਕਾਰ ਮਨਜੀਤ ਪੰਡੋਰੀ ਨੇ। ਇਸਦਾ ਵੀਡੀਓ ਸੰਦੀਪ ਸ਼ਰਮਾ ਵੱਲੋਂ ਸ਼ੂਟ ਕੀਤਾ ਗਿਆ ਹੈ ਜੋ ਕਿ ਯੂ-ਟਿਊਬ ਦੇ ਨਾਲ-ਨਾਲ ਪੰਜਾਬੀ ਚੈਨਲਾਂ ’ਤੇ ਵੀ ਚਲਾਇਆ ਜਾਵੇਗਾ।