ਕਪੂਰਥਲਾ ਜ਼ਿਲ੍ਹੇ ’ਚ ਕੋਰੋਨਾ ਦੇ 109 ਨਵੇਂ ਮਾਮਲੇ ਆਏ ਸਾਹਮਣੇ, 4 ਦੀ ਮੌਤ
Thursday, Sep 24, 2020 - 02:11 AM (IST)
ਕਪੂਰਥਲਾ/ਫਗਵਾੜਾ,(ਮਹਾਜਨ, ਹਰਜੋਤ)- ਬੁੱਧਵਾਰ ਨੂੰ ਜ਼ਿਲ੍ਹੇ ’ਚ ਕੋਰੋਨਾ ਨੇ 4 ਮਰੀਜ਼ਾਂ ਦੀ ਜਾਨ ਲੈ ਲਈ। ਮ੍ਰਿਤਕਾਂ ’ਚੋਂ 1 ਮਰੀਜ਼ ਫਗਵਾਡ਼ਾ ਤੇ 3 ਮਰੀਜ਼ ਕਪੂਰਥਲਾ ਨਾਲ ਸਬੰਧਤ ਹਨ। ਮਰਨ ਵਾਲਿਆਂ ’ਚ ਪਿੰਡ ਖੱਸਣ ਵਾਸੀ 52 ਸਾਲਾ ਔਰਤ, ਆਰ. ਸੀ. ਐੱਫ. ਵਸੀ 58 ਸਾਲਾ ਪੁਰਸ਼ ਤੇ ਗੁਰੂ ਅਰਜੁਨ ਦੇਵ ਨਗਰ ਕਪੂਰਥਲਾ ਵਾਸੀ 65 ਸਾਲਾ ਪੁਰਸ਼ ਜੋ ਕਿ ਬੀਤੇ ਦਿਨ ਪਾਜ਼ੇਟਿਵ ਪਾਏ ਗਏ ਸਨ ਤੇ ਨਿੱਜੀ ਹਸਪਤਾਲਾਂ ’ਚ ਆਪਣਾ ਇਲਾਜ ਕਰਵਾ ਰਹੇ ਸਨ ਪਰ ਹਾਲਤ ਵਿਗਡ਼ਨ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਇਸੇ ਤਰ੍ਹਾਂ ਇਕ ਹੋਰ ਮਰੀਜ਼ ਫਗਵਾਡ਼ਾ ਨਾਲ ਸਬੰਧਤ ਹੈ। ਇਨ੍ਹਾਂ 4 ਮੌਤਾਂ ਦੇ ਬਾਅਦ ਕੋਰੋਨਾ ਕਾਰਣ ਮਰਨ ਵਾਲਿਆਂ ਦਾ ਅੰਕਡ਼ਾ 128 ਤੱਕ ਪਹੁੰਚ ਗਿਆ ਹੈ। ਇਸੇ ਤਰ੍ਹਾ ਜ਼ਿਲੇ ’ਚ 109 ਮਰੀਜ਼ ਪਾਜ਼ੇਟਿਵ ਪਾਏ ਗਏ, ਜਿਨ੍ਹਾਂ ’ਚੋਂ 79 ਮਰੀਜ਼ਾਂ ਦੀ ਰਿਪੋਰਟ ਪ੍ਰਾਪਤ ਹੋ ਗਈ ਹੈ, ਜਦਕਿ 30 ਅਜਿਹੇ ਪਾਜ਼ੇਟਿਵ ਮਰੀਜ਼ ਹਨ, ਜਿਨ੍ਹਾਂ ਦੀ ਸੈਂਪਲਾਂ ਦੀ ਰਿਪੋਰਟ ਬਾਹਰ ਤੋਂ ਪ੍ਰਾਪਤ ਹੋਈ ਹੈ।
ਪਾਜ਼ੇਟਿਵ ਪਾਏ ਗਏ ਮਰੀਜਾਂ ’ਚ ਕਪੂਰਥਲਾ ਸਬ ਡਵੀਜਨ ਨਾਲ 33, ਫਗਵਾਡ਼ਾ ਸਬ ਡਵੀਜਨ ਨਾਲ 32, ਸੁਲਤਾਨਪੁਰ ਲੋਧੀ ਸਬ ਡਵੀਜਨ ਨਾਲ 3 ਤੇ ਭੁਲੱਥ ਸਬ ਡਵੀਜਨ ਨਾਲ 1 ਮਰੀਜ਼ ਸਬੰਧਤ ਹਨ। ਜਦਕਿ 10 ਮਰੀਜ਼ ਅਜਿਹੇ ਹਨ ਜੋ ਕਿ ਵੱਖ-ਵੱਖ ਜ਼ਿਲਿਆਂ ਨਾਲ ਸਬੰਧਤ ਹਨ ਜਿਨ੍ਹਾਂ ’ਚੋਂ 5 ਜਲੰਧਰ, ਹੁਸ਼ਿਆਰਪੁਰ ਨਾਲ 1, ਅੰਮ੍ਰਿਤਸਰ ਨਾਲ 2, ਐੱਸ. ਬੀ. ਐੱਸ. ਨਗਰ ਨਾਲ 1 ਤੇ ਬੰਗਾ ਨਾਲ 1 ਮਰੀਜ਼ ਸਬੰਧਤ ਹਨ।
897 ਲੋਕਾਂ ਦੀ ਕੀਤੀ ਸੈਂਪਲਿੰਗ
ਜ਼ਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਬੁੱਧਵਾਰ ਨੂੰ 897 ਲੋਕਾਂ ਦੀ ਸੈਂਪਲਿੰਗ ਕੀਤੀ ਗਈ, ਜਿਨ੍ਹਾਂ ’ਚ ਕਪੂਰਥਲਾ ਤੋਂ 325, ਆਰ. ਸੀ. ਐੱਫ. ਤੋਂ 20, ਭੁਲੱਥ ਤੋਂ 47, ਸੁਲਤਾਨਪੁਰ ਲੋਧੀ ਤੋਂ 10, ਫਗਵਾਡ਼ਾ ਤੋਂ 25, ਪਾਂਛਟਾ ਤੋਂ 108, ਕਾਲਾ ਸੰਘਿਆਂ ਤੋਂ 158, ਫੱਤੂਢੀਂਗਾ ਤੋਂ 60, ਬੇਗੋਵਾਲ ਤੋਂ 61 ਤੇ ਟਿੱਬਾ ਤੋਂ 83 ਲੋਕਾਂ ਦੀ ਸੈਂਪਲਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪਹਿਲਾਂ ਤੋਂ ਜ਼ੇਰੇ ਇਲਾਜ ਚੱਲ ਰਹੇ ਮਰੀਜ਼ਾਂ ’ਚੋਂ ਬੁੱਧਵਾਰ ਨੂੰ 112 ਮਰੀਜ਼ਾਂ ਦੇ ਠੀਕ ਹੋਣ ਕਾਰਣ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਜ਼ਿਲੇ ’ਚ ਕੋਰੋਨਾ ਕਾਰਣ ਹੁਣ ਤੱਕ 3009 ਲੋਕ ਸੰਕਰਮਿਤ ਹੋ ਚੁੱਕੇ ਹਨ। ਜਿਨ੍ਹਾਂ ’ਚੋਂ 2019 ਠੀਕ ਹੋ ਚੁੱਕੇ ਹਨ, ਜਦਕਿ 647 ਮਰੀਜ਼ ਐਕਟਿਵ ਚੱਲ ਰਹੇ ਹਨ।