ਆਈ. ਕੇ. ਜੀ. ਪੀ. ਟੀ. ਯੂ. ’ਚ ਇੰਟਰ ਕਾਲਜ ਫਿਲਮ ਫੈਸਟੀਵਲ ਦਾ ਆਯੋਜਨ
Wednesday, Apr 03, 2019 - 04:40 AM (IST)

ਕਪੂਰਥਲਾ (ਗੁਰਵਿੰਦਰ ਕੌਰ)-ਸਿਨੇਮਾ ਸੰਚਾਰ ਦਾ ਇਕ ਬਹੁਤ ਮਹੱਤਵਪੂਰਨ ਸਥਾਨ ਹੈ। ਇਹ ਇਕ ਸ਼ੀਸ਼ੇ ਦੀ ਤਰ੍ਹਾਂ ਹੈ, ਜਿਸ ’ਚ ਅਸੀਂ ਆਪਣੇ ਸਮਾਜ ਅਤੇ ਆਪਣੇ-ਆਪ ਨੂੰ ਦਖਦੇੇ ਹਾ। ਇਹ ਜਨਤਾ ਨਾਲ ਗੱਲ ਕਰਨ ਦਾ ਇਕ ਵਧੀਆ ਤਰੀਕਾ ਹੈ। ਸਿੱਖਿਆ ਦੇ ਮਾਧਿਅਮ ਰਾਹੀਂ, ਵਿਦਿਆਥੀਆਂ ਨੂੰ ਛੋਟੀ ਜਿਹੀ ਫਿਲਮ ਜਾਂ ਦਸਤਾਵੇਜੀ ਬਣਾਉਣ, ਉਨ੍ਹਾਂ ਨਾਲ ਜੁਡ਼ਨਾ ਅਤੇ ਉਨ੍ਹਾਂ ਨੂੰ ਜੋਡ਼ਨਾ ਬਹੁਤ ਮਹੱਤਪੂਰਨ ਹੈ। ਇਹ ਸ਼ਬਦ ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋ. ਡਾ. ਅਜੈ ਕੁਮਾਰ ਸ਼ਰਮਾ ਨੇ ਪ੍ਰਗਟਾਏ, ਜੋ ਕਿ ਇਕ ਸੰਦੇਸ਼ ਵੱਜੋਂ ਯੂਨੀਵਰਸਿਟੀ ਦੇ ਕੈਂਪਸ ਡਾਇਰੈਕਟਰ ਪ੍ਰੋ. ਡਾ. ਯਾਦਵਿੰਦਰ ਸਿੰਘ ਬਰਾਡ਼ ਵੱਲੋਂ ਵਿਦਿਆਥੀ ਨਾਲ ਸਾਂਝੇ ਕੀਤੇ ਗਏ। ਡਾ. ਬਰਾਡ਼ ਯੂਨੀਵਰਸਿਟੀ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਵੱਲੋਂ ਆਯੋਜਤ ਪਹਿਲੇ ਇੰਟਰ ਕਾਲਜ ਫਿਲਮ ਫੈਸਟੀਵਲ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਨੇ ਵਾਇਸ ਚਾਂਸਲਰ ਦਾ ਸੰਦੇਸ਼ ਪ੍ਰਬੰਧ ਕਰਨ ਲਈ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਦੀ ਟੀਮ ਨੂੰ ਵੀ ਵਧਾਈ ਵੱਜੋਂ ਦਿੱਤਾ। ਪ੍ਰੋ. ਡਾ. ਯਾਦਵਿੰਦਰ ਸਿੰਘ ਬਰਾਡ਼ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨਾਲ ਵਿਦਿਆਥੀਆਂ ਦਾ ਆਤਮ ਵਿਸ਼ਵਾਸ ਵੱਧਦਾ ਹੈ ਅਤੇ ਨਾ ਨੂੰ ਅੱਗੇ ਆਉਣ ਦਾ ਮੌਕਾ ਵੀ ਮਿਲਦਾ ਹੈ। ਫੈਸਟੀਵਲ ਦੌਰਾਨ 8 ਵਿੱਦਿਅਕ ਅਦਾਰਿਆਂ ਨੇ ਭਾਗ ਲਿਆ। ਫਾਈਨਲ ਨਤੀਜਿਆਂ ਅਨੁਸਾਰ ਪਹਿਲੇ ਸਥਾਨ ’ਤੇ ਏ. ਪੀ. ਜੇ ਕਾਲਜ ਆਫ ਫਾਇਨ ਆਰਟਸ ਜਲੰਧਰ ਦੀ ਟੀਮ ਰਹੀ, ਜਦਕਿ ਦੂਜੇ ਸਥਾਨ ਉਪਰ ਐੱਚ. ਐੱਮ. ਵੀ. ਜਲੰਧਰ ਦੀ ਟੀਮ ਰਹੀ, ਤੀਸਰਾ ਸਥਾਨ ਪੀ. ਸੀ. ਈ. ਟੀ. ਬੱਦੋਵਾਲ (ਲੁਧਿਆਣਾ) ਦੀ ਟੀਮ ਦੇ ਨਾਂ ਰਿਹਾ। ਬੈਸਟ ਪੋਸਟਰ ਲਈ ਦੋਆਬਾ ਕਾਲਜ ਨੂੰ ਪੁਰਸਕਾਰ ਹਾਸਿਲ ਹੋਇਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਲਵਾਲੀ ਕੈਪਸ ਦੇ ਹੈਡ ਡਾ. ਪ੍ਰੋ. ਨਮਰਤਾ ਜੋਸ਼ੀ, ਡਾਇਰੈਕਟਰ ਸਿਦਕਪ੍ਰੀਤ ਸਿੰਘ, ਵਿਕਾਸ ਸਹਾਇਕ ਪ੍ਰੋਫੇਸਰ ਲੁਧਿਆਣਾ ਤੇ ਡਾ. ਰਣਵੀਰ ਸਿੰਘ ਪੱਤਰਕਾਰੀ ਵਿਭਾਗ ਮੁਖੀ ਵੱਲੋਂ ਸਮਾਗਮ ਦੇ ਦੌਰਾਨ ਜੱਜਮੈਂਟ ਦਿੱਤੀ ਗਈ। ਵਿਦਿਆਰਥੀਆਂ ਵੱਲੋਂ ਇਸ ਮੌਕੇ ਤੇ ਗਣੇਸ਼ ਵੰਦਨਾ ਵੀ ਪੇਸ਼ ਕੀਤੀ ਗਈ।