ਵਧ ਰਹੀ ਮਹਿੰਗਾਈ ਨੇ ਮੱਧਮ ਵਰਗ ਦਾ ਲੱਕ ਤੋਡ਼ਿਆ : ਰਾਕੇਸ਼ ਭਾਰਗਵ

Wednesday, Apr 03, 2019 - 04:40 AM (IST)

ਵਧ ਰਹੀ ਮਹਿੰਗਾਈ ਨੇ ਮੱਧਮ ਵਰਗ ਦਾ ਲੱਕ ਤੋਡ਼ਿਆ : ਰਾਕੇਸ਼ ਭਾਰਗਵ
ਕਪੂਰਥਲਾ (ਗੌਰਵ)-ਦਿਨੋਂ-ਦਿਨ ਵਧ ਰਹੀ ਮਹਿੰਗਾਈ ਨੇ ਆਮ ਵਰਗ ਦੇ ਘਰ ਦਾ ਬਜਟ ਹਿਲਾ ਦਿੱਤਾ ਹੈ। ਵਰਤਮਾਨ ਹਾਲਾਤਾਂ ’ਚ ਬਾਜ਼ਾਰ ਦੀ ਹਰ ਚੀਜ਼ ਦਾ ਭਾਅ ਆਸਮਾਨ ਛੂ ਰਿਹਾ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੀ ਸ਼ਨੀ ਸੈਨਾ ਸੰਗਠਨ ਦੇ ਪੰਜਾਬ ਸੂਬਾ ਪ੍ਰਧਾਨ ਰਾਕੇਸ਼ ਭਾਰਗਵ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਮੱਧਮ ਵਰਗ ਦੇ ਲੋਕਾਂ ਨੂੰ ਪੂਰੀ ਤਰ੍ਹਾਂ ਨਾਲ ਨਿਰਾਸ਼ ਕੀਤਾ ਹੈ। ਮੱਧਮ ਵਰਗ ਨੂੰ ਕਿਸੇ ਵੀ ਤਰ੍ਹਾਂ ਦਾ ਸਰਕਾਰ ਵੱਲੋਂ ਕੋਈ ਲਾਭ ਨਹੀਂ ਮਿਲ ਰਿਹਾ ਹੈ। ਉਲਟਾ ਉਨ੍ਹਾਂ ਨੂੰ ਮਹਿੰਗਾਈ ਦੀ ਮਾਰ ਝੱਲਣੀ ਪੈ ਰਹੀ ਹੈ। ਜਦੋਂ ਤੋਂ ਪੰਜਾਬ ਸਰਕਾਰ ਆਈ ਹੈ, ਉਦੋਂ ਤੋਂ ਕੋਈ ਨਾ ਕੋਈ ਟੈਕਸ ਮੱਧਮ ਵਰਗ ਦੇ ਲੋਕਾਂ ’ਤੇ ਲਗਾਇਆ ਜਾ ਰਿਹਾ ਹੈ। ਸਰਕਾਰ ਨੇ ਆਉਂਦੇ ਹੀ ਪੰਜ-ਪੰਜ ਮਰਲੇ ਵਾਲੇ ਘਰਾਂ ਨੂੰ ਕਾਫੀ ਸਮੇਂ ਤੋਂ ਮਾਫ ਕੀਤੇ ਹੋਏ ਪਾਣੀ ਤੇ ਸੀਵਰੇਜ ਦੇ ਬਿੱਲ ਸ਼ੁਰੂ ਕਰ ਦਿੱਤੇ ਹਨ ਜੋ ਕਿ ਮੱਧਮ ਵਰਗ ਨੂੰ ਝਟਕਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਕੇਂਦਰ ਸਰਕਾਰ ਜਿਸਨੇ ਮੱਧਮ ਵਰਗ ਨੂੰ ਟੈਕਸ ’ਚ ਆਮਦਨ ਕਰ ਛੂਟ ਦੇ ਕੇ ਜੋ ਸੌਗਾਤ ਦਿੱਤੀ ਹੈ, ਉੱਥੇ ਦੂਜੇ ਪਾਸੇ ਪੰਜਾਬ ਦੀ ਕੈਪਟਨ ਸਰਕਾਰ ਨੇ ਸਾਲਾਨਾ ਆਮਦਨ ’ਤੇ ਪ੍ਰਤੀ ਮਹੀਨੇ 200 ਰੁਪਏ ਟੈਕਸ ਲਾ ਦਿੱਤਾ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਸੀ ਕਿ ਜਿਸਦੀ ਸਾਲਾਨਾ ਆਮਦਨ ਸਾਢੇ ਤਿੰਨ ਲੱਖ ਤੋਂ ਜ਼ਿਆਦਾ ਹੈ ਉਸ ’ਤੇ ਟੈਕਸ ਲਗਾਉਣਾ ਚਾਹੀਦਾ ਸੀ ਪਰ ਮਹਿੰਗਾਈ ਦੀ ਮਾਰ ਹਰ ਵਾਰ ਮੱਧਮ ਵਰਗ ਨੂੰ ਹੀ ਝੱਲਣੀ ਪੈਂਦੀ ਹੈ। ਇਸ ਪਾਸੇ ਆਮਦਨ ’ਤੇ ਟੈਕਸ ਲਗਾ ਦਿੱਤਾ ਗਿਆ ਉੱਥੇ ਦੂਜੇ ਪਾਸੇ ਮੱਧਮ ਵਰਗ ਵੱਲੋਂ ਗਰੀਬ ਵਿਅਕਤੀ ਨੂੰ ਮਕਾਨ ਬਣਾਉਣਾ ਵੀ ਮੁਸ਼ਕਿਲ ਹੋ ਗਿਆ ਹੈ। ਸਰਕਾਰ ਨੇ ਨਕਸ਼ਾ ਫੀਸ ਇੰਨੀ ਵਧਾ ਦਿੱਤੀ ਹੈ ਕਿ ਇਕ ਗਰੀਬ ਤੇ ਮੱਧਮ ਵਰਗ ਦੇ ਵਿਅਕਤੀ ਤੋਂ ਨਕਸ਼ਾ ਫੀਸ ਦੇਣ ’ਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਡੀ ਸਰਕਾਰ ਤੋਂ ਮੰਗ ਹੈ ਕਿ ਨਕਸ਼ਾ ਫੀਸ ਤੇ ਇਨਕਮ ਟੈਕਸ ’ਚ ਕਟੌਤੀ ਕੀਤੀ ਜਾਵੇ ਜਿਸ ਨਾਲ ਗਰੀਬ ਦੇ ਸੁਪਨੇ ਸਾਕਾਰ ਹੋ ਸਕਣ। 5-5 ਮਰਲੇ ਵਾਲਿਆਂ ਨੂੰ ਸੀਵਰੇਜ ਪਾਣੀ ਦੇ ਬਿੱਲ ਦੁਬਾਰਾ ਮਾਫ ਕੀਤੇ ਜਾਣ।

Related News