ਪ੍ਰੋ. ਅਮਰੀਕ ਸਿੰਘ ਇੰਗਲੈਂਡ ਕੱਬਡੀ ਟੀਮ ਦੇ ਬਣੇ ਕੋਚ

Sunday, Mar 31, 2019 - 04:50 AM (IST)

ਪ੍ਰੋ. ਅਮਰੀਕ ਸਿੰਘ ਇੰਗਲੈਂਡ ਕੱਬਡੀ ਟੀਮ ਦੇ ਬਣੇ ਕੋਚ
ਕਪੂਰਥਲਾ (ਗੁਰਵਿੰਦਰ ਕੌਰ)-ਮਲੇਸ਼ੀਆ ਦੇ ਸ਼ਹਿਰ ਕੁਆਲਾਲੰਪੁਰ ਵਿਖੇ 6 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੇ ਵਿਸ਼ਵ ਕੱਬਡੀ ਕੱਪ ’ਚ ਪ੍ਰੋ. ਅਮਰੀਕ ਸਿੰਘ ਸੰਤ ਪ੍ਰੇਮ ਸਿੰਘ ਕਰਮਸਰ ਖਾਲਸਾ ਕਾਲਜ ਬੇਗੋਵਾਲ ਦੀ ਇੰਗਲੈਂਡ ਕਬੱਡੀ ਟੀਮ ਦੇ ਕੋਚ ਵਜੋਂ ਚੋਣ ਕੀਤੀ ਗਈ ਹੈ। ਪ੍ਰੋ. ਅਮਰੀਕ ਸਿੰਘ ਜੋ ਆਪਣੇ ਸਮੇਂ ਦੇ ਰਾਸ਼ਟਰੀ ਪੱਧਰ ਦੇ ਕਬੱਡੀ ਖਿਡਾਰੀ ਰਹੇ ਹਨ ਤੇ ਇਨ੍ਹਾਂ ਦੀ ਕੋਚਿੰਗ ਸਦਕਾ ਕਾਲਜ ਦੀ ਕਬੱਡੀ ਟੀਮ ਅਨੇਕਾਂ ਵਾਰ ਯੂਨੀਵਰਸਿਟੀ ਚੈਂਪੀਅਨ ਰਹੀ ਹੈ, ਉੱਥੇ ਹੀ ਅਨੇਕਾਂ ਖਿਡਾਰੀ ਅੰਤਰ ਯੂਨੀਵਰਸਿਟੀ, ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ ਤਕ ਵੀ ਮੱਲਾਂ ਮਾਰ ਚੁੱਕੇ ਹਨ। ਪ੍ਰੋ. ਅਮਰੀਕ ਸਿੰਘ ਨੇ ਜਿਥੇ ਖੇਡਾਂ ਦੇ ਖੇਤਰ ’ਚ ਮਾਣਮੱਤੀ ਪ੍ਰਾਪਤੀਆਂ ਕੀਤੀਆਂ ਹਨ, ਉੱਥੇ ਹੀ ਕਾਲਜ ਦੇ ਐੱਨ. ਸੀ. ਸੀ. ਅਧਿਕਾਰੀ ਵੀ ਹਨ ਅਤੇ ਐੱਨ. ਐੱਸ. ਐੱਸ. ਦੇ ਪ੍ਰੋਗਰਾਮ ਅਫਸਰ ਵੀ ਹਨ। ਅਮਰੀਕ ਸਿੰਘ ਜਿਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਕਬੱਡੀ ਸਿਲੈਕਸ਼ਨ ਕਮੇਟੀ ਦੇ ਮੈਂਬਰ ਵੀ ਹਨ। ਉੱਥੇ ਪੰਜਾਬ ਸਰਕਾਰ ਵਲੋਂ ਕਰਵਾਏ ਚੌਥੇ, 5ਵੇਂ ਤੇ 6ਵੇਂ ਵਿਸ਼ਵ ਕਬੱਡੀ ਕੱਪਾਂ ’ਚ ਅੰਪਾਇਰ ਦੀ ਭੂਮਿਕਾ ਵੀ ਨਿਭਾਅ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਕਬੱਡੀ ਨੈਸ਼ਨਲ ਸਟਾਈਲ ਵਿਸ਼ਵ ਕੱਪ ’ਚ ਉਹ ਜਿਥੇ ਇੰਗਲੈਂਡ ਕਬੱਡੀ ਫੈੱਡਰੇਸ਼ਨ ਵਲੋਂ ਟੀਮ ਦੇ ਕੋਚ ਚੁਣੇ ਗਏ ਹਨ, ਉੱਥੇ ਇੰਗਲੈਂਡ ਦੀਆਂ ਦੋਹਾਂ ਟੀਮਾਂ ਦੇ ਚੀਫ ਕੋਚ ਅਸ਼ੋਕ ਦਾਸ ਹਨ, ਜੋ ਵਿਸ਼ਵ ਕਬੱਡੀ ਫੈੱਡਰੇਸ਼ਨ ਦੇ ਪ੍ਰਧਾਨ ਵੀ ਹਨ। ਪ੍ਰੋ. ਅਮਰੀਕ ਸਿੰਘ ਦੀ ਇਸ ਚੋਣ ਅਤੇ ਪ੍ਰਾਪਤੀ ਲਈ ਜਿਥੇ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਹਰਜੀਤ ਸਿੰਘ ਯੂ. ਐੱਸ. ਏ. ਅਤੇ ਪ੍ਰਿੰਸੀਪਲ ਡਾ. ਜਗਰਾਜ ਸਿੰਘ ਨੇ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਪ੍ਰੋਫੈਸਰ ਅਮਰੀਕ ਦੀ ਸਖਤ ਮਿਹਨਤ ਦੇ ਕਾਰਣ ਹੀ ਅੱਜ ਸੰਤ ਪ੍ਰੇਮ ਸਿੰਘ ਕਰਮਸਰ ਖਾਲਸਾ ਕਾਲਜ ਦਾ ਨਾਮ ਵਿਸ਼ਵ ਵਿਆਪੀ ਹੋਇਆ ਹੈ।

Related News