ਰੋਟਰੀ ਕਲੱਬ ਗੋਲਡ ਸਮਾਜ ਸੇਵਾ ’ਚ ਪਾ ਰਹੀ ਵੱਡਾ ਯੋਗਦਾਨ : ਰੋਟੇ. ਸਿੰਘਾਲ

Sunday, Mar 31, 2019 - 04:49 AM (IST)

ਰੋਟਰੀ ਕਲੱਬ ਗੋਲਡ ਸਮਾਜ ਸੇਵਾ ’ਚ ਪਾ ਰਹੀ ਵੱਡਾ ਯੋਗਦਾਨ : ਰੋਟੇ. ਸਿੰਘਾਲ
ਕਪੂਰਥਲਾ (ਸੋਢੀ)-ਰੋਟਰੀ ਕਲੱਬ ਸੁਲਤਾਨਪੁਰ ਲੋਧੀ ਗੋਲਡ ਦਾ ਚਾਰਟਰ ਨਾਈਟ ਤੇ ਸਹੁੰ ਚੁੱਕ ਸਮਾਗਮ ਤੇ ਗਵਰਨਰ ਵਿਜਟ ਸਮਾਗਮ ਪ੍ਰਧਾਨ ਰੋਟੇ. ਜੋਗਾ ਸਿੰਘ ਕਾਲੇਵਾਲ ਦੀ ਅਗਵਾਈ ਹੇਠ ਮਹਿਫਲ ਰੈਸਟੋਰੈਂਟ ਸੁਲਤਾਨਪੁਰ ਲੋਧੀ ਵਿਖੇ ਕਰਵਾਇਆ ਗਿਆ। ਜਿਸ ’ਚ ਮੁੱਖ ਮਹਿਮਾਨ ਵਜੋਂ ਰੋਟਰੀ ਕਲੱਬ ਦੇ ਡਿਸਟ੍ਰਿਕਟ ਗਵਰਨਰ ਰੋਟੇ. ਬ੍ਰਿਜੇਸ਼ ਸਿੰਘਾਲ ਪੁੱਜੇ। ਜਿਨ੍ਹਾਂ ਕਲੱਬ ਦੀਆਂ ਨਵੀਆਂ ਬਣੀਆਂ ਮਹਿਲਾ ਮੈਂਬਰਾਂ ਨੂੰ ਸਨਮਾਨ ਕਰਨ ਤੇ ਸਹੁੰ ਚੁੱਕਾ ਕੇ ਉਨ੍ਹਾਂ ਦੀ ਜ਼ਿੰਮੇਵਾਰੀ ਤੋਂ ਜਾਣੂ ਕਰਵਾਉਣ ਉਪਰੰਤ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਰੋਟਰੀ ਕਲੱਬ ਦਾ ਮੁੱਖ ਉਦੇਸ਼ ਲੋਡ਼ਵੰਦਾਂ ਤੇ ਗਰੀਬਾਂ ਦੀ ਹਰ ਪੱਖੋਂ ਸਹਾਇਤਾ ਕਰਨਾ ਤੇ ਮਾਨਵਤਾ ਦੀ ਭਲਾਈ ਲਈ ਕੰਮ ਕਰਨਾ ਹੈ।ਉਨ੍ਹਾਂ ਰੋਟਰੀ ਕਲੱਬ ਸੁਲਤਾਨਪੁਰ ਲੋਧੀ ਗੋਲਡ ਵਲੋਂ ਸਮਾਜ ਸੇਵਾ ਲਈ ਕੀਤੇ ਵੱਡੀ ਗਿਣਤੀ ’ਚ ਵੱਖ-ਵੱਖ ਸੇਵਾ ਪ੍ਰਾਜੈਕਟਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਕਲੱਬ ਸਮਾਜ ਸੇਵਾ ਵਜੋਂ ਰੋਟਰੀ ਇੰਟਰਨੈਸ਼ਨਲ ’ਚ ਵਿਸ਼ੇਸ਼ ਤੌਰ ’ਤੇ ਸਨਮਾਨ ਰੱਖਦਾ ਹੈ। ਉਨ੍ਹਾਂ ਕਿਹਾ ਕਿ ਇਸ ਕਲੱਬ ਵਲੋਂ ਲਾਏ ਜਾਂਦੇ ਖੂਨਦਾਨ ਕੈਂਪਾਂ ਸਦਕਾ ਕਈ ਜ਼ਿੰਦਗੀਆਂ ਨੂੰ ਨਵਾਂ ਜੀਵਨ ਦਾਨ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਰੋਟਰੀ ਕਲੱਬ ’ਚ ਕੁਲ 23 ਫੀਸਦੀ ਮਹਿਲਾ ਮੈਂਬਰ ਸੇਵਾ ਕਰ ਰਹੇ ਹਨ। ਰੋਟੇ. ਸਿੰਘਾਲ ਨੇ ਕਿਹਾ ਕਿ ਰੋਟਰੀ ਕਲੱਬ ਵਲੋਂ ਨਕਲੀ ਅੰਗ ਲਾਉਣ, ਅੱਖਾਂ ਦੇ ਮੁਫਤ ਕੈਂਪ ਲਾ ਕੇ ਲੈਨਜ਼ ਪਾਉਣ, ਮੈਡੀਕਲ ਕੈਂਪ, ਲੋਡ਼ਵੰਦ ਲਡ਼ਕੀਆਂ ਦੇ ਵਿਆਹ, ਖੂਨਦਾਨ ਕੈਂਪ ਅਤੇ ਹੋਰ ਕਈ ਸੇਵਾ ਕਾਰਜ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਹਨ। ਉਨ੍ਹਾਂ ਹੋਰ ਦੱਸਿਆ ਕਿ ਰੋਟਰੀ ਵਲੋਂ 6 ਤੋਂ 18 ਸਾਲ ਤਕ ਦੇ ਬੱਚਿਆਂ ਦੇ ਦਿਲ ਦੇ ਛੇਕ ਦਾ ਇਲਾਜ ਵੀ ਕਰਵਾਇਆ ਜਾਂਦਾ ਹੈ। ਇਸ ਸਮੇਂ ਉਨ੍ਹਾਂ ਰੋਟਰੀ ਕਲੱਬ ਗੋਲਡ ਦੇ ਸਮੂਹ ਮੈਂਬਰਾਂ ਨੂੰ ਪਿੰਨ ਲਾ ਕੇ ਸਨਮਾਨ ਕੀਤਾ ਤੇ ਪ੍ਰਧਾਨ ਜੋਗਾ ਸਿੰਘ ਕਾਲੇਵਾਲ ਦਾ ਵਿਸ਼ੇਸ਼ ਸੇਵਾ ਪੁਰਸਕਾਰ ਨਾਲ ਸਨਮਾਨ ਕੀਤਾ। ਇਸ ਮੌਕੇ ਪ੍ਰਧਾਨ ਜੋਗਾ ਸਿੰਘ ਕਾਲੇਵਾਲ ਨੇ ਸਮੂਹ ਆਏ ਮਹਿਮਾਨਾਂ ਦਾ ਜੀ ਆਇਆਂ ਕਿਹਾ ਤੇ ਕਲੱਬ ਦੇ ਸਾਬਕਾ ਪ੍ਰਧਾਨ ਰੋਟੇ. ਰਵੀ ਵਾਹੀ ਨੇ ਕਲੱਬ ਦੀ ਸਾਲਾਨਾ ਰਿਪੋਰਟ ਪਡ਼੍ਹੀ। ਇਸ ਸਮੇਂ ਰੋਟੇ. ਰਜਿੰਦਰ ਮਸੀਹ ਨੇ ਮੁੱਖ ਮਹਿਮਾਨ ਰੋਟੇ. ਬ੍ਰਿਜੇਸ਼ ਸਿੰਘਾਲ ਦੇ ਜੀਵਨ ਬਾਰੇ ਵਿਸਥਾਰ ਸਾਹਿਤ ਚਾਨਣਾ ਪਾਇਆ। ਉਪਰੰਤ ਖੂਨਦਾਨ ਕੈਂਪ ’ਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਰੋਟੇ. ਹਰਜੀਤ ਸਿੰਘ ਜੋਸਨ, ਕੁਲਵੰਤ ਸਿੰਘ ਨੂਰੋਵਾਲ, ਸਰਬਜੀਤ ਸਿੰਘ ਤੇ ਦਿਲਬਾਗ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ’ਚ ਰੋਟੇ. ਸੰਜੇ ਸਾਰੰਗ ਨੇ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ। ਉਪਰੰਤ ਸਮੂਹ ਕਲੱਬ ਅਹੁਦੇਦਾਰਾਂ ਵਲੋਂ ਮੁੱਖ ਮਹਿਮਾਨ ਤੇ ਹੋਰਨਾਂ ਦਾ ਸਨਮਾਨ ਕੀਤਾ ਗਿਆ। ਇਸ ਸਮੇ ਸਮਾਗਮ ’ਚ ਡਿਸਟ੍ਰਿਕਟ ਸੈਕਟਰੀ ਅੰਮ੍ਰਿਤਪਾਲ ਸਿੰਘ ਲੂਥਰਾ, ਸੈਕਟਰੀ ਰਣਜੀਤ ਸਿੰਘ, ਸਾਬਕਾ ਪ੍ਰਧਾਨ ਰਾਜਬੀਰ ਸਿੰਘ, ਰੋਟੇ. ਹੇਮੰਤ ਧੀਰ, ਡਾ. ਮੇਜਰ ਸਿੰਘ, ਤਰਸੇਮ ਸਿੰਘ ਜੰਮੂ, ਗੁਰਦੇਵ ਸਿੰਘ ਮਿੱਠਾ, ਰਛਪਾਲ ਸਿੰਘ, ਪ੍ਰਭਪਾਲ ਸਿੰਘ, ਸਰਬਜੀਤ ਸਿੰਘ, ਪ੍ਰੀਤਮ ਸਿੰਘ, ਰੇਸ਼ਮ ਸਿੰਘ ਸਬ ਇੰਸਪੈਕਟਰ, ਰਣਜੀਤ ਸਿੰਘ ਮੁਹੱਬਲੀਪੁਰ, ਸੋਢੀ ਧੰਜੂ, ਨਰੇਸ ਕੁਮਾਰ, ਬਲਦੇਵ ਸਿੰਘ ਮਹਿਲਾ ਮੈਂਬਰਾਂ ਰੋਟੇ. ਜਸਵਿੰਦਰ ਕੌਰ, ਆਸੂ ਵਾਹੀ, ਅੰਜਮ ਧੀਰ, ਰੋਬੀ ਮਸੀਹ, ਹਰਪ੍ਰੀਤ ਕੌਰ, ਕਮਲਜੀਤ ਕੌਰ, ਦਲਜੀਤ ਕੌਰ ਤੇ ਨਿਮਰਤਾ ਕੌਰ ਆਦਿ ਨੇ ਸ਼ਿਰਕਤ ਕੀਤੀ।

Related News