ਅਸ਼ੋਕ ਨੇ ਆਰਨੋਲਡ ਕਲਾਸਿਕ ਵਰਲਡ ਲੈਵਲ ਕੰਪੀਟੀਸ਼ਨ ’ਚ ਸਿਲਵਰ ਮੈਡਲ ਕੀਤਾ ਹਾਸਲ

Wednesday, Mar 27, 2019 - 04:37 AM (IST)

ਅਸ਼ੋਕ ਨੇ ਆਰਨੋਲਡ ਕਲਾਸਿਕ ਵਰਲਡ ਲੈਵਲ ਕੰਪੀਟੀਸ਼ਨ ’ਚ ਸਿਲਵਰ ਮੈਡਲ ਕੀਤਾ ਹਾਸਲ
ਕਪੂਰਥਲਾ (ਗੌਰਵ)-ਆਸਟ੍ਰੇਲੀਆ ਦੇ ਮੈਲਬੋਰਨ ਸ਼ਹਿਰ ’ਚ ਆਰਨੋਲਡ ਕਲਾਸਿਕ ਵਰਲਡ ਲੈਵਲ ਕੰਪੀਟੀਸ਼ਨ 15 ਤੋਂ 17 ਮਾਰਚ ਨੂੰ ਹੋਇਆ। ਜਿਸ ’ਚ ਕਪੂਰਥਲਾ ਦੇ ਅਸ਼ੋਕ ਕੁਮਾਰ ਸ਼ਰਮਾ ਨੇ ਇਸ ਕੰਪੀਟੀਸ਼ਨ ’ਚ 70 ਕਿਲੋ ਭਾਰ ਵਰਗ ਕੈਟਾਗਰੀ ’ਚ ਸਿਲਵਰ ਮੈਡਲ ਜਿੱਤ ਕੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ ਅਸ਼ੋਕ ਕੁਮਾਰ ਸ਼ਰਮਾ ਇਸ ਤੋਂ ਪਹਿਲਾਂ ਬਾਡੀ ਬਿਲਡਿੰਗ ਚੈਂਪੀਅਨਸ਼ਿਪ ’ਚ ਕਾਫੀ ਮੁਕਾਮ ਹਾਸਲ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਸਾਲ-2018 ’ਚ ਸਿੰਗਾਪੁਰ ਮਿਸਟਰ ਏਸ਼ੀਆ ਦਾ ਖਿਤਾਬ ਜਿੱਤ ਕੇ ਉਨ੍ਹਾਂ ਗੋਲਡ ਮੈਡਲ ਹਾਸਲ ਕੀਤਾ ਸੀ। ਸਾਲ-2017 ’ਚ ਮਿਸਟਰ ਇੰਡੀਆ ਦਾ ਖਿਤਾਬ ਜਿੱਤ ਕੇ ਗੋਲਡ ਮੈਡਲ ਪ੍ਰਾਪਤ ਕੀਤਾ। ਇਸੇ ਤਰ੍ਹਾਂ ਮਿਸਟਰ ਨਾਰਥ ਇੰਡੀਆ ਦਾ ਖਿਤਾਬ ਜਿੱਤ ਕੇ ਗੋਲਡ ਮੈਡਲਿਸਟ ਰਹੇ। ਇਸ ਤੋਂ ਇਲਾਵਾ ਉਨ੍ਹਾਂ ਕਈ ਵਾਰ ਮਿਸਟਰ ਪੰਜਾਬ ਰਹਿੰਦੇ ਹੋਏ ਸਾਲ-2018 ’ਚ ਓਵਰਆਲ ਮਿਸਟਰ ਪੰਜਾਬ ਦਾ ਖਿਤਾਬ ਆਪਣੇ ਨਾਮ ਕੀਤਾ। ਜੇਤੂ ਅਸ਼ੋਕ ਕੁਮਾਰ ਸ਼ਰਮਾ ਨੇ ਕਿਹਾ ਕਿ ਉਹ ਪਿਛਲੇ 10-12 ਸਾਲਾਂ ਤੋਂ ਸਮਰਪਤ ਭਾਵਨਾ ਨਾਲ ਬਾਡੀ ਬਿਲਡਿੰਗ ਦੀਆਂ ਖੇਡਾਂ ’ਚ ਭਾਗ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਨਸ਼ਾ ਮੁਕਤ ਰਹਿ ਕੇ ਹੀ ਇਨਸਾਨ ਖੁਸ਼ਹਾਲ ਰਹਿ ਸਕਦਾ ਹੈ, ਜੋ ਖਿਡਾਰੀ ਨਸ਼ਾ ਕਰਕੇ ਖੇਡਦਾ ਹੈ ਉਹ ਇੱਕ ਜਾਂ ਦੋ ਸਾਲ ਦਾ ਹੀ ਖਿਡਾਰੀ ਰਹਿੰਦਾ ਹੈ, ਜੋ ਇਨਸਾਨ ਨਸ਼ਾ ਮੁਕਤ ਰਹਿ ਕੇ ਖੇਡਦਾ ਹੈ ਉਹ ਖਿਡਾਰੀ ਲੰਬੀ ਰੇਸ ਦਾ ਘੋਡ਼ਾ ਹੁੰਦਾ ਹੈ। ਅਸ਼ੋਕ ਕੁਮਾਰ ਸ਼ਰਮਾ ਨੇ ਆਸਟ੍ਰੇਲੀਆ ਦੇ ਸਿਲਵਰ ਮੈਡਲ ਹਾਸਲ ਕਰਨ ਤੋਂ ਬਾਅਦ ਸ਼ਹਿਰ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

Related News