ਬਿਆਸ ਦਰਿਆ ਦੇ ਕੰਢੇ ਤੋਂ 1300 ਲਿਟਰ ਲਾਹਨ ਬਰਾਮਦ
Wednesday, Mar 27, 2019 - 04:37 AM (IST)

ਕਪੂਰਥਲਾ (ਭੂਸ਼ਣ)-ਥਾਣਾ ਫੱਤੂਢੀਂਗਾ ਦੀ ਪੁਲਸ ਨੇ ਬਿਆਸ ਦਰਿਆ ਦੇ ਕੰਢੇ ਨਾਜਾਇਜ਼ ਸ਼ਰਾਬ ਮਾਫੀਆ ਵੱਲੋਂ ਕੱਢੀ ਜਾਣ ਵਾਲੀ ਸ਼ਰਾਬ ਦੇ ਇਕ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕਰਦੇ ਹੋਏ 1300 ਲੀਟਰ ਲਾਹਨ ਬਰਾਮਦ ਕਰ ਕੇ 5 ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸ ਛਾਪੇਮਾਰੀ ਮੁਹਿੰਮ ਦੌਰਾਨ ਪੰਜੇ ਮੁਲਜ਼ਮ ਮੌਕੇ ਤੋਂ ਭੱਜ ਨਿਕਲੇ। ਜਾਣਕਾਰੀ ਅਨੁਸਾਰ ਲੋਕ ਸਭਾ ਚੋਣਾਂ ਨੂੰ ਵੇਖਦੇ ਹੋਏ ਜ਼ਿਲਾ ਭਰ ’ਚ ਚਲਾਈ ਜਾ ਰਹੀ ਵਿਸ਼ੇਸ਼ ਚੈਕਿੰਗ ਮੁਹਿੰਮ ਦੇ ਤਹਿਤ ਐੱਸ. ਐੱਚ. ਓ. ਫੱਤੂਢੀਂਗਾ ਚੰਨ ਸਿੰਘ ਨੇ ਪੁਲਸ ਟੀਮ ਦੇ ਨਾਲ ਭਾਗੋਵਾਲ ਦੇ ਨਜ਼ਦੀਕ ਬਿਆਸ ਦਰਿਆ ਦੇ ਕੰਢੇ ਮੰਡ ਖੇਤਰ ’ਚ ਨਾਕਾਬੰਦੀ ਕੀਤੀ ਹੋਈ ਸੀ ਕਿ ਇਸ ਦੌਰਾਨ ਇਕ ਮੁਖਬਰ ਖਾਸ ਨੇ ਪੁਲਸ ਟੀਮ ਨੂੰ ਸੂਚਨਾ ਦਿੱਤੀ ਕਿ ਬਿਆਸ ਦਰਿਆ ਦੇ ਕੰਢੇ ਜਰਨੈਲ ਸਿੰਘ ਪੁੱਤਰ ਨਾਜ਼ਰ ਸਿੰਘ , ਸੌਦਾਗਰ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਪਿੰਡ ਭਾਗੋਵਾਲ ਨਾਜਾਇਜ਼ ਸ਼ਰਾਬ ਕੱਢਣ ਦੀ ਤਿਆਰੀ ਕਰ ਰਹੇ ਹਨ ਅਤੇ ਇਸ ਲਈ ਉਨ੍ਹਾਂ ਨੇ ਨਦੀ ਦੇ ਕੰਢੇ ਲਾਹਨ ਦਾ ਭਾਰੀ ਜ਼ਖੀਰਾ ਇਕੱਠਾ ਕੀਤਾ ਹੈ। ਜਿਸ ’ਤੇ ਜਦੋਂ ਪੁਲਸ ਟੀਮ ਨੇ ਛਾਪਾਮਾਰੀ ਕੀਤੀ ਤਾਂ ਦੋਵੇਂ ਮੁਲਜ਼ਮ ਪੁਲਸ ਟੀਮ ਨੂੰ ਚਕਮਾ ਦੇ ਕੇ ਫਰਾਰ ਹੋ ਗਏ, ਜਿਸ ਦੌਰਾਨ ਜ਼ਮੀਨ ਨੂੰ ਖੋਦ ਕਰ ਬਣਾਏ ਗਏ ਡਰੰਮ ਵਿਚੋਂ 400 ਲੀਟਰ ਲਾਹਨ ਬਰਾਮਦ ਹੋਈ। ਦੂਜੇ ਪਾਸੇ ਫੱਤੂਢੀਂਗਾ ਪੁਲਸ ਨੇ ਬਿਆਸ ਦਰਿਆ ਦੇ ਕੰਢੇ ਮੰਡ ਖੇਤਰ ’ਚ ਛਾਪਾਮਾਰੀ ਦੌਰਾਨ 2 ਮੁਲਜ਼ਮਾਂ ਨੂੰ ਨਾਜਾਇਜ਼ ਸ਼ਰਾਬ ਕੱਢਦੇ ਲਿਟਰ ਲਾਹਨ ਬਰਾਮਦ ਕੀਤੀ। ਜਿਸ ਦੌਰਾਨ ਫਰਾਰ ਮੁਲਜ਼ਮਾਂ ਦੀ ਪਛਾਣ ਪ੍ਰੇਮ ਸਿੰਘ ਪੁੱਤਰ ਮੱਖਣ ਸਿੰਘ ਅਤੇ ਸ਼ੇਰ ਸਿੰਘ ਪੁੱਤਰ ਮਾਘ ਸਿੰਘ ਨਿਵਾਸੀ ਪਿੰਡ ਭਾਗੋਵਾਲ ਦੇ ਤੌਰ ’ਤੇ ਹੋਈ। ਜਾਂਚ ਦੌਰਾਨ ਖੁਲਾਸਾ ਹੋਇਆ ਕਿ ਲੰਬੇ ਸਮੇਂ ਤੋਂ ਇਸ ਖੇਤਰ ’ਚ ਘਟੀਆ ਸ਼ਰਾਬ ਵੇਚਣ ਦਾ ਧੰਦਾ ਕਰਦੇ ਸਨ। ਉਥੇ ਹੀ ਫੱਤੂਢੀਂਗਾ ਪੁਲਸ ਨੇ ਬਿਆਸ ਨਦੀ ਕੰਢੇ ਮੰਡ ਖੇਤਰ ’ਚ ਛਾਪੇਮਾਰੀ ਦੀ ਇਕ ਹੋਰ ਕਾਰਵਾਈ ਦੌਰਾਨ ਡਰੰਮਾਂ ਵਿਚ ਰੱਖੀ 400 ਲੀਟਰ ਲਾਹਨ ਬਰਾਮਦ ਕੀਤੀ। ਜਿਸ ਦੌਰਾਨ ਮੌਕੇ ’ਤੇ ਮੌਜੂਦ ਮੁਲਜ਼ਮ ਪੁਲਸ ਟੀਮ ਨੂੰ ਚਕਮਾ ਦੇ ਕੇ ਫਰਾਰ ਹੋ ਗਏ । ਫਰਾਰ ਮੁਲਜ਼ਮ ਦੀ ਪਛਾਣ ਬਿੱਲੂ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਭਾਗੋਵਾਲ ਦੇ ਤੌਰ ’ਤੇ ਹੋਈ। ਪੁਲਸ ਨੇ ਉਕਤ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।-----------------ਬਿਆਸ ਦਰਿਆ ਦਾ ਮੰਡ ਖੇਤਰ ਬਣਿਆ ਸ਼ਰਾਬ ਸਮੱਗਲਰਾਂ ਦਾ ਵੱਡਾ ਗੜ੍ਹਜ਼ਿਲਾ ਕਪੂਰਥਲਾ ਦੇ ਫੱਤੂਢੀਂਗਾ ਅਤੇ ਤਲਵੰਡੀ ਚੌਧਰੀਆਂ ਥਾਣਾ ਖੇਤਰਾਂ ਤੋਂ ਨਿਕਲਣ ਵਾਲੇ ਬਿਆਸ ਦਰਿਆ ਦੇ ਕੰਢੇ ਮੰਡ ਖੇਤਰ ਨਾਜਾਇਜ਼ ਸ਼ਰਾਬ ਕੱਢਣ ਵਾਲੇ ਸਮੱਗਲਰਾਂ ਦਾ ਵੱਡਾ ਗੜ੍ਹ ਬਣ ਚੁੱਕਿਆ ਹੈ। ਬਿਆਸ ਨਦੀ ਦੇ ਕੰਢੇ ਘਣੇ ਜੰਗਲ ਅਤੇ ਮੰਡ ਖੇਤਰ ਦਾ ਫਾਇਦਾ ਉਠਾ ਕੇ ਉਕਤ ਸਮੱਗਲਰ ਜਿਥੇ ਦਰਿਆ ਕੰਢੇ ਸ਼ਰਾਬ ਨਿਕਲਨਣ ਦੇ ਧੰਦੇ ’ਚ ਲੱਗੇ ਹੋਏ ਹਨ। ਉਥੇ ਹੀ ਉਹ ਨਾਜਾਇਜ਼ ਸ਼ਰਾਬ ਬਣਾਉਣ ਵਿਚ ਦਰਿਆ ਦਾ ਹੀ ਪਾਣੀ ਇਸਤੇਮਾਲ ’ਚ ਲਿਆ ਦਿੰਦੇ ਹਨ। ਜਿਸ ਦੌਰਾਨ ਮੰਡ ਖੇਤਰ ’ਚ ਨਿਕਲਣ ਵਾਲੀ ਘਟੀਆ ਸ਼ਰਾਬ ਕਾਰਨ ਜਿੱਥੇ ਇਸ ਨੂੰ ਪੀਣ ਵਾਲੇ ਲੋਕ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਉਥੇ ਹੀ ਇਸ ਤੋਂ ਬੀਤੇ 2 ਦਹਾਕੇ ਦੌਰਾਨ ਕਈ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਇਸ ਖੇਤਰ ਵਿਚ ਸ਼ਰਾਬ ਕੱਢਣ ਦਾ ਧੰਦਾ ਕਰਨ ਵਾਲੀ ਪੁਲਸ ਵੱਲੋਂ ਫੜੇ ਜਾਣ ’ਤੇ ਦਰਿਆ ’ਚ ਛਾਲ ਮਾਰ ਕੇ ਚੰਗੇ ਤੈਰਾਕ ਹੋਣ ਦਾ ਫਾਇਦਾ ਚੁੱਕਦੇ ਹੋਏ ਦਰਿਆ ਦੇ ਦੂਸਰੇ ਪਹੁੰਚ ਜਾਂਦੇ ਹਨ ਅਤੇ ਜ਼ਿਆਦਾਤਰ ਮਾਮਲਿਆਂ ’ਚ ਛਾਪਾਮਾਰੀ ਕਰਨ ਗਈ ਪੁਲਸ ਟੀਮਾਂ ਨੂੰ ਤੈਰਨਾ ਨਾ ਆਉਣ ਕਾਰਨ ਅਜਿਹੇ ਮੁਲਜ਼ਮ ਪੁਲਸ ਨੂੰ ਚਕਮਾ ਦੇ ਦਿੰਦੇ ਹਨ। ਉਹੀ ਇਸ ਖੇਤਰ ’ਚ ਰਾਤ ਦੇ ਸਮੇਂ ਪੁਲਸ ਗਸ਼ਤ ਘੱਟ ਹੋਣ ਦੇ ਕਾਰਨ ਵੀ ਸ਼ਰਾਬ ਮਾਫੀਆ ਨਾਲ ਜੁੜੇ ਲੋਕ ਰਾਤ ਦੇ ਸਮੇਂ ਵੀ ਸ਼ਰਾਬ ਕੱਢਣ ਵਿੱਚ ਲੱਗੇ ਰਹਿੰਦੇ ਹਨ ਜੋ ਪੁਲਸ ਲਈ ਇਕ ਵੱਡੀ ਚੁਣੋਤੀ ਬਣ ਚੁੱਕੇ ਹਨ।