ਕਪੂਰਥਲਾ...ਬਾਣੀ ਲਈ...ਨੌਸ਼ਹਿਰਾ ਮੱਝਾ ਸਿੰਘ ਵਿਖੇ ਨੂਰੀ ਹੋਲੇ ਮਹੱਲੇ ਦੇ ਤਿੰਨ ਦਿਨ ਲੱਖਾਂ ਸੰਗਤਾਂ ਹੋਈਆਂ ਨਤਮਸਤਕ
Saturday, Mar 23, 2019 - 04:28 AM (IST)

ਕਪੂਰਥਲਾ (ਗੋਰਾਇਆ)-ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਸੰਤ ਮਹਾਰਾਜ ਕਿਲੇ ਵਾਲਿਆਂ ਦੀ ਓਟ ਬਖ਼ਸ਼ਿਸ਼ ਸਦਕਾ ਪੁਰਾਤਨ ਸਮੇਂ ਤੋਂ ਚੱਲਿਆ ਆ ਰਿਹਾ ਨੂਰੀ ਹੋਲੇ ਮਹੱਲੇ ਦਾ ਤਿੰਨ ਰੋਜ਼ਾ ਧਾਰਮਕ ਜੋਡ਼ ਮੇਲਾ ਅੱਜ ਸ਼ਾਨੋ-ਸੌਕਤ ਨਾਲ ਸਮਾਪਤ ਹੋ ਗਿਆ। ਸੰਤ ਮਹਾਰਾਜ ਹਰਪ੍ਰੀਤ ਸਿੰਘ ਜੀ ਦੀ ਰਹਿਨੁਮਾਈ ਹੇਠ ਖੁੱਲ੍ਹੇ ਪੰਡਾਲ ’ਚ 20 ਤੇ 21 ਮਾਰਚ ਨੂੰ ਕੀਰਤਨ ਦਰਬਾਰ ਆਯੋਜਿਤ ਕੀਤਾ ਗਿਆ। ਜਿਸ ਵਿਚ ਦੇਸ਼ਾਂ-ਵਿਦੇਸ਼ਾਂ ’ਚੋਂ ਲੱਖਾਂ ਸੰਗਤਾਂ ਨਤਮਸਤਕ ਹੋਈਆਂ। ਗੁ. ਨਿਹਕਲੰਕ ਨਿਵਾਸ (ਰੰਧਾਵਾ ਫਾਰਮ) ਨੌਸ਼ਹਿਰਾ ਮੱਝਾ ਸਿੰਘ ਵਿਖੇ ਮਨਾਏ ਗਏ ਨੂਰੀ ਹੋਲੇ ਮਹੱਲੇ ਦੇ ਧਾਰਮਕ ਸਮਾਗਮਾਂ ਦੀ ਜਾਣਕਾਰੀ ਦਿੰਦਿਆਂ ਨਿਹਕਲੰਕ ਨਾਮਧਾਰੀ ਟਰੱਸਟ ਰਜਿ. ਨੌਸ਼ਹਿਰਾ ਮੱਝਾ ਸਿੰਘ ਦੇ ਪ੍ਰਧਾਨ ਸੰਤ ਮਨਜੀਤ ਸਿੰਘ ਭੰਡਾਰੀ, ਮੀਤ ਪ੍ਰਧਾਨ ਸੰਤ ਜਾਨ ਜੀ, ਕੈਸ਼ੀਅਰ ਸੰਤ ਠਾਕੁਰ ਜੀ ਤੇ ਜਨਰਲ ਸਕੱਤਰ ਸ. ਰਵੀਬਖ਼ਸ਼ ਸਿੰਘ ਜੀ ਨੇ ਦੱਸਿਆ ਕਿ ਸੰਤ ਮਹਾਰਾਜ ਹਰਪ੍ਰੀਤ ਸਿੰਘ ਜੀ ਵੱਲੋਂ ਕਥਾ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਉੱਥੇ ਭਾਈ ਜਸਵੰਤ ਸਿੰਘ ਸਾਬਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਸੁਰਿੰਦਰ ਸਿੰਘ ਜੋਧਪੁਰੀ ਸਾਬਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਸੁਦਾਗਰ ਸਿੰਘ ਜੀ ਅੰਮ੍ਰਿਤਸਰ ਵਾਲੇ ਤੇ ਭਾਈ ਬਲਜੀਤ ਸਿੰਘ ਜੀ ਨਾਮਧਾਰੀ ਦਿੱਲੀ ਵਾਲਿਆਂ ਨੇ ਸ਼ਬਦ ਬਾਣੀ ਦੇ ਮਨੋਹਰ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸੰਤ ਮਨਜੀਤ ਸਿੰਘ ਜੀ ਤਰਾਵਡ਼ੀ ਸਾਹਿਬ ਹਰਿਆਣਾ, ਸੰਤ ਤਰਲੋਕ ਸਿੰਘ ਜੀ ਅਮਰੀਕਾ ਵਾਲੇ, ਸੰਤ ਤਰਜੀਤ ਸਿੰਘ ਜੀ, ਸੰਤ ਬਹਾਦਰ ਸਿੰਘ ਬੈਂਕਾਕ ਵਾਲੇ, ਸੰਤ ਵਰਿਆਮ ਸਿੰਘ ਬੈਂਕਾਕ ਵਾਲੇ, ਸੰਤ ਵਾਸਦੇਵ ਸਿੰਘ ਇੰਗਲੈਂਡ ਵਾਲੇ, ਸੰਤ ਅਵਤਾਰ ਸਿੰਘ ਮਦਰਾਸ ਵਾਲੇ, ਸੰਤ ਹਰਬੰਸ ਸਿੰਘ ਅੰਮ੍ਰਿਤਸਰ ਵਾਲੇ, ਸੰਤ ਸੁਰਜੀਤ ਸਿੰਘ ਤੁਲੀ ਬੈਂਕਾਕ ਵਾਲੇ, ਸੰਤ ਬਾਬਾ ਅਜੀਤ ਸਿੰਘ ਦਿਆਲਗਡ਼੍ਹ ਵਾਲੇ, ਸੰਤ ਗੁਰਸ਼ਰਨ ਸਿੰਘ ਬੈਂਕਾਕ ਵਾਲੇ, ਸੰਤ ਕਰਤਾਰ ਸਿੰਘ ਚੰਡੀਗਡ਼੍ਹ ਵਾਲੇ, ਸੰਤ ਹਰਪ੍ਰੀਤ ਸਿੰਘ ਖੇਡ਼ੀ ਵਾਲੇ, ਸੰਤ ਇਕਬਾਲ ਸਿੰਘ ਪੰਡੀ ਵਾਲੇ, ਸੰਤ ਇਕਬਾਲ ਸਿੰਘ ਜਲੰਧਰ, ਕਰਨਲ ਭਗਤ ਸਿੰਘ ਗੁਰਦਾਸਪੁਰ, ਡਾ. ਰਣਜੀਤ ਸਿੰਘ ਗੁਰਦਾਸਪੁਰ, ਸੰਤ ਹਰਭਜਨ ਸਿੰਘ ਨਾਮਧਾਰੀ ਮੰਡੀਵਾਲੇ, ਸੰਤ ਮਨਜੀਤ ਸਿੰਘ, ਸੰਤ ਪੂਰਨ ਸਿੰਘ ਝੀਡਾ ਹਰਿਆਣਾ, ਸੰਤ ਸੁਖਵਿੰਦਰ ਸਿੰਘ ਮੰਡੀ ਵਾਲੇ, ਸੰਤ ਜਗਦੀਸ਼ ਸਿੰਘ ਦਿੱਲੀ ਵਾਲੇ, ਸੰਤ ਰਵਿੰਦਰ ਸਿੰਘ ਆਸਟ੍ਰੇਲੀਆ, ਸੰਤ ਗੱਜਣ ਸਿੰਘ ਪੂਨੇ ਵਾਲੇ, ਸੰਤ ਸੁੱਧ ਸਿੰਘ ਚੰਡੀਗਡ਼੍ਹ ਵਾਲੇ ਤੋਂ ਇਲਾਵਾ ਐਡਵੋਕੇਟ ਹਰਮਨਦੀਪ ਸਿੰਘ ਸੰਧੂ, ਪਰਮਜੀਤ ਸਿੰਘ, ਕਰਨੈਲ ਸਿੰਘ ਸ਼ੇਰਪੁਰ, ਧਿਰਤਾ ਸਿੰਘ ਕੁਲੀਆਂ, ਥਾਣੇਦਾਰ ਅਮੋਲਕ ਸਿੰਘ, ਬਲਵਿੰਦਰ ਸਿੰਘ ਬਿੱਲਾ, ਫੁਮਣ ਸਿੰਘ, ਸੁਲੱਖਣ ਸਿੰਘ, ਗੁਰਮੀਤ ਸਿੰਘ ਤੇ ਜੋਗਿੰਦਰ ਸਿੰਘ ਆਦਿ ਹਾਜ਼ਰ ਸਨ। ਸੰਤ ਮਹਾਰਾਜ ਹਰਪ੍ਰੀਤ ਸਿੰਘ ਵੱਲੋਂ ਆਏ ਹੋਏ ਜਥਿਆਂ ਤੇ ਪਤਵੰਤੇ ਵਿਅਕਤੀਆਂ ਨੂੰ ਸਿਰੋਪਾਓ ਸਾਹਿਬ ਦੇ ਕੇ ਸਨਮਾਨਿਤ ਕੀਤਾ ਗਿਆ। ਸਟੇਜ ਦੀ ਭੂਮਿਕਾ ਰਵੀਬਖ਼ਸ ਵੱਲੋਂ ਨਿਭਾਈ ਗਈ ਅਤੇ ਤਿੰਨੋਂ ਦਿਨ ਲੰਗਰਾਂ ਦੀ ਸੇਵਾ ਸੰਤ ਠਾਕੁਰ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਨਿਭਾਈ ਗਈ। ਹੋਲੇ ਮਹੱਲੇ ਦੌਰਾਨ ਪਹੁੰਚੀ ਸੰਗਤ ਵੱਲੋਂ ਨਵੇਂ ਬਣ ਰਹੇ ਗੁ. ਰਾਮਸਰ ਸਾਹਿਬ ਵਿਖੇ ਸੇਵਾ ਨਿਭਾਈ ਗਈ।ਨੂਰੀ ਹੋਲੇ ਮਹੱਲੇ ਦੇ ਸਮਾਗਮਾਂ ਦੇ ਵੱਖ-ਵੱਖ ਦ੍ਰਿਸ਼। (ਹੈਪੀ ਮਸੀਹ)