ਮਲਕੀਅਤ ਸਿੰਘ ਚੰਦੀ ਰੋਟਰੀ ਕਲੱਬ ਦੇ ਪ੍ਰਧਾਨ ਨਿਯੁਕਤ
Saturday, Mar 23, 2019 - 04:28 AM (IST)

ਕਪੂਰਥਲਾ (ਸੋਢੀ)-ਰੋਟਰੀ ਕਲੱਬ ਸੁਲਤਾਨਪੁਰ ਲੋਧੀ ਦੀ ਮੀਟਿੰਗ ਪ੍ਰਧਾਨ ਰੋਟੇ. ਤੇਜਿੰਦਰ ਸਿੰਘ ਜੋਸਣ ਦੀ ਅਗਵਾਈ ਹੇਠ ਹੋਈ। ਜਿਸ ’ਚ 2019-20 ਸਾਲ ਲਈ ਰੋਟਰੀ ਕਲੱਬ ਦਾ ਨਵਾਂ ਪ੍ਰਧਾਨ ਰੋਟੇ. ਮਲਕੀਅਤ ਸਿੰਘ ਚੰਦੀ (ਸਾਬਕਾ ਸਰਪੰਚ ਰਣਧੀਰਪੁਰ) ਤੇ ਸੈਕਟਰੀ ਰੋਟੇ. ਅਜੀਤਪਾਲ ਸਿੰਘ ਜੰਮੂ ਨੂੰ ਬਣਾਇਆ ਗਿਆ। ਇਸ ਸਮੇਂ ਕਲੱਬ ਵੱਲੋਂ ਨਵੇਂ ਪ੍ਰਧਾਨ ਤੇ ਸੈਕਟਰੀ ਦਾ ਸਨਮਾਨ ਹਾਰ ਪਾ ਕੇ ਕੀਤਾ ਗਿਆ। ਰੋਟੇ. ਮਲਕੀਅਤ ਸਿੰਘ ਚੰਦੀ ਨੇ ਸਮੂਹ ਕਲੱਬ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਲ 2019-20 ਦੌਰਾਨ ਕਲੱਬ ਵੱਲੋਂ ਮਿਲ ਕੇ ਮਨੁੱਖਤਾ ਦੀ ਭਲਾਈ ਲਈ ਹੋਰ ਕਾਰਜ ਕੀਤੇ ਜਾਣਗੇ। ਇਸ ਸਮੇਂ ਮੌਜੂਦਾ ਪ੍ਰਧਾਨ ਤੇਜਿੰਦਰ ਸਿੰਘ ਜੋਸਨ ਨੇ 2018-19 ਸਾਲ ਦੌਰਾਨ ਸਮਾਜ ਭਲਾਈ ਕਾਰਜਾਂ ਲਈ ਕਲੱਬ ਮੈਂਬਰਾਂ ਵੱਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ। ਇਸ ਸਮਾਗਮ ’ਚ ਕਲੱਬ ਦੇ ਪਹਿਲੇ ਸੈਕਟਰੀ ਦੀਪਿੰਦਰ ਸਿੰਘ ਗਿੱਲ, ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਖਿੰਡਾ ਮਾਛੀਜੋਆ, ਬਲਜੀਤ ਸਿੰਘ, ਡਾ. ਜਸਬੀਰ ਸਿੰਘ ਥਿੰਦ ਸਾਬਕਾ ਪ੍ਰਧਾਨ, ਕੁਲਬੀਰ ਸਿੰਘ, ਮਾਸਟਰ ਬਲਦੇਵ ਸਿੰਘ ਟੀਟਾ, ਲਾਭ ਸਿੰਘ ਢਿੱਲੋਂ, ਮਨਿੰਦਰ ਸਿੰਘ, ਜਗਦੇਵ ਸਿੰਘ, ਬਲਜਿੰਦਰ ਸਿੰਘ ਚੰਦੀ, ਗੁਰਪ੍ਰੀਤ ਸਿੰਘ ਤੇ ਜਸਬੀਰ ਸਿੰਘ ਸੰਧੂ ਤਲਵੰਡੀ ਚੌਧਰੀਆਂ ਆਦਿ ਸਮੂਹ ਮੈਂਬਰਾਂ ਨੇ ਸ਼ਿਰਕਤ ਕੀਤੀ।